ਆਮ ਆਦਮੀ ਪਾਰਟੀ ਦੀ ਮੀਟਿੰਗ ਨੇ ਕੀਤਾ ਰੈਲੀ ਦਾ ਰੂਪ ਧਾਰਨ

ss1

ਆਮ ਆਦਮੀ ਪਾਰਟੀ ਦੀ ਮੀਟਿੰਗ ਨੇ ਕੀਤਾ ਰੈਲੀ ਦਾ ਰੂਪ ਧਾਰਨ
ਛੋਟੇਪੁਰ ਦੀ ਪਾਰਟੀ ਨਾਲ ਸਾਨੂੰ ਡੱਕੇ ਜਿਨਾਂ ਫਰਕ ਨਹੀ ਪੈਣਾ- ਗੁਰਪ੍ਰੀਤ ਘੁੱਗੀ

photo-2ਰਾਜਪੁਰਾ 5 ਅਕਤੂਬਰ (ਦਿਨੇਸ਼ ਸਚਦੇਵਾ ) ਅੱਜ ਬਹਾਵਲਪੁਰ ਭਵਨ ਵਿੱਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ ਜਿਸ ਵਿੱਚ ਪੰਜਾਬ ਦੇ ਕੁਆਰਡੀਨੇਟਰ ਸ੍ਰ. ਗੁਰਪ੍ਰੀਤ ਸਿੰਘ ਘੁੱਗੀ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਸਿਰਕਤ ਕੀਤੀ।ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਰੀਆਂ ਪਾਰਟੀਆਂ ਨਾਲ ਹੈ ਕਿਉਕਿ ਆਪ ਦੇ ਡਰ ਤੋ ਇਸ ਮੁੱਦੇ ਤੇ ਸਾਰੇ ਹੀ ਇਕ ਥੇੈਲੀ ਦੇ ਚੱਟੇ ਵੱਟੇ ਬਣ ਗਏ ਹਨ ਪਰ ਸਾਨੂੰ ਕੋਈ ਫਰਕ ਨਹੀ ਪੈਣਾ ਆਊਣ ਵਾਲਾ ਸਮਾਂ ਆਮ ਆਦਮੀ ਪਾਰਟੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਜ਼ੋਨ ਕੁਆਰਡੀਨੇਟਰ ਮਹਿਲਾ ਵਿੰਗ ਸ੍ਰੀਮਤੀ ਨੀਨਾ ਮਿੱਤਲ ਦੀ ਅਗਵਾਈ ਵਿੱਚ ਕਰਵਾਈ ਗਈ ਰੇੈਲੀ ਨੁੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਸ੍ਰ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਵਰਕਰਾਂ ਦੇ ਜੁੱੜੇ ਇਕੱਠ ਨਾਲ ਕੀਤਾ ।ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਇਸ ਦੇ ਕਾਰੋਬਾਰ ਨੂੰ ਸੱਤਾਧਾਰੀ ਧਿਰ ਨੇ ਨਿਗਲ ਲਿਆ ਹੈ ਅਤੇ ਇਸ ਦੀ ਜਵਾਨੀ ਨੂੰ ਨਸ਼ਾ ਨਿਗਲ ਗਿਆ ਹੈ ।ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੰਜਾਬ ਬਚਾਉਣਾ ਹੇੈ ਤਾਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਸਰਕਾਰ ਲਿਆਊਣ ਲਈ ਹੱਭਲਾ ਮਾਰੋ ।ਸ੍ਰ ਘੁੱਗੀ ਨੇ ਸੱਤਾਧਾਰੀ ਧਿਰ ਦੀ ਪੋਲ ਖੋਲਦਿਆਂ ਕਿਹਾ ਕਿ ਇਸ ਰਾਜ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਖਤਰੇ ਵਿੱਚ ਹੈ ।ਗੁੰਡਾ ਗਰਦੀ ਕਾਰਨ ਪ੍ਰੀਵਾਰ ਖੁਦਕਸੀਆਂ ਕਰ ਰਹੇ ਹਨ।ਪਿਉ ਜੇਕਰ ਆਪਣੀ ਧੀ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਦੀਆਂ ਹਨ ।ਅੱਜ ਦੀ ਰੈਲੀ ਵਿੱਚ ਅੋਰਤਾਂ ਦੀ ਸ਼ਮੁੂਲੀਅਤ ਵੇਖ ਕੇ ਉਹ ਗੱਦ ਗੱਦ ਹੋ ਗਏ ।ਪੰਜਾਬ ਹੁਣ ਪੰਜਾਂ ਪਾਣੀਆਂ, ਪਹਿਲਵਾਨਾਂ ਦੀ ਬਜਾਏ ਨਸ਼ੇੜੀਆਂ ਦਾ ਬਣ ਕੇ ਰਹਿ ਗਿਆ ਹੈ।ਪੱਤਰਕਾਰਾਂ ਵੱਲੋ ਪੁੱਛੇ ਸਵਾਲ ਦੇ ਜਵਾਬ ਵਿੱਚ ਊਹਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਦਾ ਆਪ ਤੇ ਕੋਈ ਵੀ ਅਸਰ ਨਹੀ ਪੈਣਾ ਕਿਉਕਿ ਜੇਕਰ ਪੈਣਾ ਹੁੰਦਾ ਤਾਂ ਹੁਣ ਤੱਕ ਪੈ ਲਿਆ ਹੁੰਦਾ ।ਸਾਬਕਾ ਰਾਜ ਸਭਾ ਮੈਬਰ ਸ੍ਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਚ ਉਹਨਾਂ ਬੋਲਦਿਆਂ ਕਿਹਾ ਉਹਨਾਂ ਨਾਲ ਗੱਲਬਾਤ ਜਾਰੀ ਹੈ ਅਸੀ ਆਪਣੀ ਪਾਰਟੀ ਦਾ ਸਵੀਧਾਨ ਦੱਸ ਦਿਤਾ ਹੈ ।ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਆਟੇ ਚ ਲੂਣ ਲੋਕਾਂ ਤੋ ਬਿਨਾਂ ਉਹਨਾਂ ਦਾ ਦੋਰਾ ਬਹੁਤ ਵਧੀਆਂ ਰਿਹਾ ।ਪ੍ਰਵਾਸੀ ਲੋਕਾਂ ਨੇ ਉਹਨਾਂ ਨੁੰ ਬਹੁਤ ਮਾਣ ਦਿਤਾ ਹੈ ।ਜਿਲਾ ਕੋਆਰਡੀਨੇਟਰ ਸ੍ਰੀਮਤੀ ਨੀਨਾ ਮਿੱਤਲ ਨੇ ਕਿਹਾ ਕਿ ਸੱਤਾਧਾਰੀ ਧਿਰ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਵਿੱਚ ਕੰਧਾਂ ਤੇ ਲਿਖ ਰਹੀ ਹੈ ਜਦ ਕਿ ਪੁੱਤ ਜੰਮੇ ਤੇ ਚੰਨ ਚੜੇ ਕਦੇ ਗੁੱਝੇ ਨੀ ਰਹਿੰਦੇ ਹੁੰਦੇ ।ਜੇਕਰ ਪੰਜਾਬ ਵਿੱਚ ਵਿਕਾਸ ਹੋਇਆ ਹੁੰਦਾ ਤਾਂ ਸਰਕਾਰ ਨੂੰ ਕੰਧਾਂ ਕਾਲੀਆਂ ਕਰਨ ਦੀ ਲੋੜ ਨੀ ਸੀ ।ਪੰਜਾਬ ਵਿੱਚ ਸਰਕਾਰੀ ਸਕੂਲ ,ਹਸਪਤਾਲ , ਅਤੇ ਹੋਰ ਕਾਰੋਬਾਰ ਉਜੜਨ ਕਿਨਾਰੇ ਹਨ ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰੀ ਸਕੂਲਾਂ ਨੁੰ ਨਿੱਜੀ ਸਕੂਲਾਂ ਤੋ ਵਧੀਆਂ ਬਣਾ ਦਿਤਾ ਜਾਵੇਗਾ ।ਇਸ ਮੋਕੇ ਤੇ ਹੋਰਨਾਂ ਸਮੇਤ ਪੋ੍ਰ ਬਲਜਿੰਦਰ ਕੌਰ, ਸ੍ਰੀਮਤੀ ਮਨਪ੍ਰੀਤ ਕੋਰ ਡੋਲੀ,ਸ੍ਰੀਮਤੀ ਅਨੂ ਰੰਧਾਵਾ ,ਸਵੀਟੀ ਸ਼ਰਮਾਂ , ਸ੍ਰੀਮਤੀ ਸਾਰੀਕਾ , ਸ੍ਰੀਮਤੀ ਜੋਤੀ , ਡਾ. ਬਲਬੀਰ ਸਿੰਘ ,ਜਥੇਦਾਰ ਅਨੂਪ ਸਿੰਘ ਇਸਲਾਮ ਪੁਰ, ਗੁਰਤੇਜ਼ ਸਿੰਘ , ਸ੍ਰ ਬੰਤ ਸਿੰਘ, ਧਰਮਿੰਦਰ ਸਿੰਘ ਬਸੰਤਪੁਰਾ, ਗੁਰਪ੍ਰੀਤ ਸਿੰਘ ਧਮੋਲੀ, ਦੀਪਕ ਸੂਦ,ਇਸਲਾਮ ਮੁਹੰਮਦ , ਜਥੇਦਾਰ ਅਵਤਾਰ ਸਿੰਘ ਹਰਪਾਲ ਪੁਰ ,ਸੁਖਦੇਵ ਸਿੰਘ ਘੱਗਰ ਸਰਾਏ, ਜ਼ਸਵੀਰ ਸਿੰਘ ਚੰਦੂੂਆਂ , ਅਤੇ ਹੋਰ ਪਾਰਟੀ ਵਰਕਰ ਹਾਜਰ ਸਨ|

Share Button

Leave a Reply

Your email address will not be published. Required fields are marked *