ਆਮ ਆਦਮੀ ਪਾਰਟੀ ਦੀ ਬਾਘਾ ਪੁਰਾਣਾ ਕਿਸਾਨ ਰੈਲੀ ਨੇ ਵਿਰੋਧੀਆਂ ਦੇ ਹੋਸ਼ ਉੜਾਏ

ss1

dhaliwal-meeting-14-9-2016

ਗੜ੍ਹਸ਼ੰਕਰ 14 ਸਤੰਬਰ (ਅਸ਼ਵਨੀ ਸ਼ਰਮਾ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜ਼ਰੀਵਾਲ ਵਲੋਂ ਬਾਘਾ ਪੁਰਾਨਾ, ਮੋਗਾ ਵਿਖੇ ਪਾਰਟੀ ਦੇ “ਕਿਸਾਨ ਮੈਨੀਫੈਸਟੋ” ਪੇਸ਼ ਕਰਨ ਸਮੇਂ ਗੜ੍ਹਸ਼ੰਕਰ ਤੋਂ ਸ਼ਾਮਿਲ ਹੋਣ ਗਏ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਸਰਕਲ ਇੰਚਾਰਜਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਸ਼੍ਰੀ ਅੰਨਦਪੁਰ ਸਾਹਿਬ ਜ਼ੋਨ ਦੇ ਅਬਜ਼ਰਵਰ ਸ. ਦਰਸ਼ਨ ਸਿੰਘ ਧਾਲੀਵਾਲ ਪਾਰਟੀ ਦਫ਼ਤਰ ਗੜ੍ਹਸ਼ੰਕਰ ਪਹੁੰਚੇ। ਉਨ੍ਹਾਂ ਨੇ ਮੀਟਿੰਗ ਵਿਚ ਪਾਰਟੀ ਵਲੰਟੀਅਰਾਂ ਵਲੋਂ ਰੈਲੀ ਨੂੰ ਸਫਲ ਕਰਨ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੈਲੀ ਵਿਚ ਲੋਕਾਂ ਨੂੰ ਸ਼ਾਮਿਲ ਹੋਣ ਤੋਂ ਰੋਕਣ ਦੇ ਗੈਰ-ਕਾਨੂੰਨੀ ਹੱਥਕੰਡੇ ਵਰਤਣ ਦੇ ਬਾਵਜੂਦ ਵੀ ਰੈਲੀ ਵਿਚ ਲੋਕਾਂ ਦੇ ਹੋਏ ਲਾਮਿਸਾਲ ਇੱਕਠ ਤੋਂ ਵਿਰੋਧੀ ਪਾਰਟੀਆਂ ਦੇ ਹੋਸ਼ ਉੜ ਗਏ ਹਨ ਅਤੇ 2017 ਵਿਚ ਆਮ ਆਦਮੀ ਪਾਰਟੀ ਦੀ ਭਾਰੀ ਬਹੁਮਤ ਨਾਲ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਬੁੱਧੀ-ਜੀਵੀ ਵਿੰਗ ਦੇ ਹਲਕਾ ਕਨਵੀਨਰ ਗੁਰਚਰਨ ਸਿੰਘ ਬਸਿਆਲਾ ਨੇ ਰੈਲੀ ਵਿਚ ਮੈਂਬਰਾਂ ਵਲੋਂ ਪਾਏ ਵਿਸ਼ੇਸ਼ ਯੋਗਦਾਨ ਬਾਰੇ ਜਾਨਕਾਰੀ ਦਿੰਦਆਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਤੋਂ 40 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ਰਾਹੀਂ ਲਗਭਗ 20 ਪਾਰਟੀ ਵਰਕਰਾਂ ਨੇ ਭਾਰੀ ਉਤਸਾਹ ਨਾਲ ਭਾਗ ਲਿਆ।
ਇਸ ਮੌਕੇ ਸੈਕਟਰ ਇੰਚਾਰਜ ਸ. ਮਨਜੀਤ ਸਿੰਘ, ਸੈਕਟਰ ਇੰਚਾਰਜ ਸ਼੍ਰੀ ਰਜਿੰਦਰ ਸ਼ਰਮਾ, ਜ਼ੋਨ ਇੰਚਾਰਜ ਪ੍ਰਵਾਸੀ ਭਾਰਤੀ ਸ਼੍ਰੀ ਗੋਨੀ ਖਾਬੜਾ, ਯੂਥ ਜ਼ੋਨ ਇੰਚਾਰਜ ਜੈ ਸਿੰਘ ਰੌੜੀ, ਜਨਰਲ ਸੱਕਤਰ ਇਸਤਰੀ ਵਿੰਗ ਬੀਬੀ ਕਮਲਜੀਤ ਕੌਰ, ਸਰਪੰਚ ਸੁਖਵਿੰਦਰ ਸਿੰਘ, ਸਰਕਲ ਇੰਚਾਰਜ ਰਣਜੀਤ ਸਿੰਘ ਬਿੰਜੋਂ, ਇੰਜੀ. ਲਖਵਿੰਦਰ ਸਿੰਘ, ਮੁਕੇਸ਼ ਸ਼ਾਹੀ, ਜਗਦੇਵ ਰਾਣਾ, ਹਰਮੇਸ਼ ਆਜ਼ਾਦ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਸਾਬੀ, ਚਰਨਜੀਤ ਚੰਨੀ, ਜਤਿੰਦਰ ਜੋਤੀ, ਸੁਨੀਲ ਚੌਹਾਨ,ਅਜੀਤ ਸਿੰਘ ਅਤੇ ਪਾਰਟੀ ਵੰਲਟੀਅਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *