ਆਮ ਅਦਾਮੀ ਪਾਰਟੀ ਨਕਾਰੇ ਹੋਏ ਆਗੂਆ ਦੀ ਪਾਰਟੀ: ਸੰਤ ਬਲਵੀਰ ਸਿੰਘ ਘੁੰਨਸ

ss1

ਆਮ ਅਦਾਮੀ ਪਾਰਟੀ ਨਕਾਰੇ ਹੋਏ ਆਗੂਆ ਦੀ ਪਾਰਟੀ: ਸੰਤ ਬਲਵੀਰ ਸਿੰਘ ਘੁੰਨਸ

20161002_121300-1ਲ਼ਹਿਰਾਗਾਗਾ 3 ਅਕਤੂਬਰ (ਕੁਲਵੰਤ ਛਾਜਲੀ) ਆਮ ਅਦਾਮੀ ਪਾਰਟੀ ਨਕਾਰੇ ਹੋਏ ਆਗੂਆ ਦੀ ਪਾਰਟੀ ਹੈ।ਇਹ ਪਾਰਟੀ ਦਿੱਲੀ ਵਾਸੀਆਂ ਨੂੰ ਧੋਖਾ ਦੇ ਕੇ ਪੰਜਾਬ ਦੀ ਸੱਤਾ ਹਥਿਆਉਣ ਦੇ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਲੈ ਰਿਹਾ ਹੈ।ਪਰ ਸੂਬੇ ਦੇ ਲੋਕ ਇਨ੍ਹਾ ਦੀਆ ਲੂੰਬੜ ਚਾਲ ਤੋ ਭਲੀ ਭਾਤ ਜਾਣੂ ਹਨ।ਇਨ੍ਹਾ ਸਬਦ ਦਾ ਪ੍ਰਗਟਾਵਾ ਹਲਕਾ ਦਿੜਬਾ ਦੇ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਪਿੰਡ ਸੰਗਤਪੁਰਾ ਵਿਖੇ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ਼ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਕੀਤਾ।ਉਨ੍ਹਾ ਕਿਹਾ ਕਿ ਆਮ ਅਦਾਮੀ ਪਾਰਟੀ ਦਿਨੋ ਦਿਨ ਖਰਾਬ ਹੋ ਰਹੀ ਹੈ।ਉਨ੍ਹਾ ਦੇ ਆਗੂ ਵੱਖ-ਵੱਖ ਅਪਰਾਧਾ ਵਿੱਚ ਘਿਰੇ ਹੋਏ ਹਨ।ਜਿਨ੍ਹਾ ਤੇ ਭ੍ਰਿਸਟਾਚਾਰ ,ਦੁਸਚਾਰ ਆਦਿ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ।ਇਸ ਪਾਰਟੀ ਦਾ ਸੂਬਾ ਅਮਦਰ ਕੋਈ ਅਦਾਰ ਨਹੀ ਹੈ।ਸਾਡਾ ਮੁਕਾਬਲਾ ਵਿਰੋਧੀ ਪਾਰਟੀ ਕਾਗਰਸ ਨਾਲ ਹੀ ਹੋਵੇਗਾ।ਜਿਸ ਨੂੰ ਸ੍ਰੋਮਣੀ ਅਕਾਲੀ ਦਲ ਕਰਾਰੀ ਹਾਰ ਦੇ ਕੇ ਤੀਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਸਾਨਦਾਰ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚੇਗਾ ।ਉਨ੍ਹਾ ਕਾਗਰਸ ਪਾਰਟੀ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ।ਇਸ ਪਾਰਟੀ ਦੇ ਆਗੂ ਆਪਸੀ ਖਿਚੋ ਤਾਣ ਕਾਰਨ ਦੋਫਾੜ ਨਜਰ ਆ ਰਹੇ ਹਨ।ਇਸ ਲਈ ਕਾਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਾਰਨ ਪਵੇਗਾ।ਇਸ ਮੋਕੇ ਉਹਨਾ ਨਾਲ ਸਰਕਲ ਜਥੇਦਾਰ ਦਲਵੀਰ ਸਿੰਘ,ਸਰਪੰਚ ਕੁਲਦੀਪ ਸਿੰਘ,ਸੰਦੀਪ ਚੀਮਾ,ਕੈਪਟਨ ਸੁਖਚੰਦ,ਨਾਜਰ ਸਿੰਘ,ਜਸਵੀਰ ਸਿੰਘ,ਮਾਸਟਰ ਦਲਵਿੰਦਰ ਸਿੰਘ,ਮਨੀ ਮਹੇਸ,ਕਰਤਾਰ ਸਿੰਘ,ਬਾਲਕ ਸੰਮਤੀ ਧਰਮਜੀਤ ਸਿੰਘ,ਜਥੇਦਾਰ ਗੁਰਲਾਲ ਸਿੰਘ,ਸਾਬਕਾ ਸਰਪੰਚ ਅਮਰਜੀਤ ਸਿੰਘ,ਅਮਰੀਕ ਸਿੰਘ ਆਦਿ ਅਕਾਲੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *