ਆਮ ਆਦਮੀ ਪਾਰਟੀ ਨੂੰ ਤਿੰਨ ਵੱਡੇ ਝਟਕੇ

ss1

ਆਮ ਆਦਮੀ ਪਾਰਟੀ ਨੂੰ ਤਿੰਨ ਵੱਡੇ ਝਟਕੇ

ਚੰਡੀਗੜ੍ਹ, 13 ਦਸੰਬਰ (ਪ੍ਰਿੰਸ): ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ‘ਆਪ’ ਲੀਡਰ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੀ ਯਾਮਨੀ ਗੌਮਰ, ਮਾਝੇ ਦੇ ਵੱਡੇ ਬਲਬੀਰ ਸਿੰਘ ਬਾਠ ਤੇ ਫਰੀਦਕੋਟ ਤੋਂ ਕਨਵੀਨਰ ਜੀਵਨਜੋਤ ਕੌਰ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਬਲਬੀਰ ਸਿੰਘ ਬਾਠ ਜੋ ਅਕਾਲੀ ਦਲ ਛੱਡ ਕੇ ਕੁਝ ਸਮਾਂ ਪਹਿਲਾ ਹੀ ‘ਆਪ’ ‘ਚ ਸਾਮਲ ਹੋਏ ਸਨ, ਪਰ ਅੱਜ ਉਹ ਮੁੜ ਅਕਾਲੀ ਦਲ ‘ਚ ਸ਼ਾਮਲ ਹੋਣ ਜਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਅੱਜ ਬਟਾਲਾ ‘ਚ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਉੱਥੇ ਹੀ ਯਾਮਨੀ ਗੌਮਰ ਜੋ ‘ਆਪ’ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਵੀ ਲੜ ਚੁੱਕੀ ਹੈ, ਨੇ ਅੱਜ ਪਾਰਟੀ ‘ਚ ਚੱਲ ਰਹੇ ਮਤਭੇਦਾਂ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ ਹੈ।
ਯਾਮਨੀ ਨੇ ਇਲਜ਼ਾਮ ਲਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਕਨਵੀਨਰ ਡਾ. ਜੀਵਨਜੀਤ ਕੌਰ ਨੇ ਪਾਰਟੀ ਤੋਂ ਵੱਖ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।

Share Button

Leave a Reply

Your email address will not be published. Required fields are marked *