Sun. May 26th, 2019

ਆਮ ਆਦਮੀ ਪਾਰਟੀ ਸਰਕਾਰ ਸੂਬਾ ਪੰਜਾਬ ਨੂੰ ਕਰੇਗੀ ਖੁਸ਼ਹਾਲ – ਜਸਬੀਰ ਢਿਲੋਂ

ਆਮ ਆਦਮੀ ਪਾਰਟੀ ਸਰਕਾਰ ਸੂਬਾ ਪੰਜਾਬ ਨੂੰ ਕਰੇਗੀ ਖੁਸ਼ਹਾਲ – ਜਸਬੀਰ ਢਿਲੋਂ

16-32 (3)

ਭਿੱਖੀਵਿੰਡ 15 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਭ੍ਰਿਸ਼ਟਾਚਾਰੀ ਲੀਡਰਾਂ ਵਿਰੁੱਧ ਛੇੜੀ ਗਈ ਜੰਗ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੇਗੇਪੁਰ ਵਿਖੇ ਆਪ ਆਗੂ ਕਾਬਲ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਟਰੇਂਡ ਵਿੰਗ ਇੰਚਾਰਜ ਜਸਬੀਰ ਸਿੰਘ ਢਿਲੋਂ ਸੁਰਸਿੰਘ ਨੇ ਕੀਤਾ ਤੇ ਆਖਿਆ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਧੜਾ-ਧੜ ਪਾਰਟੀ ਨਾਲ ਜੁੜ ਰਹੇ ਹਨ, ਜਿਸ ਦੇ ਸਾਰਥਕ ਨਤੀਜੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੋਕਾਂ ਦੇ ਸਾਹਮਣੇ ਆਉਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਵੱਲੋਂ ਆਜਾਦੀ ਤੋਂ ਲੈ ਕੇ ਅੱਜ ਤੱਕ ਖੇਡੀ ਜਾ ਖੇਡ “ਉਤਰ ਕਾਂਟੋ, ਮੈਂ ਚੜਾਂ” ਵੀ ਇਸ ਵਾਰ ਖਤਮ ਹੋ ਜਾਵੇਗੀ ਤੇ ਰਾਜ ਸੱਤਾ ਦੇ ਸੁਪਨੇ ਲੈ ਕੇ ਲੀਡਰਾਂ ਦੇ ਸੁਪਨੇ ਵੀ ਚਕਨਾਚੂਰ ਹੋ ਜਾਣਗੇ। ਜਸਬੀਰ ਢਿਲੋਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਜਿਥੇ ਮਾਰੁੂ ਨਸ਼ਿਆਂ ਦਾ ਖਾਤਮਾ ਹੋਵੇਗਾ, ਉਥੇ ਆਜਾਦੀ ਪ੍ਰਵਾਨਿਆਂ ਦੀ ਸੋਚ ਮੁਤਾਬਿਕ ਹਰਾ ਇਨਕਲਾਬ ਆਵੇਗਾ, ਜਿਥੇ ਕਿਸਾਨੀ ਖੁਸ਼ਹਾਲ ਹੋਵੇਗੀ, ਉਥੇ ਵਪਾਰੀ, ਮਜਦੂਰ, ਦਲਿਤ ਵਰਗ, ਪੱਛੜੇ ਸਮਾਜ, ਦੁਕਾਨਦਾਰ, ਟਰਾਂਸਪੋਰਟਰਾਂ ਆਦਿ ਨੂੰ ਵੀ ਬਣਦੀਆਂ ਸਹੂਲਤਾਂ ਮਿਲਣਗੀਆਂ। ਇਸ ਸਮੇਂ ਉਕਾਰ ਸਿੰਘ, ਕਾਬਲ ਸਿੰਘ, ਅਮਰਜੀਤ ਸਿੰਘ ਸੁਰਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਸ਼ਮਸੇਰ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ, ਦਿਲਬਾਗ ਸਿੰਘ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ, ਸਾਜਨ ਭਿੱਖੀਵਿੰਡ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: