Thu. Jun 20th, 2019

ਆਮ ਆਦਮੀ ਪਾਰਟੀ ਨੇ ਮੈਨੂੰ ਬੀਰਦਵਿੰਦਰ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਸੀ ਇਸ ਲਈ ਚੌਣ ਲੜਨ ਦਾ ਹੱਕਦਾਰ ਮੈਂ ਹਾਂ: ਨਰਿੰਦਰ ਸਿੰਘ ਸ਼ੇਰਗਿੱਲ

ਆਮ ਆਦਮੀ ਪਾਰਟੀ ਨੇ ਮੈਨੂੰ ਬੀਰਦਵਿੰਦਰ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਸੀ ਇਸ ਲਈ ਚੌਣ ਲੜਨ ਦਾ ਹੱਕਦਾਰ ਮੈਂ ਹਾਂ: ਨਰਿੰਦਰ ਸਿੰਘ ਸ਼ੇਰਗਿੱਲ

ਨੂਰਪੁਰ ਬੇਦੀ, 6 ਮਾਰਚ (ਸ਼ਰਮਾ)- ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਲੋਕ ਸਭਾ ਚੌਣਾਂ 2019 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਤਹਿਤ ਮੈਨੂੰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉੇਮੀਦਵਾਰ ਐਲਾਨਿਆ ਗਿਆ ਸੀ ਉਸ ਦਿਨ ਤੋਂ ਹੀ ਮੈਂ ਆਪਣੇ ਹਲਕੇ ਅੰਦਰ ਟੀਮ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕੀਤਾ। ਸ਼ੇਰਗਿੱਲ ਨੇ ਕਿਹਾ ਕਿ ਕਰੀਬ 4 ਮਹੀਨੇ ਪਹਿਲਾਂ ਮੈਨੂੰ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਸੀ ਤੇ ਉਸ ਦਿਨ ਤੋਂ ਹੀ ਮੈਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਮਿਲ ਕੇ ਹਲਕੇ ਅੰਦਰ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਿਹਾ ਹਾਂ। ਸ਼ੇਰਗਿੱਲ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਨਾਲ ਗਠਜੋੜ ਕਰਨਾ ਪਾਰਟੀ ਦਾ ਫੈਸਲਾ ਸੀ ਪਰ ਆਮ ਆਦਮੀ ਪਾਰਟੀ ਨੇ ਮੈਨੂੰ ਬੀਰਦਵਿੰਦਰ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਸੀ ਇਸ ਲਈ ਚੌਣ ਲੜਨ ਦਾ ਹੱਕਦਾਰ ਮੈਂ ਹਾਂ। ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅਧਾਰ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਗਠਜੋੜ ਦੌਰਾਨ ਹੋਏ ਫੈਸਲੇ ਅਨੁਸਾਰ ਟਕਸਾਲੀ ਅਕਾਲੀ ਦਲ ਨੂੰ ਫਿਰੋਜ਼ਪੁਰ ਤੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਦੇਣ ਦੀ ਗੱਲ ਹੋਈ ਸੀ ਜਦਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੌਣ ਲੜਨ ਦਾ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਵਲੋਂ ਮੈਂ ਹੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੌਣ ਲੜਾਂਗਾ।
ਕੀ ਕਹਿਣਾ ਹੈ ਵਿਧਾਇਕ ਸੰਦੋਆ ਦਾ : ਇਸ ਸਬੰਧੀ ਗੱਲ ਕਰਨ ‘ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਹ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨਗੇ। ਉਹਨਾਂ ਕਿਹਾ ਕਿ ਬੀਰਦਵਿੰਦਰ ਟਕਸਾਲੀ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਹਨ ਪ੍ਰੰਤੂ ਉਹ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਕੇ ਕੰਮ ਨਹੀਂ ਕਰਨਗੇ ਤੇ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮਦਦ ਕਰਨਗੇ।

Leave a Reply

Your email address will not be published. Required fields are marked *

%d bloggers like this: