ਆਮ ਆਦਮੀ ਪਾਰਟੀ ਵੱਲੋਂ ਹਲਕਾ ਮਜੀਠਾ ਤੋਂ ਐਲਾਨੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ

ss1

ਆਮ ਆਦਮੀ ਪਾਰਟੀ ਵੱਲੋਂ ਹਲਕਾ ਮਜੀਠਾ ਤੋਂ ਐਲਾਨੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ

ਪੰਜਾਬ ਦੀ ਨੋਜੁਵਾਨੀ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਦਾ ਬਲ ਬਖਸ਼ਨ ਦੀ ਅਰਦਾਸ ਕੀਤੀ

ਅੰਮ੍ਰਿਤਸਰ(ਜਗਜੀਤ ਸਿੰਘ ਖਾਲਸਾ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਐਲਾਨੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਪੰਜਾਬ ਦੀ ਨੋਜੁਵਾਨੀ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਦਾ ਬਲ ਬਖਸ਼ਨ ਦੀ ਅਰਦਾਸ ਕੀਤੀ। ਇਸ ਉਪਰੰਤ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਮਜੀਠਾ ਹਲਕੇ ਤੋਂ ਟਿਕਟ ਦੇ ਕੇ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸਨੂੰ ਉਹ ਦਿਨ ਰਾਤ ਇਕ ਕਰਕੇ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਹਾਸਿਲ ਕਰਕੇ ਨਸ਼ੇ ਦੇ ਸਰਗਨਾ ਬਿਕਰਮ ਮਜੀਠਿਆ ਨੂੰ ਜੇਲ ਦੀ ਹਵਾ ਖਵਾਉਣਗੇ ਕਿਉਂਕਿ ਪੰਜਾਬ ਦੀ ਨੌਜੁਵਾਨੀ ਨੂੰ ਨਸੇyੇ ਵਿਚ ਗਰਕ ਕਰਨ ਵਾਲੇ ਦੀ ਜਗਾ ਵਿਧਾਨ ਸਭਾ ਵਿਚ ਨਹੀ ਬਲਕਿ ਜੇਲ ਵਿਚ ਹੈ। ਸ਼ੇਰਗਿੱਲ ਨੇ ਕਿਹਾ ਕਿ ਭਾਰਤ ਵਿਚ ਭ੍ਰਿਸ਼ਟਾਚਾਰ ਦੀ ਜਨਮਦਾਤਾ ਕਾਂਗਰਸ ਪਾਰਟੀ ਹੈ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਕਦਮਾਂ ਉਤੇ ਤੁਰਦਿਆਂ ਹੋਇਆਂ ਭ੍ਰਿਸ਼yਟਾਚਾਰ ਨੂੰ ਨਵੀਆਂ ਸਿਖਰਾਂ ਤੇ ਲੈ ਆਂਦਾ ਹੈ। ਪਿਛਲੇ 9 ਸਾਲਾਂ ਵਿਚ ਅਕਾਲੀ ਦਲ ਦੇ ਆਗੂਆਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਰੇਤ ਮਾਫੀਆ, ਭੂ ਮਾਫੀਆ, ਨਸ਼ਾ ਮਾਫੀਆ, ਕੇਬਲ ਮਾਫੀਆ ਨੂੰ ਸੂਬੇ ਵਿਚ ਪ੍ਰਫੁੱਲਿਤ ਕਰਕੇ ਪੰਜਾਬ ਦੇ ਲੋਕਾਂ ਨੂੰ ਬਰਬਾਦੀ ਦੇ ਕੰਢੇ ਲੈ ਆਂਦਾ ਹੈ। ਪੰਜਾਬ ਦੇ ਵਿਚ ਸਿਆਸੀਅਪਰਾਧੀਪੁਲਿਸ ਗਠਜੋੜ ਜਿਸ ਨੇ ਕਿ ਆਪਣੀਆਂ ਜੜ੍ਹਾਂ ਬੜੀ ਦੂਰ ਤੱਕ ਫੈਲਾਈਆਂ ਹੋਈਆਂ ਹਨ, ਨੂੰ ਤੋੜਨ ਦੀ ਜ਼ਰੂਰਤ ਹੈ ਅਤੇ ਇਹ ਕੰਮ ਆਮ ਆਦਮੀ ਪਾਰਟੀ ਵਲੋਂ 2017 ਵਿਚ ਸਰਕਾਰ ਬਣਾਉਣ ਤੋਂ ਬਾਅਦ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਾਝੇ ਦੇ ਲੋਕਾਂ ਨੇ ਭਾਰਤ ਦੇਸ਼ ਦੀ ਰਾਖੀ ਲਈ ਹਮੇਸ਼ਾਂ ਹੀ ਆਪਣੀ ਹਿੱਕ ਅੱਗੇ ਕੀਤੀ ਹੈ ਅਤੇ ਅਜ਼ਾਦੀ ਦੀ ਲੜਾਈ ਵਿਚ ਵਧ ਚੜ ਕੇ ਹਿੱਸਾ ਪਾਇਆ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਅਣਖੀਲੇ ਅਤੇ ਜੁਝਾਰੂ ਮਝੈਲ ਹੁਣ ਵੀ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਭ੍ਰਿਸ਼ਟਾਚਾਰ, ਨਸ਼ੇ, ਬੇਰੁਜ਼ਗਾਰੀ ਦੇ ਖਿਲਾਫ਼ ਅਜ਼ਾਦੀ ਦੀ ਇਸ ਦੂਸਰੀ ਜੰਗ ਜੋ ਕਿ ਬੈਲਟ ਨਾਲ ਲੜੀ ਜਾਵੇਗੀ ਵਿਚ ਪੂਰੇ ਜੋਸ਼ ਨਾਲ ਵਧ ਚੜ ਕੇ ਹਿੱਸਾ ਲੈਣਗੇ ਤਾਂ ਜੋ ਪੰਜਾਬ ਨੂੰ ਭ੍ਰਿਸ਼ਟਾਚਾਰੀਆਂ ਤੋਂ ਮੁਕਤ ਕਰਵਾ ਕੇ ਮੁੜ ਸੁਰਜੀਤ ਕੀਤਾ ਜਾ ਸਕੇ। ਇਸ ਮੌਕੇ ਅੰਮ੍ਰਿਤਸਰ ਜੋyਨ ਇੰਚਾਰਜ ਸਰਬਜੋਤ ਸਿੰਘ, ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਹਰਿੰਦਰ ਸਿੰਘ, ਕੁਲਦੀਪ ਧਾਲੀਵਾਲ, ਗੁਰਭੇਜ ਸਿੰਘ ਸਿੰਧੂ, ਗੁਰਮਿੰਦਰ ਸਿੰਘ ਕਲੇਰ, ਅਮਰਜੀਤ ਸਿੰਘ ਕਲੇਰ, ਪ੍ਰਗਟ ਸਿੰਘ ਚੌਗਾਵਾਂ, ਪ੍ਰਿੰਸ, ਲਖਵਿੰਦਰ ਬੇਗੂਵਾਲ, ਜਸਪਾਲ ਸਿੰਘ ਨਾਗ, ਰਾਜਵਿੰਦਰ ਸਿੰਘ, ਜਸਬੀਰ ਸਿੰਘ ਹਮਜਾ, ਸੁਰੇਸ਼ ਸ਼ਰਮਾ, ਮਨੀਸ਼ ਅਗਰਵਾਲ, ਸੁਖਬੀਰ ਕੌਰ, ਹਰਜਿੰਦਰ ਸਿੰਘ ਧੰਜ਼ਲ, ਜਗਦੀਪ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *