ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੁਆਰਾ ਕੀਤੀ ਹਗਾਮੀ ਮੀਟਿੰਗ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੁਆਰਾ ਕੀਤੀ ਹਗਾਮੀ ਮੀਟਿੰਗ

ਕੀਰਤਪੁਰ ਸਾਹਿਬ 22 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਬੀਤੀ ਕਲ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੁਆਰਾ ਬਲਾਕ ਨੰਗਲ ਦੀ ਹਗਾਮੀ ਮੀਟਿੰਗ ਕੀਤੀ ਗਈ ਜਿਸਦੀ ਅਗਵਾਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਇਸ ਪ੍ਰੇਜੀਡੇਂਟ ਸ਼੍ਰੀ ਕਮਲ ਕਿਸ਼ੋਰ ਸ਼ਰਮਾਂ ਨੇ ਕੀਤੀ। ਇਸ ਮੀਟਿੰਗ ਵਿੱਚ ਸ਼੍ਰੀ ਸ਼ਰਮਾਂ ਨੇ ਕਿਹਾ ਕਿ ਨੋਜਵਾਨ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਉਹਨਾਂ ਨੋਜਵਾਨਾਂ ਨੂੰ ਪਾਰਟੀ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਅਤੇ 2017 ਦੇ ਇਲੈਕਸ਼ਨ ਲਈ ਪਾਰਟੀ ਦੀ ਹਰ ਮੁਹਿੰਮ ਨੂੰ ਤੇਜ ਕਰਨ ਲਈ ਕਿਹਾ।
ਇਸ ਮੋਕੇ ਬਲਾਕ ਯੂਥ ਪ੍ਰਧਾਨ ਨੰਗਲ ਸ਼੍ਰੀ ਦੀਪਕ ਸੋਨੀ ਨੇ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਵੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਵਰਗ ਦਾ ਧਿਆਨ ਰੱਖਦੇ ਹੋਏ ਘੱਟੋ ਘੱਟ ਮਜਦੂਰੀ 9568 ਤੋਂ ਵਧਾ ਕਿ 14052 ਕਰ ਦਿੱਤੀ ਹੈ । ਇਸੇ ਤਰਾ ਉਹਨਾਂ ਨੋਜਵਾਨ ਵਰਗ ਦੁਆਰਾ ਆਮ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸ਼ਥਾਰ ਵਿੱਚ ਦੱਸਿਆ ਅਤੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਘਰ ਘਰ ਤੱਕ ਇਹ ਜਾਣਕਾਰੀ ਪਹੰਚਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਸਕੇ ਕਿ ਕਿਹਤੀ ਪਾਰਟੀ ਆਮ ਵਰਗ ਦੀ ਹੈ।ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆ ਦੁਆਰਾ ਅਪਣੇ ਅਪਣੇ ਵਿਚਾਰ ਸਾਝੇ ਕੀਤੇ ਗਏ ਜਿਨ੍ਹਾਂ ਵਿੱਚ ਲਖਨ ਨਵਾਂ ਨੰਗਲ, ਯੂਥ ਸਰਕਲ ਇੰਚਾਰਜ ਨਿਸ਼ਾਤ ਗੁਪਤਾ, ਯੂਥ ਸਰਕਲ ਇੰਚਾਰਜ ਸ਼ਕਤੀ ਸੈਣੀ , ਕਮੇਟੀ ਮੈਬਰ ਵਿਸ਼ਾਲ ਸ਼ਰਮਾਂ,ਸੰਦੀਪ ਸ਼ਰਮਾਂ , ਅਮਰੀਕ ਗੱਗ , ਆਦਿ ਸ਼ਾਮਲ ਸਨ। ਇਸ ਮੀਟਿੰਗ ਵਿੱਚ ਰਾਹੁਲ ਮੋਨੀ , ਸ਼ਸ਼ੀ ਸੈਣੀ , ਵਿਜੇ ਰਾਣਾ, ਮਨੀ , ਅਜੇ, ਜਸਵਿੰਦਰ ਸਿੰਘ, ਸੁਮੇਸ਼ ਕਪਲਾ, ਪ੍ਰਦੀਪ ਪਟਿਆਲ, ਮਨਜੋਤ ਅਤੇ ਇਲਾਕੇ ਦੇ ਬਹੁਤ ਗਿਣਤੀ ਵਿੱਚ ਨੋਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: