ਆਮ ਆਦਮੀ ਪਾਰਟੀ ਵੱਲੋਂ ਵਪਾਰ ਦੀ ਕਾਰਜਕਾਰਨੀ ਦਾ ਹੋਇਆ ਗਠਨ

ss1

ਆਮ ਆਦਮੀ ਪਾਰਟੀ ਵੱਲੋਂ ਵਪਾਰ ਦੀ ਕਾਰਜਕਾਰਨੀ ਦਾ ਹੋਇਆ ਗਠਨ

3-27ਰਾਜਪੁਰਾ 2 ਜੂਨ (ਧਰਮਵੀਰ ਨਾਗਪਾਲ) ਅੱਜ ਆਮ ਆਦਮੀ ਪਾਰਟੀ ਨੇ ਵਪਾਰ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ।ਸ੍ਰ. ਸੁਰਿੰਦਰ ਸਿੰਘ ਅਰੋੜਾ ਬਣੇ ਪੰਜਾਬ ਦੇ ਜਰਨਲ ਸੱਕਤਰ ਆਮ ਆਦਮੀ ਪਾਰਟੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਵਪਾਰ ਵਿੰਗ ਦੇ ਜਰਨਲ ਸੱਕਤਰ ਸੁਰਿੰਦਰ ਸਿੰਘ ਅਰੋੜਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ ਮੀਟਿੰਗ ਹੋਈ ਅਤੇ ਇਸ ਮੌਕੇ ਤੇ ਪਾਰਟੀ ਦੇ ਉਪ ਜਰਨਲ ਸੱਕਤਰ ਗੁਲ੍ਹਨ ਛਾਬੜਾ ਦੀ ਮਜੂਦਗੀ ਵਿੱਚ ਰਘੂਇੰਦਰ ਸਿੰਘ ਕੈਰੋਂ ਨੂੰ ਪਟਿਆਲਾ ਲੋਕਸਭਾ ਦੇ ਜੋਨ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਮੌਕੇ ਤੇ ਸੁਰਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਹਰ ਲੋਕਸਭਾ ਖੇਤਰ ਵਿੱਚ ਤਿੰਨ ਸੈਕਟਰ ਇੰਚਾਰਜ 15 ਜੂਨ ਤੱਕ ਲਗਾ ਦਿੱਤੇ ਜਾਣਗੇ।ਹਰ ਵਿਧਾਨ ਸਭਾ ਵਿੱਚ ਟਰੇਡ, ਟ੍ਰਾਂਸਪੋਰਟ ਅਤੇ ਫੈਕਟਰੀਆਂ ਦੇ ਤਿੰਨ ਪ੍ਰਤੀਨਿਧਿਆਂ ਦੀ ਇੱਕ ਟੀਮ ਤਿਆਰ ਕੀਤੀ ਜਾਵੇਗੀ ।

ਇਸ ਟੀਮ ਤੋਂ ਹਰ ਸ਼ਹਿਰ ਦੀ ਮਾਰਕੀਟ, ਬਾਜਾਰ ਦੇ ਵਪਾਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮਸਿਆਂ ਦਾ ਹੱਲ ਕੱਢਿਆਂ ਜਾਵੇਗਾ ।ਇੰਨ੍ਹਾਂ ਸੱਮਸਿਆਵਾਂ ਨੂੰ ਸੀਨਿਅਰ ਲੀਡਰਸ਼ਿਪ ਤੱਕ ਪਹੁੰਚਾਣ ਦੀ ਵੀ ਸਾਡੀ ਜਿੰਮੇਵਾਰੀ ਹੋਵੇਗੀ । ਆਉਂਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਮਾਰਕੀਟ ਕਮੇਟੀਆਂ ਦਾ ਵੀ ਗਠਨ ਹੋਵੇਗਾ ਹਰ ਮਾਰਕੀਟ ਦਾ ਇੱਕ ਇੰਚਾਰਜ ਬਣਾਇਆ ਜਾਵੇਗਾ ।ਉਹਨਾਂ ਕਿਹਾ ਕਿ ਵਪਾਰੀਆਂ ਦੀ ਸਭ ਤੋਂ ਵੱਡੀ ਮੁਸ਼ਕਿਲ ਜੋ ਕਿ ਆਪਣੀ ਕਮਾਈ ਦਾ ਸਭ ਤੋਂ ਵੱਡਾ ਹਿਸਾ ਦਿੰਦਾ ਹੈ ਪਰ ਗੋਰਮਿੰਟ ਨੂੰ ਇਸ ਬਦਲੇ ਵਪਾਰੀਆਂ ਨੁੰ ਸਹੂਲਤਾ ਪ੍ਰਦਾਨ ਨਹੀਂ ਕੀਤੀਆ ਜਾਂਦੀਆਂ, ਸ੍ਰ. ਅਰੋੜਾ ਨੇ ਕਿਹਾ ਕਿ ਜੇਕਰ ਆਪ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਬੰਦ ਪਈਆਂ 18780 ਇੰਡਸਟਰੀਜ ਮੁੜ ਤੋਂ ਗੋਬਿੰਦਗੜ ਇੰਡਸਟਰੀਜ ਦੁਬਾਰਾ ਸ਼ੁਰੂ ਕਰਾਉਣਗੇ ਤਾਂ ਕਿ ਬੇਰੋਜਗਾਰੀ ਦੀ ਸਮਸਿਆ ਦਾ ਹੱਲ ਕੀਤਾ ਜਾਵੇ ਤੇ ਉਹਨਾਂ ਇੰਡਸਟਰੀ ਮਾਲਕਾ ਨੂੰ ਸਸਤੀ ਦਰ ਤੇ ਬਿਜਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਵਿੱਚ ਆਪ ਪਾਰਟੀ ਵਲੋਂ ਕੀਤੇ ਵਾਅਦੇ ਤਕਰੀਬਨ ਪੂਰੇ ਕਰ ਦਿਤੇ ਗਏ ਹਨ ਤੇ ਦਿਲੀ ਵਾਸੀਆਂ ਨੂੰ 20 ਹਜਾਰ ਗੈਲਨ ਪਾਣੀ ਫਰੀ ਦਿਤਾ ਜਾ ਰਿਹਾ ਹੈ। ਸ੍ਰ. ਅਰੋੜਾ ਨੇ ਅਕਾਲੀ ਪਾਰਟੀ ਵਲੋਂ ਲਾਏ ਗਏ ਕੇਜਰੀ ਵਾਲ ਦੇ ਨਾਲ ਇੰਦਰਾ ਗਾਂਧੀ ਦੀ ਫੋਟੋ ਦੀ ਵੀ ਨਿਖੇਦੀ ਕੀਤੀ ਤੇ ਉਹਨਾਂ ਕਿਹਾ ਕਿ ਇਹ ਪੋਸਟਰ ਜਿਹੜੀ ਪ੍ਰੈਸ ਤੋਂ ਵੀ ਛਪੇ ਹਨ ਉਸ ਪ੍ਰੈਸ ਦਾ ਪਤਾ ਲਾਇਆ ਜਾ ਰਿਹਾ ਹੈ ਤਾਂ ਕਿ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਮੁ੍ਹਕਿਲ ਦੌਰ ਤੇ ਚੱਲ ਰਹੇ ਹੈ ਇਸ ਨੂੰ ਫਿਰ ਪਟਰੀ ਦੇ ਲਿਆਉਂਣ ਵਾਸਤੇ ਆਮ ਆਦਮੀ ਪਾਰਟੀ ਡਾਯਲਾਗ ਪੋ੍ਰਗਰਾਮ ਪੂਰਾ ਕਰਕੇ ਪੰਜਾਬ ਦੇ ਵਪਾਰੀਆਂ ਉਦਯੋਗਪਤੀਆਂ, ਫੈਕਟਰੀਆਂ, ਟ੍ਰਾਸਪੋਟਰਾਂ ਨੂੰ ਗੱਲ ਬਾਤ ਕਰਕੇ ਉਨ੍ਹਾਂ ਦੀ ਸੱਮਸਿਆਵਾਂ ਦੇ ਆਧਾਰ ਤੇ ਘੋਸ਼ਣਾਂ ਪੱਤਰ ਤਿਆਰ ਕੀਤਾ ਜਾਵੇਗਾ । ਇਸ ਮੌਕੇ ਤੇ ਜੋਗਾਂ ਸਿੰਘ ਚੱਪੜ ਜੋਨ ਇੰਚਾਰਜ ਕਿਸਾਨ ਵਿੰਗ, ਡਾ. ਭਗਵੰਤ, ਸਵੀਤੀ ਸਰਮਾਂ, ਸੈਕਟਰ ਇੰਚਾਰਜ ਕੂੰਦਨ ਗੋਗਿਆਂ, ਨਰਿੰਦਰ ਧੀਮਾਨ, ਕੇਵਲ ਕਿਰਨ ਸਿਗਲਾਂ, ਸੁਭਾ੍ਹ ਸਰਮਾਂ, ਯੋਗਿਨ ਕਮਲ, ਮਨੀ੍ਹ ਬਤਰਾਂ, ਪਰਵੇਸ਼੍ਹ ਭਟੇਜਾ, ਸੁਰਿੰਦਰ ਕੁਮਾਰ, ਰਜਿੰਦਰ ਰਾਣਾ, ਗੁਰਿੰਦਰ ਕੰਬੋਜ, ਗੋਲਡੀ ਮਥਆਰਾਂ, ਮੁਕੇ੍ਹ, ਸਾਲੂ ਆਮ ਆਦਮੀ ਦੇ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *