Thu. May 23rd, 2019

ਆਮ ਆਦਮੀ ਪਾਰਟੀ ਦੇ ਲੀਡਰਾ ਵਲੋਂ ਪੋਸਟਰ ਤੇ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਅਪਸ਼ਬਦ ਲਿਖਣ ਕਾਰਨ ਸ਼ਹਿਰ ਵਾਸੀਆਂ ਨੇ ਜਤਾਇਆ ਰੋਸ਼

ਆਮ ਆਦਮੀ ਪਾਰਟੀ ਦੇ ਲੀਡਰਾ ਵਲੋਂ ਪੋਸਟਰ ਤੇ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਅਪਸ਼ਬਦ ਲਿਖਣ ਕਾਰਨ ਸ਼ਹਿਰ ਵਾਸੀਆਂ ਨੇ ਜਤਾਇਆ ਰੋਸ਼

App Partry  Across

ਰਾਜਪੁਰਾ (ਧਰਮਵੀਰ ਨਾਗਪਾਲ) ਹਲਕਾ ਰਾਜਪੁਰਾ ਦੇ ਆਮ ਆਦਮੀ ਦੇ ਲੀਡਰਾ ਵਲੋਂ ਫੌਕੀ ਸ਼ੌਹਰਤ ਪਾਉਣ ਲਈ ਇੱਕ ਔਛੀ ਹਰਕਤ ਕਰ ਸ਼ਹਿਰ ਦੇ ਮੁੱਖ ਬਜਾਰਾ ਅਤੇ ਚੌਕਾ ਤੇ ਆਪਣੀ ਫੋਟੌ ਲਗੇ ਪੋਸਟਰ ਲਗਾ ਕੇ ਅਤੇ ਸੂਬੇ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਬੇਤੁੱਕੀ ਭਾਸ਼ਾ ਦਾ ਉਪਯੋਗ ਕਰ ਆਪਣੇ ਬੜਬੋਲੇਪਨ ਅਤੇ ਔਛੀ ਹਰਕਤ ਦਾ ਸਬੂਤ ਦਿਤਾ ਹੈ, ਜਿਥੇ ਇਸ ਹਰਕਤ ਦੀ ਸ਼ਹਿਰ ਵਾਸੀਆਂ ਵਿੱਚ ਕੜੀ ਨਿੰਦੀਆਂ ਕੀਤੀ ਜਾ ਰਹੀ ਉਥੇ ਹੀ ਸ਼ਹਿਰ ਰਾਜਪੁਰਾ ਦੇ ਸੀਨੀਅਰ ਅਕਾਲੀ ਆਗੂ ਅਤੇ ਕਾਰੋਬਾਰੀ ਦੀਪਕ ਚਾਵਲਾ ਅਤੇ ਉਹਨਾਂ ਦੇ ਸਾਥੀਆ ਵਲੋਂ ਆਮ ਆਦਮੀ ਪਾਰਟੀ ਦੀ ਹਲਕਾ ਰਾਜਪੁਰਾ ਦੀ ਲੀਡਰ ਨੀਨਾ ਮਿੱਤਲ ਵਲੋਂ ਕੀਤੀ ਗਈ ਇਸ ਔਛੀ ਹਰਕਤ ਦਾ ਵਿਰੋਧ ਕਰਦਿਆਂ ਰਾਜਪੁਰਾ ਦੇ ਗਗਨ ਚੌਕ ਵਿੱਖੇ ਨੀਨਾ ਮਿਤਲ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਕਾਲੀ ਆਗੂ ਅਤੇ ਕਾਰੋਬਾਰੀ ਦੀਪਕ ਚਾਵਲਾ ਨੇ ਦਸਿਆ ਕਿ ਕਲ ਸਵੇਰੇ ਅਸੀ ਆਮ ਆਦਮੀ ਪਾਰਟੀ ਵਲੋਂ ਕੀਤੀ ਇਸ ਔਛੀ ਹਰਕਤ ਦੀ ਸ਼ਿਕਾਇਤ ਐਸ ਐਸ ਪੀ ਪਟਿਆਲਾ ਨੂੰ ਮਿਲਕੇ ਦਰਜ ਕਰਾਵਾਂਗੇ ਅਤੇ ਪੂਰੇ ਸੂਬੇ ਵਿੱਚ ਇਸ ਵਿਰੋਧ ਵੀ ਕਰਾਗੇ। ਉਹਨਾਂ ਕਿਹਾ ਕਿ ਆਮ ਆਦਮੀ ਦੇ ਲੀਡਰਾ ਵਲੋਂ ਇਹ ਜੋ ਕੰਮ ਕੀਤਾ ਗਿਆ ਹੈ ਇਹ ਨਿੰਦਣਯੋਗ ਹੈ ਇਸ ਦੀ ਪੁਰਜੋਰ ਨਿਖੇਧੀ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *

%d bloggers like this: