ਆਮ ਆਦਮੀ ਪਾਰਟੀ ਦੀ ਬ੍ਰਹਮਪੁਰਾ ਰੈਲੀ ਲਈ ਵਿਸ਼ਾਲ ਕਾਫਲਾ ਰਵਾਨਾ

ss1

ਆਮ ਆਦਮੀ ਪਾਰਟੀ ਦੀ ਬ੍ਰਹਮਪੁਰਾ ਰੈਲੀ ਲਈ ਵਿਸ਼ਾਲ ਕਾਫਲਾ ਰਵਾਨਾ

28-13

ਭਿੱਖੀਵਿੰਡ 27 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਵੋਟਰਾਂ ਲਈ ਆਸ ਦੀ ਕਿਰਨ ਬਣੀ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਜਿੱਤ ਕੇ ਲੋਕਾਂ ਨੂੰ ਮੁਸੀਬਤਾਂ ਵਿਚੋਂ ਕੱਢੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵੱਲੋਂ ਪਿੰਡ ਬ੍ਰਹਮਪੁਰਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਸਾਮਲ ਹੋਣ ਸਮੇਂ ਸਰਕਲ ਇੰਚਾਰਜ ਰਜਿੰਦਰ ਸਿੰਘ ਪੂਹਲਾ, ਯੂਥ ਇੰਚਾਰਜ ਗੁਰਪ੍ਰੀਤ ਸਿੰਘ ਸੁਰਸਿੰਘ, ਸੈਕਟਰ ਇੰਚਾਰਜ ਨਿਸ਼ਾਨ ਸਿੰਘ ਛੀਨਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ “ਉਤਰ ਕਾਂਟੋ ਮੈਂ ਚੜ੍ਹਾ” ਦੀ ਰੀਤ ਨੂੰ ਆਜਾਦੀ ਤੋਂ ਲੈ ਕੇ ਅੱਜ ਤੱਕ ਚੱਲ ਰਹੀਆਂ ਅਕਾਲੀ-ਭਾਜਪਾ, ਕਾਂਗਰਸ ਪਾਰਟੀ ਨੇ ਪੰਜਾਬ ਦਾ ਬੇੜਾ ਡੋਬ ਕੇ ਰੱਖ ਦਿੱਤਾ ਹੈ ਅਤੇ ਹੁਣ ਪੰਜਾਬੀਆਂ ਨੂੰ ਇਹਨਾਂ ਤੋਂ ਕੋਈ ਆਸ ਨਹੀ ਰੱਖਣੀ ਚਾਹੀਦੀ। ਇਸ ਮੌਕੇ ਰਜਿੰਦਰ ਸਿੰਘ ਪੂਹਲਾ, ਗੁਰਪ੍ਰੀਤ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਪਿੰਡ ਬੈਂਕਾ ਦੀ ਦਾਣਾ ਮੰਡੀ ਤੋਂ ਬੱਸਾਂ, ਕਾਰਾਂ, ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਰਾਂਹੀ ਵਿਸ਼ਾਲ ਕਾਫਲਾ ਰੈਲੀ ਲਈ ਰਵਾਨਾ ਹੋਇਆ। ਇਸ ਸਮੇਂ ਸਰਕਲ ਦੇ ਵੱਖ-ਵੱਖ ਪਿੰਡਾਂ ਤੋਂ ਜਸਪਾਲ ਸਿੰਘ ਬੈਂਕਾ, ਮਨਜਿੰਦਰ ਸਿੰਘ ਬੈਂਕਾ, ਸੂਬਾ ਸਿੰਘ ਮਾਨ, ਡਾ:ਅਵਤਾਰ ਸਿੰਘ, ਹਰਮਨਪ੍ਰੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਮਾਸਟਰ ਰਾਮ ਸਿੰਘ, ਕੰਵਲਜੀਤ ਸਿੰਘ, ਪ੍ਰੇਮ ਸਿੰਘ, ਗੁਰਪਾਲ ਸਿਮਘ, ਦਿਲਬਾਗ ਸਿੰਘਪੁਰਾ, ਕਰਨਦੀਪ ਸਿੰਘ ਪੂਹਲਾ, ਗੋਰਾ ਬਲ੍ਹੇਰ, ਜਗਤਾਰ ਸਿੰਘ ਬਲ੍ਹੇਰ, ਅਮਰੀਕ ਸਿੰਘ ਤੱਤਲੇ, ਜੁਗਰਾਜ ਸਿੰਘ ਫਰੰਦੀਪੁਰ, ਰਾਮ ਸਿੰਘ ਧੰੁਨ ਗੁਰਮੀਤ ਸਿੰਘ ਆਦਿ ਵੱਡੀ ਵਿੱਚ ਪਾਰਟੀ ਵਰਕਰ, ਔਰਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *