ਆਮ ਆਦਮੀ ਪਾਰਟੀ ਦੇ ਅੱਠ ਅਹੁਦੇਦਾਰਾਂ ਨੇ ਅਸਤੀਫੇ ਦਿੱਤੇ

ਆਮ ਆਦਮੀ ਪਾਰਟੀ ਦੇ ਅੱਠ ਅਹੁਦੇਦਾਰਾਂ ਨੇ ਅਸਤੀਫੇ ਦਿੱਤੇ

27-43

ਭਗਤਾ ਭਾਈ ਕਾ 27 ਜੁਲਾਈ [ਸਵਰਨ ਸਿੰਘ ਭਗਤਾ] ਹਲਕਾ ਰਾਮਪੁਰਾ ਫੂਲ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਢਾਅ ਲੱਗੀ ਜਦ ਅੱਠ ਵੱਖ-ਵੱਖ ਆਗੂਆ ਨੇ ਦਿੱਲੀ ਦੀ ਲੀਡਰਸ਼ਿਪ ਤੋ ਤੰਗ ਆ ਕੇ ਆਪਣੇ ਆਹੁਦਿਆ ਤੋ ਅਸਤੀਫੇ ਦਿੰਦਿਆ ਪਾਰਟੀ ਆਗੂ ਤੇ ਗੰਭੀਰ ਦੋਸ ਲਗਾਏ ਅਤੇ ਸਥਾਨਕ ਸਹਿਰ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਆਪ ਆਗੂ ਕੁਲਦੀਪ ਸਿੰਘ ਸਿੱਧੂ ਜੋਨ ਇੰਚਾਰਜ ਸੀ ਵਾਈ ਐਸ ਐਸ ਫਰੀਦਕੋਟ ਅਤੇ ਸੁਖਵਿੰਦਰ ਸਿੰਘ ਗਗਨ ਸੈਕਟਰ ਇੰਚਾਰਜ ਕਿਸਾਨ ਵਿੰਗ ਦੀ ਪ੍ਰਧਾਨਗੀ ਹੇਠ ਬੁਲਾਈ ਗਈ।ਜਿਸ ਦੋਰਾਨ ਆਗੂਆ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੋਸ ਲਗਾਇਆ ਕਿ ਆਪ ਪਾਰਟੀ ਆਪਣੇ ਅਸਲੀ ਮੁੱਦਿਆ ਤੋ ਭਟਕ ਚੁੱਕੀ ਹੈ ਅਤੇ ਇਸ ਵਿੱਚ ਵੱਖ-ਵੱਖ ਪਾਰਟੀਆਂ ਦੇ ਨਾਕਾਰੇ ਲੋਕ ਸਾਜਿਸ ਤਹਿਤ ਸਾਮਲ ਹੋ ਰਹੇ ਹਨ ਜੋ ਆਮ ਲੋਕਾਂ ਨਾਲ ਸਰਾਸਰ ਬੇਇਨਸਾਫੀ ਹੈ ਉਨਾਂ ਕਿਹਾ ਕਿ ਦਿੱਲੀ ਦੇ ਆਗੂਆ ਨੂੰ ਪੰਜਾਬ ਦੇ ਹਿੱਤਾਂ ਦਾ ਕੋਈ ਖਿਆਲ ਨਹੀ ਹੈ ਅਤੇ ਆਰ.ਐਸ.ਐਸ ਵਰਗੀਆ ਸਾਖਾਵਾਂ ਨਾਲ ਜੁੜੇ ਲੋਕਾਂ ਨੂੂੰ ਇੱਕ ਸਾਜਿਸ ਤਹਿਤ ਕਾਬਜ ਕਰ ਰਹੇ ਹਨ।ਇਸ ਸਮੇ ਸੁਖਵਿੰਦਰ ਸਿੰਘ ਗਗਨ ਨੇ ਕਿਹਾ ਕਿ ਆਪ ਵਿੱਚ ਸਿੱਖਾਂ ਨੂੰ ਸਾਜਿਸ ਤਹਿਤ ਨਜਰ ਅੰਦਾਜ ਕੀਤਾ ਜਾ ਰਿਹਾ ਹੈ ਅਤੇ ਪੁਰਾਣੇ ਵਰਕਰਾਂ ਨੂੰ ਅੱਖੋ ਪਰੋਖੇ ਕਰਕੇ ਬਹੁਤਾ ਚਿਰ ਜਨਤਾ ਨੂੰ ਭੁਲੇਖੇ ਵਿੱਚ ਨਹੀ ਰੱਖ ਸਕਦੀ। ਇਸ ਮੋਕੇੇ ਆਪ ਆਗੂ ਕੁਲਦੀਪ ਸਿੰਘ ਸਿੱਧੂ ਜੋਨ ਇੰਚਾਰਜ ਸੀ ਵਾਈ ਐਸ ਐਸ ਫਰੀਦਕੋਟ ,ਸੁਖਵਿੰਦਰ ਸਿੰਘ ਗਗਨ ਸੈਕਟਰ ਇੰਚਾਰਜ,ਜੀਤਇੰਦਰ ਸਿੰਘ ਸਰਕਲ ਇੰਚਾਰਜ ਯੂਥ ਵਿੰਗ,ਸਤਿੰਦਰ ਸਿੰਘ ਧਮਾਨ ਸਰਕਲ ਇੰਚਾਰਜ ਲੇਬਰ ਵਿੰਗ,ਸਤਵੰਤ ਸਿੰਘ ਸੇਲਵਰ੍ਹਾ ਸਰਕਲ ਇੰਚਾਰਜ ਕਿਸਾਨ ਵਿੰਗ,ਅਮਨਦੀਪ ਸਿੰਘ ਸੇਲਵਰਾ ਸਰਕਲ ਇੰਚਾਰਜ ਲੇਬਰ ਵਿੰਗ,ਰਾਕੇਸ ਕੁਮਾਰ ਬੂਥ ਇੰਚਾਰਜ,ਜਗਜੀਤ ਸਿੰਘ ਵਿਰਦੀ ਬੂਥ ਇੰਚਾਰਜ,ਜਗਦੀਪ ਸਿੰਘ,ਕਾਲਾ ਸਿੱਧੂ,ਹਰਿੰਦਰ ਸਿੱਧੂ ਅਤੇ ਅਕਬਰ ਖਾਨ ਆਦਿ ਨੇ ਆਪਣੇ ਆਹੁਦਿਆ ਤੋ ਅਸਤੀਫਾ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: