ਆਮ ਆਦਮੀ ਪਾਰਟੀ ਦੀ ਪੰਜਾਬ ਡਾਇਲੋਗ ਕਮੇਟੀ ਦੁਆਰਾ ਚੰਗਰ ਇਲਾਕੇ ਵਿੱਚ ਲੋਕਾਂ ਨਾਲ ਕੀਤੀ ਮੀਟਿੰਗ

ss1

ਆਮ ਆਦਮੀ ਪਾਰਟੀ ਦੀ ਪੰਜਾਬ ਡਾਇਲੋਗ ਕਮੇਟੀ ਦੁਆਰਾ ਚੰਗਰ ਇਲਾਕੇ ਵਿੱਚ ਲੋਕਾਂ ਨਾਲ ਕੀਤੀ ਮੀਟਿੰਗ

9-45

ਕੀਰਤਪੁਰ ਸਾਹਿਬ 8 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ) ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਬਲੋਲੀ ਵਿਖੇ ਸਾਬਕਾ ਸਰਪੰਚ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੇ ਪੰਜਾਬ ਡਾਇਲੋਗ ਕਮੇਟੀ ਦੇ ਮੈਂਬਰਾਂ ਵਲੋ ਚੰਗਰ ਇਲਾਕੇ ਦੇ ਲੋਕਾਂ ਨਾਲ ਉਹਨਾਂ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾਇਲੋਗ ਕਮੇਟੀ ਪੰਜਾਬ ਦੀ ਇੰਚਾਰਜ ਚੰਦਰ ਸੁਤਾ ਡੋਗਰਾ ਵਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਜੋ ਸ਼੍ਰੀ ਅਮ੍ਰੀਤਸਰ ਸਾਹਿਬ ਵਿਖੇ ਪੰਜਾਬ ਲਈ ਮੈਨੀਫੇਸਟੋ ਜਾਰੀ ਕੀਤਾ ਗਿਆ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕਿ ਤਿਆਰ ਕੀਤਾ ਗਿਆ ਹੈ।ਉਹਨਾਂ ਕਿਹਾਂ ਕਿ ਇਸੇ ਅਧੀਨ ਅਸੀ ਪਿੰਡ ਪਿੰਡ ਘੁੰਮ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਤਾਂ ਜੋ ਕਿਸੇ ਇਲਾਕੇ ਦੀ ਕੋਈ ਖਾਸ ਸਮੱਸਿਆ ਹੋਵੇ ਤਾਂ ਉਹ ਰਹਿ ਨਾਂ ਜਾਵੇ।ਇਸ ਮੋਕੇ ਉਹਨਾਂ ਇਲਾਕੇ ਦੇ ਲੋਕਾਂ ਦੀ ਵੱਖ ਵੱਖ ਸਮੱਸਿਆਵਾਂ ਸੁਣੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਉਣ ਤੇ ਉਹਨਾਂ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ।ਚੰਗਰ ਇਲਾਕੇ ਦੀ ਮੁੱਖ ਸਮੱਸਿਅ ਪਾਣੀ ਅਤੇ ਸਿਹਤ ਸਹੁਲਤਾਂ ਸਬੰਧੀ ਵਾਅਦਾ ਕੀਤਾ ਕਿ ਦਿੱਲੀ ਦੀ ਤਰਾਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੀ ਪਾਣੀ ਦਾ ਪ੍ਰਬੰਦ ਕੀਤਾ ਜਾਵੇਗਾ ਅਤੇ ਉਹ ਵੀ ਫਰੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਹਰ ਪਿੰਡ ਵਿੱਚ ਇੱਕ ਸਿਹਤ ਕੇਂਦਰ ਖੋਲਿਆ ਜਾਵੇਗਾ ਅਤੇ ਉਥੇ ਡਾਕਟਰ ਬੈਠੇਗਾ , ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ,ਲੋਕਾਂ ਦੇ ਹਰ ਤਰਾਂ ਦੇ ਟੈਸਟ ਵੀ ਫਰੀ ਕੀਤੇ ਜਾਣਗੇ।

ਇਸ ਮੋਕੇ ਕਿਰਨਜੀਤ ਕੋਰ ਲੀਗਲ ਮਹਿਲਾ ਵਿੰਗ ਅਤੇ ਜੋਆਇੰਟ ਸੈਕਟਰੀ ਯੂਥ ਵਿੰਗ ਆਮ ਆਦਮੀ ਪਾਰਟੀ ਵਲੋਂ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਿਸਟਮ ਵਿੱਚ ਬਦਲਾਵ ਕਰਨਾ ਚਾਹੁਦੀ ਹੈ ਅਤੇ ਸਰਕਾਰ ਬਣਨ ਤੇ ਸਰਕਾਰੀ ਫਜੂਲ ਖਰਚੀ ਰੋਕ ਕਿ ਕੀਤੇ ਵਾਅਦੇ ਪੂਰੇ ਕਰੇਗੀ ਅਤੇ ਸਾਡੇ ਇਸ ਚੰਗਰ ਇਲਾਕੇ ਦੀਆਂ ਸਮੱਸਿਅਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੋਕੇ ਆਮ ਅਦਮੀ ਪਾਰਟੀ ਦੇ ਵੱਖ ਵੱਖ ਬੁਲਾਰਿਆਂ ਵਲੋ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਸਿਆਸੀ ਪਰਿਵਾਰ ਵਾਲੇ ਲੋਕਾਂ ਨੂੰ ਟਿਕਟ ਨਹੀ ਦਿੱਤੀ ਜਾਵੇਗੀ ਸਾਰੇ ਨਨਮਾਇਦਿਆਂ ਨੂੰ ਆਮ ਲੋਕਾਂ ਵਿੱਚੋ ਚੁਣਿਆਂ ਜਾਵੇਗਾ ਅਤੇ ਜੋ ਵਾਅਦਾ ਕਰਾਗੇ ਉਸਨੂੰ ਪੂਰਾ ਵੀ ਕੀਤਾ ਜਾਵੇਗਾ।ਇਸ ਮੋਕੇ ਰਜਿੰਦਰ ਸ਼ਰਮਾਂ ਸੈਕਟਰ ਇੰਚਾਰਜ, ਗੁਰਮੇਲ ਸਿੰਘ ਵਾੜਾ ਸਟੇਟ ਕਮੇਟੀ ਮੈਂਬਰ, ਹਰੀਪਾਲ ਸਿੰਘ ਅਟਾਰੀ, ਮੈਜਰ ਜਰਨੈਲ ਸਿੰਘ, ਗੁਲਸ਼ਨ ਸਿੰਘ, ਨਿਰਮਲ ਸਿੰਘ , ਨਰਾਇਣ ਸਿੰਘ, ਤਰਲੋਚਨ ਸਿੰਘ , ਬਾਬੂ ਚਮਨ ਲਾਲ, ਜਗਜੀਤ ਸਿੰਘ ਜੱਗੀ, ਦੀਪਕ ਸੋਨੀ ਬਲਾਕ ਇੰਚਾਰਜ, ਸੋਹਣ ਸਿੰਘ ਨਿਕੂਵਾਲ, ਜਸਵੀਰ ਰਾਣਾ, ਮੋਤੀ ਲਾਲ, ਡਾ: ਸੰਜੀਵ ਗੋਤਮ , ਕੇ ਕੇ ਬਾਲੀ, ਐਡਵੋਕੇਟ ਪੰਮਾ, ਰਾਜੇਸ਼ ਬੰਗਾ, ਮਾਸਟਰ ਹਰਦਿਆਲ ਸਿੰਘ ਬੈਂਸ, ਹਰਤੇਗਵੀਰ ਸਿੰਘ ਤੇਗੀ, ਗੁਰਬਚਨ ਸਿੰਘ , ਜਸਪਾਲ ਪੰਮੀ, ਜਰਨੈਲ ਸਿੰਘ ਦਬੂੜ, ਹਰੀ ਓਮ ਸੋਨੀ, ਵੀਰ ਚੰਦ, ਬਲਵੀਰ ਸਿੰਘ ਦੇਹਣੀ, ਸਵਰਨ ਸਿੰਘ ਬਲੋਲੀ ਆਦਿ ਬਹੁ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *