Sat. May 25th, 2019

ਆਮ ਫ਼ਿਲਮਾਂ ਤੋਂ ਹਟਕੇ ਹੋਣਗੀਆਂ ਪਰਮੀਸ਼ ਵਰਮਾ ਤੇ ਵਮਿਕਾ ਗੱਬੀ ਦੀਆਂ ‘ਦਿਲ ਦੀਆਂ ਗੱਲਾਂ’

ਆਮ ਫ਼ਿਲਮਾਂ ਤੋਂ ਹਟਕੇ ਹੋਣਗੀਆਂ ਪਰਮੀਸ਼ ਵਰਮਾ ਤੇ ਵਮਿਕਾ ਗੱਬੀ ਦੀਆਂ ‘ਦਿਲ ਦੀਆਂ ਗੱਲਾਂ’

ਸੰਗੀਤਕ ਖੇਤਰ ‘ਚ ਮਾਡਲਿੰਗ ਅਤੇ ਨਿਰਦੇਸ਼ਨ ਰਾਹੀਂ ਵੱਡੇ ਨਾਂਅ ਵਜੋਂ ਉੱਭਰ ਕੇ ਸਾਹਮਣੇ ਆਇਆ ਪਰਮੀਸ਼ ਵਰਮਾ ਹੁਣ ਫ਼ਿਲਮੀ ਖੇਤਰ ‘ਚ ਵੀ ਚਰਚਾਵਾਂ ਹੈ।ਆਗਾਮੀ 3 ਮਈ ਨੂੰ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੁੱਪ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਪਰਮੀਸ਼ ਵਰਮਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
‘ਹਾਈਐਂਡ ਯਾਰੀਆਂ’ ਦੀ ਵੱਡੀ ਸਫ਼ਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਹ ਫ਼ਿਲਮ ਹੈ ਪਿਆਰ ਮੁਹੱਬਤ ਦੇ ਵਿਸ਼ਿਆਂ ਦੀ ਇੱਕ ਨਿਰੋਲ ਲਵ ਸਟੋਰੀ ਫ਼ਿਲਮ ਹੋਵੇਗੀ ਜੋ ਵਿਦੇਸ਼ ਪੜਾਈ ਕਰਨ ਗਏ ਪੰਜਾਬੀ ਮੁੰਡੇ ਦੀ ਕਹਾਣੀ ਅਧਾਰਤ ਹੈ।ਇਸ ਫ਼ਿਲਮ ਦਾ ਨਿਰਦੇਸ਼ਨ ਪਰਮੀਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਸਾਂਝੇ ਤੌਰ ‘ਤੇ ਦਿੱਤਾ ਹੈ ਅਤੇ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਵੀ ਇੰਨ੍ਹਾਂ ਨੇ ਹੀ ਨੇ ਲਿਖਿਆ ਹੈ।ਫ਼ਿਲਮ ਦੀ ਸੂਟਿੰਗ ਚੰਡੀਗੜ੍ਹ ਤੇ ਲੰਡਨ ਵਿਖੇ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ ਅਤੇ ਬਨਿੰਦਰ ਬਨੀ ਆਦਿ ਕਲਾਕਾਰ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਉਣਗੇ।

ਗੁਰਨੈਬ ਸਿੰਘ ਗੀਗਾਮਾਜਰਾ

Leave a Reply

Your email address will not be published. Required fields are marked *

%d bloggers like this: