ਆਮ ਆਦਮੀ ਪਾਰਟੀ ਨਾਮ ਦੀ ਕ੍ਰਾਂਤੀ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ: ਡਾ. ਅੰਮ੍ਰਿਤਪਾਲ

ss1

ਆਮ ਆਦਮੀ ਪਾਰਟੀ ਨਾਮ ਦੀ ਕ੍ਰਾਂਤੀ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ: ਡਾ. ਅੰਮ੍ਰਿਤਪਾਲ

22-17
ਝਬਾਲ 21 ਮਈ (ਹਰਪ੍ਰੀਤ ਸਿੰਘ ਝਬਾਲ): ਦਿੱਲੀ ਤੋਂ ਚੱਲੀ ਆਮ ਆਦਮੀ ਪਾਰਟੀ ਨਾਮ ਦੀ ਕ੍ਰਾਂਤੀ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ ਅਤੇ ਲੋਕਾਂ ਦੇ ਮਨਾਂ ਵਿਚ ਆਪਣੀ ਜਗ੍ਹਾ ਬਣਾਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਹਾਇਕ ਸੈਕਟਰ ਇੰਚਾ: ਯੂਥ ਵਿੰਗ ਡਾ: ਅੰਮ੍ਰਿਤਪਾਲ ਨੇ ਝਬਾਲ ਖੁਰਦ ਵਿਖੇ ਇਕ ਮੀਟਿੰਗ ਦੌਰਾਨ ਕੀਤਾ ਇਸ ਵਿਚ ਲੋਕਾਂ ਨੂੰ ਦੱਸਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਵਿਕਾਸ ਕੀਤਾ ਉਸ ਤਰ੍ਹਾਂ ਦੇ ਵਿਕਾਸ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ ਸੋ ਹੁਣ ਆਮ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਫਿਰ ਤੋਂ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਤੋਰ ਸਕਦੀ ਹੈ । ਇਸ ਮੌਕੇ ਕਰਤਾਰ ਸਿੰਘ ਲਾਲੀ ਸਰਕਲ ਇੰਚਾ: ਯੂਥ ਵਿੰਗ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ ਤੇ 2017 ਦੀਆਂ ਚੋਣ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਇਕ-ਇਕ ਵੋਟ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਪਾਉਣ ਲਈ ਪ੍ਰੇਰਿਤ ਕੀਤਾ । ਇਸ ਮੋਕੇ ਜੋਗਿੰਦਰ ਸਿੰਘ ਝਬਾਲ ਦੀ ਪ੍ਰੇਰਣਾ ਸਕਦਾ ਤਕਰੀਬਨ 2 ਦਰਜਨ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਤੇ ਜੋਗਿੰਦਰ ਸਿੰਘ ਝਬਾਲ ਖੁਰਦ ਨੂੰ ਯੂਥ ਵਿੰਗ ਟੀਮ ਵੱਲੋਂ ਝਬਾਲ ਖੁਰਦ ਤੋਂ ਬੂਥ ਇੰਚਾਰਜ ਵੀ ਥਾਪਿਆ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਮੰਗਾ ਕਾਲਾ ਸਿੰਘ, ਕਰਮ ਸਿੰਘ, ਚਰਨਜੀਤ ਸਿੰਘ ਸੋਢੀ, ਅੰਗਰੇਜ਼ ਸਿੰਘ, ਮੁਖਤਾਰ ਸਿੰਘ, ਅਕਾਸ਼ਦੀਪ ਸਿੰਘ, ਲਖਵਿੰਦਰ ਸਿੰਘ ਠੱਠਾ, ਸੁਖਦੇਵ ਸਿੰਘ, ਗੁਰਮੀਤ ਸਿੰਘ, ਰੋਹਿਤ ਸੂਦ, ਬਲਜੀਤ ਸਿੰਘ, ਬਲਜਿੰਦਰ ਸਿੰਘ ਮੂਸਾ, ਜੈਦੀਪ ਮੱਜੂੂਪੁਰ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *