Mon. Apr 22nd, 2019

ਆਮ ਆਦਮੀ ਪਾਰਟੀ ਦੀ ਪਿੰਡ ਪੱਧਰ ਦੀ ਮੀਟਿੰਗ ਕੀਤੀ ਗਈ

ਆਮ ਆਦਮੀ ਪਾਰਟੀ ਦੀ ਪਿੰਡ ਪੱਧਰ ਦੀ ਮੀਟਿੰਗ ਕੀਤੀ ਗਈ

19-9 (1)
ਕੀਰਤਪੁਰ ਸਾਹਿਬ 19 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕੀ ਪਿੰਡ ਅਟਾਰੀ ਵਿਖੇ ਬੂਥ ਇੰਚਾਰਜ ਸ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਕੀਤੀ ਗਈ।ਆਏ ਲੋਕਾਂ ਦਾ ਸ ਕੰਿਮੰਕਰ ਸਿੰਘ ਦੁਆਰਾ ਆਮ ਆਦਮੀ ਪਾਰਟੀ ਨਾਲ ਜੁੜਨ ਤੇ ਧੰਨਵਾਦ ਕੀਤਾ ਅਤੇ ਬੁਲਾਰਿਆਂ ਮਾ: ਹਰਦਿਆਲ ਸਿੰਘ ਨੇ ਬਾਦਲ ਸਰਕਾਰ ਨੂੰ ਲੰਮੇ ਹੱਥੀ ਲੈਦਿਆ ਸਰਕਾਰ ਨੂੰ ਗੁਰੁ ਗਰੰਥ ਸਾਹਿਬ ਦੀ ਬੇਅਦਵੀ ,ਬਰਗਾੜੀ ਕਾਂਡ, ਬਹਿਬਲ ਕਲਾਂ ਦਾ ਕਾਂਡ, ਮਾਤਾ ਚੰਦ ਕੋਰ ਦਾ ਕਤਲ, ਸੰਤ ਢੱਡਰੀਆਂ ਵਾਲਿਆਂ ਤੇ ਜਾਨਲੇਵਾ ਹਮਲਾ ਆਦਿ ਸਿੱਖ ਧਰਮ ਵਿਰੋਧੀ ਭਾਵਨਾਵਾਂ ਵਾਲੀ ਸਰਕਾਰ ਦੀ ਨਿਖੇਦੀ ਕੀਤੀ।ਤਰਲੋਚਨ ਸਿੰਘ ਵਲੋਂ ਅਪਣੇ ਸੰਬੋਧਨ ਦੋਰਾਨ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ੇ ਤੋਂ ਮੁਕਤ ਕਰਨ ਲਈ ਬਦਲਾਅ ਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।ਹਰਤੇਗਵੀਰ ਸਿੰਘ ਤੇਗੀ ਵਲੋ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਆਪ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀਅਤੇ ਵਾਅਦਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮਾਇਨਿੰਗ ਮਾਫੀਆ ਤੇ ਨਕੇਲ ਕੱਸੀ ਜਾਵੇਗੀ ਅਤੇ ਮਾਇਨਿੰਗ ਦੀ ਆੜ ਵਿੱਚ ਮਹਿੰਗੇ ਭਾਅ ਵੇਚੀ ਜਾਂਦੀ ਰੇਤ ਬਜਰੀ ਉੱਤੇ ਠੱਲ ਪਾਈ ਜਾਵੇਗੀ।ਇਸ ਮੀਟਿੰਗ ਵਿੱਚਜਗਜੀਤ ਸਿੰਘ ਜੱਗੀ ,ਜਸਪਾਲ ਸਿੰਘ, ਜਗਜੀਤ ਸਿੰਘ , ਮਾਸਟਰ ਹਰਦਿਆਲ ਸਿੰਘ , ਜਸਵੀਰ ਜੱਸੂ, ਹਰਤੇਗਵੀਰ ਤੇਗੀ, ਜਸਵੀਰ ਰਾਣਾ, ਸੋਹਣ ਸਿੰਘ ਨਿਕੂਵਾਲ, ਸੋਹਣ ਸਿੰਘ ਬੀਕਾਪੁਰ, ਗੁਰਿੰਦਰ ਸਿੰਘ ਗੋਗੀ, ਪ੍ਰੇਮ ਚੰਦ, ਸੁਰਿੰਦਰ ਸਿੰਘਰਜਿੰਦਰ ਸਿੰਘ , ਕੇਵਲ ਕਿਸ਼ਨ, ਹਰੀ ਸਿੰਘ ,ਰਾਮ ਸਿੰਘ, ਕਰਮ ਚੰਦ , ਨਰੇਸ਼ ਚੰਦਰਾਕੇਸ਼, ਸਰਵਣ ਸਿੰਘ, ਪੋਲਾ ਰਾਮ, ਨਿਰਮਲ ਸਿੰਘ , ਸਰਬਜੀਤ ਭਟੋਲੀ, ਗੁਰਸ਼ਰਨ ਸਿੰਘ , ਕਪਿਲ ਦੇਵ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: