ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲੇ ਆਮ ਲੋਕਾਂ ਦੀ ਪਾਰਟੀ

ss1

ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲੇ ਆਮ ਲੋਕਾਂ ਦੀ ਪਾਰਟੀ

img-20161124-wa0101ਬਰੇਟਾ (ਰੀਤਵਾਲ) ਆਮ ਆਦਮੀ ਪਾਰਟੀ ਲਈ ਪੰਜਾਬ ਵਾਸੀਆ ਦੇ ਦਿਲਾ ਵਿੱਚ ਬਣੀਆ ਪਿਆਰ ਵੇਖ ਕੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਅੰਦਰ ਖਾਤੇ ਗੱਡਜੋੜਦੀ ਨਿਤੀ ਅਪਣਾਉਣ ਲਈ ਮਜਬੂਰ ਹੋ ਗਈਆ ਹਨ। ਇਨਾ ਵਿਚਾਰਾ ਦਾ ਪ੍ਰਗਟਾਵਾ ਬੁਢਲਾਡਾ ਹਲਕੇ ਆਪ ਦੇ ਉਮੀਦਵਾਰ ਪ੍ਰਿ:ਬੁੱਧ ਰਾਮ ਨੇ ਅੱਜ ਵੱਖ ਵੱਖ ਪਿੰਡਾ ਵਿੱਚ ਨੁੱਕੜ ਮੀਟਿੰਗਾ ਕਰਦੇ ਹੋਏ ਕੀਤਾ। ਇਸ ਸਮੇਂ ਉਹਨਾਂ ਕੁਲਾਣਾ, ਦਾਤੇਵਾਸ, ਰੰਘੜਿਆਲ, ਦਿਆਲਪੁਰਾ ਅਤੇ ਰੱਲੀ ਵਰਗੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲੇ ਆਮ ਲੋਕਾਂ ਦੀ ਪਾਰਟੀ ਹੈ ਇਹ ਪਾਰਟੀ ਪੰਜਾਬ ਦੇ ਕਿਸਾਨ, ਮਜਦੂਰ, ਛੋਟੇ ਵਪਾਰੀਆਂ ਦੇ ਖੂਨ ਪਸੀਨੇ ਦੀ ਕਦਰ ਕਰਨ ਵਾਲੀ ਪਾਰਟੀ ਸਾਬਤ ਹੋ ਰਹੀ ਹੈ ਜਿਸ ਕਰਕੇ ਪੰਜਾਬ ਅੰਦਰ ਦੋ ਰਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਬੁਖਲਾਟ ਵਿੱਚ ਆ ਕੇ ਆਪ ਤੇ ਝੂਠੀ ਬਿਆਨਬਾਜੀ ਕਰਕੇ ਬਦਨਾਮ ਕਰਨਾ ਚਾਹਉਦੀਆਂ ਹਨ ਅਤੇ ਬੀਜੇਪੀ ਇਹਨਾ ਦੀ ਪਿੱਠ ਥਾਂਪੜਣ ਤੇ ਲੱਗੀ ਹੋਈ ਹੈ। ਪਿਛਲੇ ਲੰਮੇ ਸਮੇਂ ਦੌਰਾਨ ਇਹ ਦੋਂਵੇ ਪਾਰਟੀਆਂ ਜੋ ਪੰਜਾਬ ਅੰਦਰ ਰਾਜ ਕਰਦੀਆਂ ਆ ਰਹੀਆਂ ਹਨ ਜਿਹਨਾਂ ਨੇ ਪੰਜਾਬ ਦੇ ਕਿਸਾਨ, ਮਜਦੂਰ, ਛੋਟੇ ਵਪਾਰੀ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਧਿਨਾਢ ਵਪਾਰੀ ਦੇ ਹੀ ਫਾਇਦੇ ਬਾਰੇ ਸੋਚਿਆ ਹੈ ਜਿਸ ਕਰਕੇ ਅੱਜ ਕਿਸਾਨ, ਮਜਦੂਰ, ਛੋਟਾ ਵਪਾਰੀ ਬੇਵੱਸ ਹੋ ਕੇ ਹਰ ਦਿਨ ਖੁਦ ਖੁਸ਼ੀਆਂ ਦੇ ਰਾਹ ਪੈ ਰਿਹਾ ਹੈ। ਇਸ ਮੌਕੇ ਉਨਾਂ ਨਾਲ ਬਲਵਿੰਦਰ ਸਿੰਘ ਔਲ਼ਖ, ਮੇਜਰ ਸਿੰਘ ਸਾਬਕਾ ਪੰਚ, ਬੇਅੰਤ ਸਿੰਘ, ਰਾਜਵਿੰਦਰ ਸਿੰਘ ਕਲੀਪੁਰ, ਕਰਮ ਸਿੰਘ, ਅਮਰੀਕ ਸਿੰਘ, ਜਗਦੀਪ ਕੁਲਾਣਾ, ਹਰਜਿੰਦਰ ਦਿਆਲਪੁਰਾ, ਗੁਰਸੇਵਕ ਸਿੰਘ, ਲਵਲੀ ਜੈਲਦਾਰ, ਨਿਰਮਲ ਸਿੰਘ, ਮਨਜਿੰਦਰ ਸਿੰਘ, ਰਾਜਵਿੰਦਰ ਸਿੰਘ ਰੱਲੀ ਕਰਮਜੀਤ ਸਿੰਘ ਗੁਰਵਿੰਦਰ ਸਿੰਘ ਅਤੇ ਕੁਲਦੀਪ ਬੁਢਲਾਡਾ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *