ਆਮ ਪਾਰਟੀ ਵੱਲੋ ਪਰਮਿੰਦਰ ਸਿੰਘ ਝੁਨੀਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿੰਗ ਬਠਿੰਡਾ ਦਾ ਇੰਚਾਰਜ ਲਗਾਉਣ ਤੇ ਮਾਨਸਾ ਜ਼ਿਲੇ ਦੇ ਆਪ ਵਰਕਰਾਂ ਚ ਖੁਸ਼ੀ ਦਾ ਮਾਹੌਲ

ਆਮ ਪਾਰਟੀ ਵੱਲੋ ਪਰਮਿੰਦਰ ਸਿੰਘ ਝੁਨੀਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿੰਗ ਬਠਿੰਡਾ ਦਾ ਇੰਚਾਰਜ ਲਗਾਉਣ ਤੇ ਮਾਨਸਾ ਜ਼ਿਲੇ ਦੇ ਆਪ ਵਰਕਰਾਂ ਚ ਖੁਸ਼ੀ ਦਾ ਮਾਹੌਲ

ਪਾਰਟੀ ਵੱਲੋ ਸੌਂਪੀ ਜੁੰਮੇਵਾਰੀ ਨੂੰ ਪੂਰੀ ਤਣਦੇਹੀ ਨਾਲ ਨਿਭਾਵਾਂਗਾ:ਪਰਮਿੰਦਰ

17-19

ਸਰਦੂਲਗੜ੍ਹ 16 ਜੁਲਾਈ (ਗੁਰਜੀਤ ਸ਼ੀਂਹ) ਜ਼ਿਲਾਂ ਮਾਨਸਾ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵਿੱਚ ਉਸ ਸਮੇ ਆਪ ਪਾਰਟੀ ਦੇ ਖੇਮੇ ਚ ਖੁਸ਼ੀ ਦਾ ਮਾਹੌਲ ਬਣ ਗਿਆ ਜਦੋ ਅੱਜ ਪੰਜਾਬ ਲੇਬਰ ਫੈਡ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਝੁਨੀਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਲੋਕ ਸਭਾ ਹਲਕਾ ਬਠਿੰਡਾ ਦਾ ਇੰਚਾਰਜ ਲਗਾ ਦਿੱਤਾ।ਪਰਮਿੰਦਰ ਸਿੰਘ ਝੁਨੀਰ ਮਿਹਨਤੀ ,ਤਜਰਬੇ ਕਾਰ ,ਮਿਲਣਸਾਰ ਅਤੇ ਪੜੇ ਲਿਖੇ ਇਨਸਾਨ ਹਨ।ਉਹਨਾਂ ਨੇ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਵਿੱਚ ਇੱਕ ਆਮ ਵਰਕਰ ਤੌਰ ਤੇ ਕੰਮ ਕੀਤਾ।ਜ਼ਿਲਾਂ ਮਾਨਸਾ ਦੇ ਸਮੂਹ ਹਲਕਿਆਂ ਚ ਆਪ ਪਾਰਟੀ ਦਾ ਪਿੰਡ ਪਿੰਡ ਪ੍ਰਚਾਰ ਕਰਕੇ ਆਮ ਪਾਰਟੀ ਦੇ ਸੈਂਕੜੇ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਦੱਸ ਕੇ ਉਹਨਾਂ ਨੂੰ ਪਾਰਟੀ ਨਾਲ ਜੋੜਿਆ ਜਿਸ ਸਦਕਾ ਉਹਨਾਂ ਦੀ ਕੀਤੀ ਪਾਰਟੀ ਪ੍ਰਤੀ ਮਿਹਨਤ ਅਤੇ ਬਫਾਦਾਰੀ ਨੂੰ ਮੁੱਖ ਰੱਖਦਿਆਂ ਪਾਰਟੀ ਦੇ ਸੂਬਾ ਆਗੂਆਂ ਨੇ ਆਮ ਪਾਰਟੀ ਚ ਉਹਨਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਲੋਕ ਸਭਾ ਹਲਕਾ ਬਠਿੰਡਾ ਦਾ ਇੰਚਾਰਜ ਲਗਾ ਦਿੱਤਾ ਗਿਆ।ਇਸ ਮੌਕੇ ਪਰਮਿੰਦਰ ਝੁਨੀਰ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਵੱਲੋ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਣਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਚ ਵਧ ਚੜ ਕੇ ਕੰਮ ਕਰਨਗੇ।ਉਹਨਾਂ ਦੀ ਇਸ ਨਿਯੁਕਤੀ ਤੇ ਝੁਨੀਰ ਦੇ ਸਰਕਲ ਇੰਚਾਰਜ ਨਾਇਬ ਸਿੰਘ ਝੁਨੀਰ ,ਜਸਵਿੰਦਰ ਸਿੰਘ ਸਾਹਨੇਵਾਲੀ ,ਗੁਰਦੀਪ ਸਿੰਘ ਗੈਟੀ ,ਮਨਜੀਤ ਸਿੰਘ ਕਿੱਟੂ ,ਨਿਰਮਲ ਸਿੰਘ ਨਿੰਮਾ ,ਭੋਲਾ ਸਿੰਘ ਮਾਨ ,ਐਡਵੋਕੇਟ ਅਭੈ ਰਾਮ ਗੋਦਾਰਾ ,ਐਡਵੋਕੇਟ ਗਗਨਦੀਪ ਕੌਰ ਝੁਨੀਰ ,ਚਰਨਦਾਸ ਚਰਨੀ ,ਬਲਜਿੰਦਰ ਸਿੰਘ ਖਾਲਸਾ ਨੇ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਪਰਮਿੰਦਰ ਝੁਨੀਰ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: