ਆਰਕੈੈਸਟਰਾ ਤੇੇ ਗੋਲੀ ਚਲਾਉਣ ਵਾਲਿਆਂ ਦੇ ਨਾਲ ਨਾਲ ਗਾਇਕਾਂ ਤੇ ਹਿੰਸਕ ਵੀਡੀੳਜ਼ੁ ਬਣਾਉਣ ਵਾਲਿਆਂ ਤੇੇ ਵੀ ਪਰਚੇ ਦਰਜ਼ ਹੋਣ-ਪ੍ਰਿੰ.ਤਰਸਿੱਕਾ

ss1

ਆਰਕੈੈਸਟਰਾ ਤੇੇ ਗੋਲੀ ਚਲਾਉਣ ਵਾਲਿਆਂ ਦੇ ਨਾਲ ਨਾਲ ਗਾਇਕਾਂ ਤੇ ਹਿੰਸਕ ਵੀਡੀੳਜ਼ੁ ਬਣਾਉਣ ਵਾਲਿਆਂ ਤੇੇ ਵੀ ਪਰਚੇ ਦਰਜ਼ ਹੋਣ-ਪ੍ਰਿੰ.ਤਰਸਿੱਕਾ
ਅੱਜ ਦੇੇ ਪੰਜਾਬੀ ਗੀਤਾਂ ਵਿੱਚ ਖੂਨ ਖ਼ਹੀ ਪੇਸ਼ ਕੀਤਾ ਜਾ ਰਿਹਾ, ਮੁੱਖੀ ਦੋਸ਼ੀ ਗਾਇਕ

5asr-1ਚੌਂਕ ਮਹਿਤਾ, 5 ਦਸੰਬਰ (ਬਲਜਿੰਦਰ ਸਿੰਘ ਰੰਧਾਵਾ): ਪੰਜਾਬ ਅੰਦਰ ਲਗਾਤਾਰ ਵਾਪਰ ਰਹੀਆਂ ਬਹੁਤ ਸਾਰੀਆਂ ਦੁੱਖਦਾਈ ਘਟਨਾਵਾਂ ਵਿੱਚੋ ਅੱਜ ਕੱਲ ਪੰਜਾਬੀ ਗੀਤਾਂ ਦੀਆਂ ਵੀਡੀਉਜ਼ ਵਿੱਚ ਹਿੰਸਕ ਦ੍ਰਿਸ਼ ਬਹੁਤ ਵੱਡੀ ਬੁਰਾਈ ਦਾ ਰੂਪ ਧਾਰਨ ਕਰੀ ਜਾ ਰਹੀ ਹੈ ਜਿਸ ਕਾਰਣ ਬਹੁਤ ਸਾਰੇੇ ਹੱਸਦੇ ਵੱਸਦੇ ਘਰਾਂ ਅੰਦਰ ਹਨੇਰੀਆਂ ਰਾਤਾਂ ਨੇ ਡੇਰੇ ਲਾ ਲਏ ਨੇ,ਕੁਝ ਲੋਕ ਜੇਲਾਂ ਅੰਦਰ ਪਲ ਪਲ ਸੜ ਰਹੇ ਨੇ ਜਿਸ ਦੇ ਮੁੱਖੀ ਦੋਸ਼ੀ ਅੱਜ ਦੇ ਉਹ ਸਾਰੇ ਗਾਇਕ ਤੇ ਵੀਡੀਉਜ਼ ਬਣਾਉਣ ਵਾਲੇ ਨੇ ਜਿਹੜੇ ਗੀਤਾਂ ਰਾਹੀ ਖੂਨ ਖ਼ਰਾਬੇ ਤੇ ਪੂਰੀ ਹਿੰਸਕ ਸਥਿਤੀ ਬਣਾਉੱਦੇ ਨੇ ਕੇ ਸਾਡੇ ਸਾਹਮਣੇ ਪੇਸ਼ ਕਰਦੇ ਨੇ ਇਹ ਸਭ ਵੇਖਕੇੇ ਪੁੰਗਰ ਰਹੀ ਨਵੀ ਪਨੀਰੀ ਵੱਖ ਵੱਖ ਬੁਰਾਈਆਂ ਦੀ ਸ਼ਿਕਾਰ ਹੋ ਰਹੀ ਹੈ,ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀਂ ਵਾਪਰੀ ਬਹੁਤ ਹੀ ਦੁੱਖ ਦਾਈ ਘਟਨਾ ਜਿਸ ਵਿੱਚ ਇੱਕ ਆਰਕੈਸਟਰਾ ਨੂੰ ਇਹ ਤਾਂੜਵ ਨਿਗਲ ਗਿਆ,ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇੇ ਸਾਰੇ ਦੋਸ਼ੀਆਂ ਦੇ ਨਾਲ ਨਾਲ ਖੂੂਨ ਖ਼ਰਾਬ ਦੇ ਦ੍ਰਿਸ਼ ਪੇਸ਼ ਕਰਨ ਵਾਲਿਆਂ ਸਮੂਹ ਗਾਇਕਾਂ ਤੇ ਵੀਡੀਉੁ ਬਣਾਉਣ ਵਾਲਿਆਂ ਤੇ ਕਤਲ ਤੇ ਹਿੰਸਾਂ ਫੈਲਾਉਣ ਦੀਆਂ ਧਾਰਾਵਾਂ ਤਹਿਤ ਪਰਚੇ ਦਰਜ਼ ਕੀਤੇ ਜਾਣ ਚਾਹੀਦੇ ਨੇ ਤਾਂ ਕਿ ਇਸ ਬੁਰਾਈ ਨੂੰ ਨਕੇਲ ਪਾਈ ਜਾ ਸਕੇ ਇਹ ਵਿਚਾਰ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਇੱਕ ਸਮਾਗਮ ਦੌਰਾਨ ਬੋਲਦਿਆਂ ਕਹੇ,ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋ ਂਪੰਜਾਬੀ ਗੀਤਾਂ ਦੀਆਂ ਵੀਡੀਉਜ਼ ਵਿੱਚ ਲੜਾਈ,ਝਗੜੇ,ਕਤਲ,ਕੁਟਮਾਰ,ਨਸ਼ੇ ਦੇ ਅਜਿਹੇ ਦ੍ਰਿਸ ਤਰੀਕੇ ਨਾਲ ਪੇਸ਼ ਕਰਨ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ ,ਜਿਸ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ,ਜੇੇਕਰ ਸਮਾਂ ਰਹਿੰਦਾ ਯੋਗ ਕਾਰਵਾਈ ਨਾ ਹੋਈ ਤਾਂ ਬਹੁੁਤ ਮਮਾੜੇ ਨਤੀਜੇ ਸਮੂਹ ਸਮਾਜ ਨੂੰ ਭੁਗਤਣੇ ਪੈ ਸਕਦੇ ਨੇ,ਇਸ ਸਮੇਂ ਕਵਲਜੀਤ ਕੌਰ ਤਰਸਿੱਕਾ,ਦਲਜੀਤ ਕੌਰ,ਮਨਦੀਪ ਸਿੰਘ ਗੁਜਰਪੁਰਾ,ਬਲਕਾਰ ਸਿੰਘ,ਡਿੰਪੀ,ਅਨੂਪ ਿਿਸੰਘ ਕਾਜੀਕੋਟ ਆਦਿ ਹਾਜ਼ਿਰ ਸਨ । ਕੈਪਸ਼ਨ ਤੇ ਫੋਟੋ-ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਨਾਲ ਲਹਿਰ ਮੈਂਬਰ।

Share Button

Leave a Reply

Your email address will not be published. Required fields are marked *