Wed. Jul 24th, 2019

ਆਰਜੇਡੀ ਨੇ ਮਹਾਗਠਜੋੜ ਨੂੰ ਦਿੱਤੀ ਚੁਣੌਤੀ, ਝਾਰਖੰਡ ਵਿਚ ਸਾਰੀਆਂ 14 ਸੀਟਾਂ ‘ਤੇ ਲੜੇਗਾ ਚੋਣ

ਆਰਜੇਡੀ ਨੇ ਮਹਾਗਠਜੋੜ ਨੂੰ ਦਿੱਤੀ ਚੁਣੌਤੀ, ਝਾਰਖੰਡ ਵਿਚ ਸਾਰੀਆਂ 14 ਸੀਟਾਂ ‘ਤੇ ਲੜੇਗਾ ਚੋਣ

ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਝਾਰਕੰਡ ਵਿਚ ਵਿਰੋਧੀ ਧਿਰ ਦੇ ਮਹਾਗਠਜੋੜ ਨੂੰ ਚੁਣੌਤੀ ਦਿੱਤੀ ਹੈ। ਏਧਰ ਸ਼ਿਬੂ ਸੋਰੇਨ ਨੇ ਮਹਾਗਠਜੋੜ ਦੀਆਂ ਸੀਟਾਂ ਦਾ ਐਲਾਨ ਕੀਤਾ ਓਧਰ ਆਰਜੇਡੀ ਨੇ ਝਾਰਖੰਡ ਦੀਆਂ ਸਾਰੀਆਂ 14 ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਆਰਜੇਡੀ ਨੇ ਮਹਾਗਠਜੋੜ ਨਾਲੋਂ ਨਾਤਾ ਤੋੜਦੇ ਹੋਏ ਕਿਹਾ ਕਿ ਆਰਜੇਡੀ ਨੇ ਝਾਰਖੰਡ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਆਰਜੇਡੀ ਪ੍ਰਧਾਨ ਜਨਰਲ ਸਕੱਤਰ ਸੰਜੇ ਯਾਦਵ ਨੇ ਕਿਹਾ ਕਿ ਮਹਾਗਠਜੋੜ ਵਿਚ ਪਲਾਮੂ ਸੀਟ ਛੱਡਣ ਦੀ ਗੱਲ ਕੀਤੀ ਜਾ ਰਹੀ ਸੀ। ਇਹ ਕਿਤਿਓਂ ਵੀ ਸਹੀ ਫ਼ੈਸਲਾ ਨਹੀਂ ਹੈ। ਉਨ੍ਹਾਂ ਆਰਜੇਡੀ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਸੂਬਾ ਆਰਜੇਡੀ ਪ੍ਰਧਾਨ ਅੰਨਪੂਰਨਾ ਦੇਵੀ ਦੀ ਅਗਵਾਈ ਵਿਚ ਸੰਗਠਨ ਇਕਜੁੱਟ ਹੈ। ਕਿਤੇ ਕੋਈ ਤੋੜ-ਵਿਛੋੜੇ ਦੀ ਗੱਲ ਨਹੀਂ ਹੈ। ਮੀਡੀਆ ਦੇ ਮੁਖ਼ਾਤਿਬ ਹੁੰਦੇ ਹੇ ਉਨ੍ਹਾਂ ਦੋ ਟੁੱਕ ਕਿਹਾ ਕਿ ਆਰਜੇਡੀ ਸਾਰੀਆਂ 14 ਸੀਟਾਂ ‘ਤੇ ਉਮੀਦਵਾਰ ਦੇਵੇਗਾ। ਇਸ ਦੀ ਜਾਣਕਾਰੀ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਦੇ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਅੰਨਪੂਰਨਾ ਦੇਵੀ ਦੇ ਭਾਜਪਾ ਵਿਚ ਐਂਟਰੀ ਦੀ ਚਰਚਾ ਵਿਚਾਲੇ ਆਰਜੇਡੀ ਨੂੰ ਵਿਰੋਧੀ ਧਿਰ ਮਹਾਗਠਜੋੜ ਤੋਂ ਅਣਗੌਲਿਆ ਕੀਤਾ ਜਾਣਾ ਆਗੂਆਂ ਨੂੰ ਕਿਤੇ ਵੀ ਢੁਕਵਾਂ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਸਾਹਮਣੇ ਉਨ੍ਹਾਂ ਲੋਕਾਂ ਨੇ ਆਪਣੀ ਗੱਲ ਰੱਖੀ ਹੈ।
ਇਧਰ ਅੰਨਪੂਰਨਾ ਦੇਵੀ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਚਰਚਾ ਨਾਲ ਇਲਾਕੇ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਗੱਲ ਨੂੰ ਲੈ ਕੇ ਕਾਫੀ ਤਕਰਾਰ ਵੀ ਚੱਲ ਰਿਹਾ ਹੈ। ਇੱਥੋਂ ਤਕ ਕਿ ਆਰਜੇਡੀ ਦੇ ਨੇਤਾ ਤੇ ਵਰਕਰ ਵੀ ਅੰਨਪੂਰਨਾ ਦੇਵੀ ਦੇ ਫ਼ੈਸਲੇ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ। ਇਧਰ ਮਹਾਗਠਜੋੜ ਦੇ ਖੇਮੇ ਤੋਂ ਇਹ ਵੀ ਖ਼ਬਰ ਆ ਰਹੀ ਹੈ ਕਿ ਆਰਜੇਡੀ ਸੂਬਾ ਪ੍ਰਧਾਨ ਨੂੰ ਰੋਕਣ ਲਈ ਉਨ੍ਹਾਂ ਨੂੰ 2 ਸੀਟਾਂ ਲਈ ਮੰਨਾਉਣ ਦਾ ਵੀ ਕੋਸ਼ਿਸ਼ ਜਾਰੀ ਹੈ। ਅਜਿਹੇ ਵਿਚ ਸਥਿਤੀ ਕਾਫੀ ਜਟਿਲ ਤੇ ਸ਼ਸ਼ੋਪੰਜ ਦੀ ਬਣ ਚੁੱਕੀ ਹੈ।

Leave a Reply

Your email address will not be published. Required fields are marked *

%d bloggers like this: