Thu. Apr 25th, 2019

ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਧਰਨੇ ਤੇ ਬੈਠੇ ਚੰਦਰਬਾਬੂ ਨਾਇਡੂ

ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਧਰਨੇ ਤੇ ਬੈਠੇ ਚੰਦਰਬਾਬੂ ਨਾਇਡੂ

ਆਂਧਰਾ ਪ੍ਰਦੇਸ਼, 5 ਅਪ੍ਰੈਲ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਨੂੰ ਲੈ ਕੇ ਸਖਤ ਵਿਰੋਧ ਕੀਤਾ ਹੈ| ਟੀ.ਡੀ.ਪੀ. ਉਮੀਦਵਾਰਾਂ ਅਤੇ ਸਮਰਥਕਾਂ ਤੇ ਆਮਦਨ ਟੈਕਸ ਵਿਭਾਗ ਦੇ ਛਾਪੇ ਨੂੰ ਲੈ ਕੇ ਚੰਦਰਬਾਬੂ ਨਾਇਡੂ ਵਿਜੇਵਾੜਾ ਵਿੱਚ ਧਰਨੇ ਤੇ ਬੈਠੇ ਹਨ| ਆਮਦਨ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਟੀ.ਡੀ.ਪੀ. ਉਮੀਦਵਾਰ ਪੁੱਤਾ ਸੁਧਾਕਰ ਯਾਦਵ ਦੇ ਘਰ ਛਾਪਾ ਮਾਰਿਆ ਸੀ| ਯਾਦਵ ਨੇ ਇਸ ਨੂੰ ਚੋਣਾਵੀ ਸਾਜਿਸ਼ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚਾ ਕੰਪਨੀ ਨੇ ਸਾਰੇ ਟੈਕਸਾਂ ਦਾ ਭੁਗਤਾਨ ਕਰ ਦਿੱਤਾ ਹੈ| ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ|
ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਸੰਸਦ ਮੈਂਬਰ ਸੀ.ਐੱਮ. ਰਮੇਸ਼ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਆਮਦਨ ਟੈਕਸ ਅਧਿਕਾਰੀਆਂ ਤੋਂ ਪੁੱਛਿਆ ਕਿ ਕੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਟੀ.ਡੀ.ਪੀ. ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਭੇਜਿਆ ਹੈ? ਛਾਪੇ ਤੋਂ ਬਾਅਦ ਯਾਦਵ ਦੇ ਪਰਿਵਾਰ ਨੇ ਕਿਹਾ ਕਿ ਟੀਮ ਨੇ ਉਨ੍ਹਾਂ ਦੇ ਘਰੋਂ ਕੋਈ ਜਾਇਦਾਦ ਜਾਂ ਦਸਤਾਵੇਜ਼ ਜ਼ਬਤ ਨਹੀਂ ਕੀਤੇ ਹਨ|

Share Button

Leave a Reply

Your email address will not be published. Required fields are marked *

%d bloggers like this: