Thu. Jul 11th, 2019

ਆਮ ਲੋਕਾਂ ਨੂੰ ਹੋਣਾ ਪੈ ਰਿਹਾ ਅਫ਼ਰਸਾਹੀ ਦੀ ਗਲ਼ਤ ਵਤੀਰੇ ਦਾ ਸਿ਼ਕਾਰ

ਆਮ ਲੋਕਾਂ ਨੂੰ ਹੋਣਾ ਪੈ ਰਿਹਾ ਅਫ਼ਰਸਾਹੀ ਦੀ ਗਲ਼ਤ ਵਤੀਰੇ ਦਾ ਸਿ਼ਕਾਰ

7-2
ਅਮਰਕੋਟ, 6 ਜੂਨ (ਬਲਜੀਤ ਸਿੰਘ ਅਮਰਕੋਟ): ਥਾਣਾ ਵਲਟੋਹਾ ਅਧੀਨ ਪੈਦੇ ਪਿੰਡਾ ਵਿੱਚ ਆਏ ਦਿੰਨੀ ਵਾਪਰਦਿਆ ਘਟਨਾਵਾ ਤੋ ਲੋਕ ਦੁੱਖੀ ਹੁੰਦੇ ਜਾ ਰਹੇ ਹਨ ਅਤੇ ਉਹ ਵੇਲਾ ਉਡੀਕ ਰਹੇ ਹਨ ਜਿਸ ਦਿੰਨ ਇਨ੍ਹਾ ਪਿੰਡਾ ਵਿੱਚ ਅਮਨ ਸ਼ਾਨਤੀ ਹੋਵੇਗੀ। ਪਰ ਥਾਣਾ ਵਲਟੋਹਾ ਦੀ ਪੁਲਿਸ ਵਪਰਦੀਆ ਘਟਨਾਵਾ ਬਾਰੇ ਸਬਕੁੱਝ ਜਾਣਦੇ ਹੋਏ ਵੀ ਕੁੰਬਕਰਨ ਦੀ ਨਿੱਦ ਸੁੱਤੀ ਪਈ ਹੈ। ਅੱਗਰ ਜੇ ਕੋਈ ਵਾਪਰੀ ਘਟਨਾ ਦੀ ਲਿੱਖਤੀ ਸ਼ਕਾਇਤ ਕੋਈ ਵਿਅਕਤੀ ਥਾਣੇ ਵਿੱਚ ਦਿੰਦਾ ਹੈ ਉਸ ਨੂੰ ਦਿੱਤੀ ਹੋਈ ਦਰਖਾਸਤ ਤੇ ਨੰਬਰ ਨਹੀ ਲਗਾਕੇ ਦਿੱਤਾ ਜਾਂਦਾ ਅਤੇ ਘਟਨਾ ਦੇ ਸ਼ਕਾਰ ਹੋਏ ਵਿਅਕਤੀ ਵੱਲੋ ਇਨਸਾਫ ਲ਼ੈਨ ਦੀ ਖਾਤਰ ਉਸ ਨੂੰ ਕਈ ਕਈ ਹਫਤੇ ਥਾਣੇ ਦੇ ਚੱਕਰ ਕੱਡਣੇ ਪੈਂਦੇ ਹਨ ਅਤੇ ਜੇ ਕਦੇ ਐਸ ਐਚ ਉ ਸਾਹਿਬ ਮਿਲਦੇ ਹਨ ਤਾ ਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਉਨ੍ਹਾ ਦੇ ਰੋਬ ਦਾ ਸਾਹਮਾ ਕਰਨਾ ਪੈਂਦਾ ਹੈ ਅਤੇ ਉਸ ਉੱਪਰ ਐਸ ਐਚ ਉ ਵੱਲੋ ਜੱਬਰ ਦੱਸਤੀ ਰਾਜੀ ਨਾਵਾ ਕਰਨ ਦਾ ਦਬਾ ਪਾਇਆ ਜਾਂਦਾ ਹੈ। ਜੇ ਐਸ ਐਚ ਉ ਸਾਹਿਬ ਦੀ ਗੱਲ ਨਹੀ ਮੱਨੀ ਜਾਂਦੀ ਤਾ ਉਨ੍ਹਾ ਦਾ ਕੈੇਹਣਾ ਹੁੰਦਾ ਹੈ ਕੀ ਜਿਥੇ ਮਰਜੀ ਜਾ ਕੇ ਜਿਹੜੇ ਮਰਜੀ ਅੱਫਸਰ ਦੇ ਪੇਸ਼ ਹੋ ਜਾਉ ਦਰਖਾਸਤ ਤਾ ਮੇਰੇ ਕੋਲ ਹੀ ਆਉਣੀ ਹੈ ਮੈ ਵੇਖਾਗਾ ਤੁਸੀ ਰਾਜੀ ਨਾਵਾ ਕਿਵੇ ਨਹੀ ਕਰਦੇ। ਐਸੀ ਹੀ ਘਟਨਾ ਵਾਪਰੀ ਹੈ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਅਮਰਕੋਟ ਦੇ ਵੱਸਨੀਕ ਸਾਹਿਬ ਸਿੰਘ ਪੁੱਤਰ ਨੱਥਾ ਸਿੰਘ ਨਾਲ ਸਾਹਿਬ ਸਿੰਘ ਨੇ ਪੱਤਰਕਾਰਾ ਨੂੰ ਹਲਫਿਆ ਬਿਆਨ ਦਿੰਦੇ ਹੋਏ ਕਿਹਾ ਕਿ ਮੈ ਮਿਤੀ 11-5-2016 ਨੂੰ ਸਵੇਰੇ ਕਰੀਬ 10 ਵਜੇ ਅਮਰਕੋਟ ਤੋ ਆਪਣੇ ਘਰ ਜਾ ਰਿਹਾ ਸੀ ਕਿ ਇੱਕ ਕਾਰ ਸਕੋਡਾ ਮੇਰੇ ਕੋਲ ਆ ਕੇ ਰੁਕੀ ਅਤੇ ਉਸ ਵਿਚੋ ਪਿੰਡ ਅਮੀਰਕੇ ਦੇ 3 ਵਿਅਕਤੀ ਉਤਰੇ ਅਤੇ ਉਤਰਦਿਆ ਹੀ ਉਨ੍ਹਾ 3 ਵਿਅਕਤੀ ਵਿੱਚੋ ਇਕ ਵਿਅਕਤੀ ਨੇ ਆਪਣੇ ਹਥ ਵਿੱਚ ਫੜਿਆ ਹੋਇਆ ਪਿਸਤੋਲ ਮੇਰੇ ਸਿਰ ਤੇ ਲਾ ਦਿੱਤਾ ਤੇ ਮੇਨੂੰ ਜਾਨੋ ਮਾਰਨ ਦੀਆ ਧਮਕੀਆ ਦੇਣ ਲੱਗਾ ਅਤੇ ਉਸ ਨਾਲ ਆਏ 2 ਹੋਰ ਵਿਅਕਤੀਆ ਨੇ ਵੀ ਮੇਨੂੰ ਗਾਲੀ ਗਲੋਚ ਕਰਦੇ ਹੋਏ ਮੇਰੀ ਕੁੱਟਮਾਰ ਕਰਨ ਲੱਗ ਪਏ ਅਤੇੇ ਉਨਾ 2 ਵਿਅਕਤੀਆ ਨੇ ਲਲਕਾਰ ਦੇ ਹੋਏ ਆਖਿਆ ਕਿ ਗੋਲੀ ਮਾਰੋ ਇਸ ਦੇ ਅਤੇ ਇਸ ਦਾ ਮੋਟਰਸਾਇਕਲ ਖੋਲਵੋ ਅਤੇ ਉਕਤ ਵਿਅਕਤੀਆ ਨੇ ਮੇਰੀ ਕੁੱਟ ਮਾਰ ਕਰਦੇ ਹੋਏ ਮੇਰੇ ਮੋਟਰਸਾਇਕਲ ਖੋਕੇ ਲੈ ਗਏ। ਸਾਹਿਬ ਸਿੰਘ ਨੇ ਅੱਗੇ ਦੱਸਿਆ ਕਿ ਰੰਜਸ਼ ਇਹ ਹੈ ਕਿ ਮੈ ਉਕਤ ਵਿਅਕਤੀ ਤੋ 30 ਹਜਾਰ ਰੁਪਏ ਲਏ ਸਨ ਜਿੰਨਾ ਵਿਚੋ ਮੈ 20 ਹਜਾਰ ਰੁਪਏ ਵਾਪਸ ਕਰ ਦਿੱਤੇ ਸਨ ਸਿਰਫ 10 ਹਜਾਰ ਰੁਪਏ ਬਾਕੀ ਰਹਿੰਦੇ ਸਨ ਜੋ ਮੈ ਕੁੱਝ ਦਿਨਾ ਤੱਕ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਕਤ ਵਿਅਕਤੀਆ ਨੇ ਧੱਕੇ ਨਾਲ ਪਿਸਤੋਲ ਦੀ ਨੋਕ ਤੇ ਮੇਰਾ ਮੋਰਸਾਇਕਲ ਖੋਹ ਲਿਆ ਅਤੇ ਮੈਨੂੰ ਜਾਨੋ ਮਾਰਨ ਦੀ ਕੋਸ਼ੀਸ਼ ਕੀਤੀ ਅਤੇ ਮੈ ਇਸ ਦੀ ਦਰਖਾਸਤ ਲਿੱਖਤੀ ਰੂਪ ਵਿੱਚ ਥਾਣਾ ਵਲਟੋਹਾ ਦੇ ਐਸ ਐਚ ਉ ਸਰਜੀਤ ਸਿੰਘ ਬੁੱਟਰ ਨੂੰ ਦਿੱਤੀ ਪਰ ਮੇਰੇ ਨਾਲ ਵਾਪਰੀ ਘਟਨਾ ਦੀ ਕਾਰਵਾਈ ਕਰਨ ਦੀ ਬਜਾਏ ਐਸ ਐਚ ਉ ਮੈਨੂੰ ਰਾਜੀ ਨਾਵਾ ਕਰਨ ਲਈ ਕੈਹਣ ਲਗਾ ਅਤੇ ਮੈ ਐਸ ਐਚ ਉ ਸਾਹਿਬ ਨੂੰ ਕਿਹਾ ਕਿ ਤੁੱਸੀ ਮੇਰੀ ਦਰਖਾਸਤ ਤੇ ਕਾਰਵਾਈ ਕਰੋ ਨਹੀ ਤਾ ਮੈਰੀ ਦਰਖਾਸਤ ਤੇ ਨੰਬਰ ਲਗਾ ਦਿਉ ਅਤੇ ਐਸ ਐਚ ਉ ਸਾਹਿਬ ਨੇ ਨੰਬਰ ਲੋਣ ਤੋ ਸਾਫ ਇਨਕਾਰ ਕਰ ਦਿੱਤਾ ਅਤੇ ਕੈਹਣ ਲੱਗਾ ਜਾ ਜਿੱਥੇ ਮਰਜੀ ਜਾ ਕੇ ਕਿਸੇ ਵੀ ਅੱਫਸਰ ਕੋਲ ਜਾ ਕੇ ਪੇਸ਼ ਹੋ ਜਾ ਦਰਖਾਸਤ ਮੇਰੇ ਕੋਲ ਹੀ ਆਉਣੀ ਹੈ। ਮੇੈ ਵੇਖਦਾ ਹਾ ਤੂ ਕੀਵੇ ਰਾਜੀ ਨਾਵਾ ਨਹੀ ਕਰਦਾ ਸਾਹਿਬ ਸਿੰਘ ਨੇ ਕਿਹਾ ਕਿ ਅੱਜ ਇਕ ਮਹੀਨੇ ਦੇ ਕਰੀਬ ਮੈਨੂੰ ਥਾਣਾ ਵਲਟੋਹਾ ਵਿੱਚ ਲਿੱਖਤੀ ਦਰਖਾਸਤ ਦਿੱਤੀ ਨੂੰ ਹੋ ਚੁੱਕਾ ਹੈ ਅਤੇ ਇਸ ਘਟਨਾ ਦਿਆ ਮੈ ਦਰਖਾਸਤਾ ਉੱਚ ਅੱਧਕਾਰੀਆ ਨੂੰ ਵੀ ਦਿੱਤੀ ਹਨ ਪਰ ਮੈਰੀ ਕੋਈ ਵੀ ਸਨਵਾਈ ਨਹੀ ਹੋ ਰਹੀ ਹੈ ਮੈ ਡੀ ਜੀ ਪੀ ਪੰਜਾਬ ਅਤੇ ਜਿਲ੍ਹਾ ਤਰਨ ਤਾਰਨ ਦੇ ਐਸ ਐਸ ਪੀ ਮਨਮੋਹਨ ਸ਼ਰਮਾ ਤੋ ਮੰਗ ਕਰਦਾ ਹਾ ਕਿ ਉਕਤ ਵਿਅਕਤੀ ਮੈਨੂੰ ਕਿਸੇ ਵੇਲੇ ਵੀ ਜਾਨੋ ਮਾਰ ਸਕਦੇ ਹਨ। ਅੱਗਰ ਜੇ ਕੋਈ ਘਟਨਾ ਵਾਪਰਦੀ ਹੈ ਤਾ ਉਸ ਦਾ ਜੁਮੇਵਾਰ ਥਾਣਾ ਵਲਟੋਹਾ ਦੇ ਐਸ ਐਚ ਉ ਹੋਵੇਗਾ ਜਦ ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਸ਼ੇਰਾ ਸਿੰਘ ਚਮਕੋਰ ਸਿੰਘ ਰਸਾਲ ਸਿੰਘ ਜੱਸਾ ਸਿੰਘ ਗੁਰਪ੍ਰੀਤ ਸਿੰਘ ਆਦ ਹਜਰ ਸਨ।
ਜਦ ਇਸ ਸਬੰਦੀ ਥਾਣਾ ਵਲਟੋਹਾ ਦੇ ਐਸ ਐਚ ਸੁਰਜੀਤ ਸਿੰਘ ਬੁੱਟਰ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕੀਹਾ ਕਿ ਇਸ ਘਟਨਾ ਦੀ ਤਪਤੀਸ਼ ਕੀਤੀ ਜਾ ਰਹੀ ਹੈ ਜੱਲਦ ਹੀ ਇਸ ਤੇ ਬਨਦੀ ਕਾਰਵਾਈ ਕੀਤੀ ਜਾਵੇਗੀ। ਜਦ ਇਸ ਸਬੰਦੀ ਐਸ ਐਸ ਪੀ ਮਨਮੋਹਨ ਸ਼ਰਮਾ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਮੈ ਇਸ ਘਟਨਾ ਦੀ ਜਾਣਕਾਰੀ ਲੈਣ ਵਾਸਤੇ ਡੀ ਐਸ ਪੀ ਜੈਮਲ ਸਿੰਘ ਭਿੱਖੀਵਿੰਡ ਦੀ ਡੀਊਟੀ ਲਗਾ ਦਿੱਤੀ ਹੈ ਅਤੇ ਇਸ ਦੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: