ਆਮ ਆਦਮੀ ਪਾਰਟੀ ਦੁਆਰਾ ਮਝੇੜ ਪਿੰਡ ਵਿੱਚ ਕਰਵਾਈ ਦਸਤਖਤ ਮੁਹਿੰਮ

ss1

ਆਮ ਆਦਮੀ ਪਾਰਟੀ ਦੁਆਰਾ ਮਝੇੜ ਪਿੰਡ ਵਿੱਚ ਕਰਵਾਈ ਦਸਤਖਤ ਮੁਹਿੰਮ

14-35

ਕੀਰਤਪੁਰ ਸਾਹਿਬ 13 ਜੁਲਾਈ (ਸਰਬਜੀਤ ਸਿੰਘ ਸੈਣੀ) ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਮਝੇੜ ਵਿਖੇ ਕਿਰਨਜੀਤ ਕੋਰ ਪ੍ਰਧਾਨ ਕਾਨੂਨੀ ਮਹਿਲਾ ਵਿੰਗ ਅਤੇ ਜੁਅਇੰਟ ਸੈਕਟਰੀ ਯੂਥ ਵਿੰਗ ਪੰਜਾਬ ਦੀ ਪ੍ਰਧਾਨਗੀ ਵਿੱਚ ਦਸਤਖਤ ਮਹਿੰਮ ਅਧੀਨ ਮੀਟਿੰਗ ਕੀਤੀ ਗਈ।ਚੰਗਰ ਇਲਾਕੇ ਦੇ ਇਸ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਨਜੀਤ ਕੋਰ ਵਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਜੋ ਸ਼੍ਰੀ ਅਮ੍ਰੀਤਸਰ ਸਾਹਿਬ ਵਿਖੇ ਪੰਜਾਬ ਲਈ ਮੈਨੀਫੇਸਟੋ ਜਾਰੀ ਕੀਤਾ ਗਿਆ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕਿ ਤਿਆਰ ਕੀਤਾ ਗਿਆ ਹੈ।ਉਹਨਾਂ ਕਿਹਾਂ ਕਿ ਇਸੇ ਅਧੀਨ ਅਸੀ ਪਿੰਡ ਪਿੰਡ ਘੁੰਮ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ।ਇਸ ਮੋਕੇ ਉਹਨਾਂ ਇਲਾਕੇ ਦੇ ਲੋਕਾਂ ਦੀ ਵੱਖ ਵੱਖ ਸਮੱਸਿਆਵਾਂ ਸੁਣੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹਨਾਂ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ।ਚੰਗਰ ਇਲਾਕੇ ਦੇ ਇਸ ਮੁੱਖ ਸਮੱਸਿਅ ਪਾਣੀ ਅਤੇ ਸਿਹਤ ਸਹੁਲਤਾਂ ਸਬੰਧੀ ਵਾਅਦਾ ਕੀਤਾ ਕਿ ਦਿੱਲੀ ਦੀ ਤਰਾਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਉਹ ਵੀ ਫਰੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਹਰ ਪਿੰਡ ਵਿੱਚ ਇੱਕ ਸਿਹਤ ਕੇਂਦਰ ਖੋਲਿਆ ਜਾਵੇਗਾ ਅਤੇ ਉਥੇ ਡਾਕਟਰ ਬੈਠੇਗਾ , ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ,ਲੋਕਾਂ ਦੇ ਹਰ ਤਰਾਂ ਦੇ ਟੈਸਟ ਵੀ ਫਰੀ ਕੀਤੇ ਜਾਣਗੇ।

ਆਮ ਆਦਮੀ ਪਾਰਟੀ ਸਿਸਟਮ ਵਿੱਚ ਬਦਲਾਵ ਕਰਨਾ ਚਾਹੁਦੀ ਹੈ ਅਤੇ ਸਰਕਾਰ ਬਣਨ ਤੇ ਸਰਕਾਰੀ ਫਜੂਲ ਖਰਚੀ ਰੋਕ ਕਿ ਕੀਤੇ ਵਾਅਦੇ ਪੂਰੇ ਕਰੇਗੀ ਅਤੇ ਸਾਡੇ ਇਸ ਚੰਗਰ ਇਲਾਕੇ ਦੀਆਂ ਸਮੱਸਿਅਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਹਰਤੇਗਵੀਰ ਸਿੰਘ ਤੇਗੀ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਸਿਆਸੀ ਪਰਿਵਾਰ ਵਾਲੇ ਲੋਕਾਂ ਨੂੰ ਟਿਕਟ ਨਹੀ ਦਿੱਤੀ ਜਾਵੇਗੀ ਸਾਰੇ ਨੁਮਾਇਦਿਆਂ ਨੂੰ ਆਮ ਲੋਕਾਂ ਵਿੱਚੋ ਚੁਣਿਆਂ ਜਾਵੇਗਾ ਅਤੇ ਜੋ ਵਾਅਦਾ ਕਰਾਗੇ ਉਸਨੂੰ ਪੂਰਾ ਵੀ ਕੀਤਾ ਜਾਵੇਗਾ।ਦਸਤਖਤ ਮੁਹਿੰਮ ਵਿੱਚ ਲੋਕਾਂ ਵਲੋਂ ਬੜੀ ਰੁਚੀ ਦਿਖਾਈ ਗਈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਹਾਜਰ ਲੋਕਾਂ ਵਲੋਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਵਾਅਦਾ ਕੀਤਾ।ਇਸ ਮੋਕੇ ਕਿਰਨਜੀਤ ਕੋਰ , ਹਰਤੇਗਵੀਰ ਸਿੰਘ ਤੇਗੀ ਤੋਂ ਇਲਾਵਾ ਦਿਆਲ ਕੋਰ, ਅਸਵਿੰਦਰ ਕੋਰ, ਗੁਲਸ਼ਨ ਠਾਕੁਰ, ਮਨਜੀਤ ਕੋਰ, ਰਾਮ ਦਾਸ , ਜਸਵੀਰ ਰਾਣਾ, ਸਤਨਾਮ ਗਿੱਲ, ਰਾਜੀਵ ਸ਼ਰਮਾ, ਡਾ: ਜਰਨੈਲ ਸਿੰਘ, ਇਸ਼ਰ ਸਿੰਘ, ਜਸਵਿੰਦਰ ਹੈਪੀ, ਸਰਨਾਮ ਸਿੰਘ ਗਿੱਲ, ਮਾਇਆ ਦੇਵੀ , ਮਨਪੀ੍ਰਤ ਕੋਰ, ਪ੍ਰੀਆ, ਸਨਦੀਪ ਕੋਰ ਆਦਿ ਹਾਜਰ ਸਨ।

Share Button