ਆਮ ਆਦਮੀ ਪਾਰਟੀ ਵੱਲੋਂ ਹਲਕਾ ਖੇਮਕਰਨ ਤੋਂ ਪਹੂਵਿੰਡੀਆ ਨੂੰ ਟਿਕਟ ਦੇਣ ‘ਤੇ ਵਲੰਟੀਅਰਾਂ ਵਿਚ ਗੁੱਸੇ ਦੀ ਲਹਿਰ

ss1

ਆਮ ਆਦਮੀ ਪਾਰਟੀ ਵੱਲੋਂ ਹਲਕਾ ਖੇਮਕਰਨ ਤੋਂ ਪਹੂਵਿੰਡੀਆ ਨੂੰ ਟਿਕਟ ਦੇਣ ‘ਤੇ ਵਲੰਟੀਅਰਾਂ ਵਿਚ ਗੁੱਸੇ ਦੀ ਲਹਿਰ

ਆਪ ਆਗੂਆਂ ਤੇ ਵਲੰਟੀਅਰਾਂ ਨੇ ਸੁਖਬੀਰ ਸਿੰਘ ਵਲਟੋਹਾ ਨੂੰ ਟਿਕਟ ਦੇਣ ਦੀ ਕੀਤੀ ਮੰਗ 

ਅਗਲੀ ਰਣਨੀਤੀ ਲਈ 20 ਨਵੰਬਰ ਨੂੰ ਅਮਰਕੋਟ ਦਫਤਰ ਵਿਖੇ ਸੱਦੀ ਮੀਟਿੰਗ

3ਭਿੱਖੀਵਿੰਡ 18 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਆਮ ਆਦਮੀ ਪਾਰਟੀ ਦਾ ਝੰਡਾ ਗੱਡ ਕੇ ਧੂੰਆਧਾਰ ਪ੍ਰਚਾਰ ਕਰਕੇ ਵੱਡੀ ਤਾਦਾਤ ਵਿਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਵਾਲੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਦੀਆਂ ਸੇਵਾਵਾਂ ਨੂੰ ਨਜਰ ਅੰਦਾਜ ਕਰਕੇ ਪਾਰਟੀ ਵੱਲੋਂ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਪਾਰਟੀ ਉਮੀਦਵਾਰ ਐਲਾਨ ਕਰ ਦਿੱਤੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਹਲਕਾ ਖੇਮਕਰਨ ਤੋਂ ਵਲੰਟੀਅਰਾਂ ਵਿਚ ਨਰਾਜਗੀ ਦੇ ਬੱਦਲ ਛਾ ਗਏ ਹਨ। ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੂੰ ਟਿਕਟ ਮਿਲਣ ਦੇ ਵਿਰੋਧ ਵਿਚ ਹਲਕਾ ਖੇਮਕਰਨ ਦੇ ਵੱਡੀ ਤਾਦਾਤ ਵਿਚ ਸਰਕਲ ਇੰਚਾਰਜਾਂ, ਬੂਥ ਇੰਚਾਰਜਾਂ, ਵਲੰਟੀਅਰਾਂ ਆਦਿ ਸੁਖਬੀਰ ਸਿੰਘ ਵਲਟੋਹਾ ਦੀ ਅਗਵਾਈ ਹੇਠ ਵਲਟੋਹਾ ਵਿਖੇ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਲ ਇੰਚਾਰਜ ਕਰਮਜੀਤ ਸਿੰਘ ਦਿਉਲ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ ਛੀਨਾ, ਬਖਸੀਸ ਸਿੰਘ ਫੌਜੀ, ਗੁਰਪ੍ਰੀਤ ਸਿੰਘ ਸੁਰਸਿੰਘ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਬਲੀ ਸਿੰਘ ਆਸਲ, ਮਨਪ੍ਰੀਤ ਸਿੰਘ ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਦਾਸ ਸਿੰਘ ਢੋਲਣ, ਸਾਬਕਾ ਡੀ.ਐਸ.ਪੀ ਜਸਵੰਤ ਸਿੰਘ, ਗੋਰਾ ਬਲ੍ਹੇਰ, ਸੂਬਾ ਸਿੰਘ ਮਾਨ, ਹਰਮਨਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਸਿੰਘ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਕੰਵਲਜੀਤ ਸਿੰਘ ਢਿਲੋਂ, ਅਰਸ਼ਬੀਰ ਸਿੰਘ ਨਾਰਲੀ, ਪਲਵਿੰਦਰ ਸਿੰਘ ਸਾਂਡਪੁਰਾ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਖਹਿਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਭਿੱਖੀਵਿੰਡ, ਅਮਰਜੀਤ ਸਿੰਘ ਬੱਬੂ, ਅਮਰਜੀਤ ਸਿੰਘ ਕੱਚਾ-ਪੱਕਾ, ਬਾਬਾ ਸੁਖਵਿੰਦਰ ਸਿੰਘ, ਗੁਰਲਾਲ ਸਿੰਘ, ਸੁਖਪਾਲ ਸਿੰਘ ਰਾਣਾ, ਗੁਰਮੇਜ ਸਿੰਘ ਪਹੂਵਿੰਡ, ਸਤਨਾਮ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਸਰਕਾਰੀਆ, ਤਲਵਿੰਦਰ ਸਿੰਘ ਦਰਾਜਕੇ ਆਦਿ ਨੇ ਆਖਿਆ ਕਿ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਬਣੇ ਅਤੇ ਫਿਰ ਅਕਾਲੀ ਦਲ ਛੱਡ ਕੇ ਆਪ ਵਿਚ ਸਾਮਲ ਹੋਏ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਜੋ ਕਦੀ ਵੀ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਦਿਖਾਈ ਨਹੀ ਦਿੱਤੇ ਅਤੇ ਐਸੇ ਵਿਅਕਤੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਟਿਕਟ ਦੇਣਾ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲੇ ਵਰਕਰਾਂ ਤੇ ਨੌਜਵਾਨਾਂ ਨਾਲ ਘੋਰ ਬੇਇਨਸਾਫੀ ਹੈ। ਉਪਰੋਕਤ ਆਪ ਆਗੂਆਂ ਤੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਆਦਿ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਪੈਰਾਸ਼ੂਟ ਰਾਂਹੀ ਉਤਾਰੇ ਗਏ ਹਲਕਾ ਖੇਮਕਰਨ ਤੋਂ ਉਮੀਦਵਾਰ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਦੀ ਟਿਕਟ ਕੈਂਸ਼ਲ ਕਰਕੇ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲੇ ਸੁਖਬੀਰ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਹਲਕਾ ਖੇਮਕਰਨ ਵਿਚ ਆਪ ਪਾਰਟੀ ਦੀ ਜਿੱਤ ਦੇ ਝੰਡੇ ਗੱਡੇ ਜਾਣ। ਉਪਰੋਕਤ ਆਗੂਆਂ ਨੇ ਹਲਕਾ ਖੇਮਕਰਨ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਨੂੰ ਅਮਰਕੋਟ ਦਫਤਰ ਵਿਖੇ ਕੀਤੀ ਜਾ ਰਹੀ ਮੀਟਿੰਗ ਵਿਚ ਪਹੰੁਚਣ ਤਾਂ ਜੋ ਅਗਲੀ ਰਣਨੀਤੀ ਦਾ ਖੁਲਾਸਾ ਕੀਤਾ ਜਾ ਸਕੇ।

Share Button