ਆਬਾਨ ਸਕੂਲ ਵਿੱਚ ਡਰਾਇੰਗ ਮੁਕਾਬਲੇ ਕਰਵਾਏ ਗਏ

ਆਬਾਨ ਸਕੂਲ ਵਿੱਚ ਡਰਾਇੰਗ ਮੁਕਾਬਲੇ ਕਰਵਾਏ ਗਏ

11111
ਮਲੇਰਕੋਟਲਾ, 11 ਜੁਲਾਈ (ਪ.ਪ.): ਆਬਾਨ ਪਬਲਿਕ ਸਕੂਲ ਵਿੱਚ ਡਰਾਇੰਗ ਅਤੇ ਚਿੱਤਰ ਕਲਾ ਮੁਕਾਬਲੇ ਕਰਵਏ ਗਏ । ਜਿਸ ਵਿੱਚ ਨਰਸਰੀ ਤੋਂ +2 ਦੇ ਬੱਚਿਆਂ ਨੇ ਹਿੱਸਾ ਲਿਆ ।ਨਰਸਰੀ ਤੋਂ ਬਾਰਵੀ ਤੱਕ ਦੇ ਬੱਚਿਆ ਨੂੰ ਤਿੰਨ ਸ੍ਰੇਣੀਆਂ ਵਿੱਚ ਵੰਡਿਆਂ ਗਿਆ । ਨਰਸਰੀ ਤੋਂ ਯੂ.ਕੇ.ਜੀ. ਨੂੰ ਇਕ ਸ੍ਰੇਣੀ ਵਿੱਚ ਪਹਿਲੀ ਕਲਾਸ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂਮ ਦੂਜੀ ਸ੍ਰੇਣੀ ਵਿੱਚ ਅਤੇ ਛੇਵੀ ਕਲਾਸ ਤੋਂ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੂੰ ਤੀਜੀ ਸ੍ਰੇਣੀ ਵਿੱਚ ਰੱਖਿਆਂ ਗਿਆ।ਇਸ ਮੁਕਾਬਲੇ ਵਿੱਚ ਬੱਚਿਆ ਦੁਆਰਾ ਆਪਣੀ ਕਲਮ ਅਤੇ ਕਲਾ ਦਾ ਪ੍ਰਦਰਸਨ ਕਰਦੇ ਬਹੁਤ ਹੀ ਸੋਹਣੇ ਚਿੱਤਰ ਬਣਾਏ ਅਤੇ ਬਹੁਤ ਹੀ ਖੂਬਸੂਰਤੀ ਨਾਲ ਰੰਗ ਭਰੇ। ਬੱਚਿਆ ਦੁਆਰਾ ਸਮਾਜ ਅਤੇ ਕੁਦਰਤ ਨਾਲ ਸੰਬੰਧਕ ਚਿੱਤਰ ਬਣਾਏ ਗਏ। ਜੋ ਕਿ ਸਾਰੇ ਬੱਚਿਆ ਅਤੇ ਸਮਾਜ ਨੂੰ ਚੰਗਾ ਰਾਹ ਅਤੇ ਗਿਆਨ ਦੇ ਰਹੇ ਸਨ। ਛੋਟੇ ਬੱਚਿਆ ਦੁਆਰਾ ਵੀ ਬਹੁਤ ਹੀ ਸੁੰਦਰ ਕਲਾ ਦਾ ਪ੍ਰਦਰਸਨ ਕੀਤਾ ਗਿਆ । ਅੰਤ ਵਿੱਚ ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆ ਨੂੰ ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ ਦੁਆਰਾ ਇਨਾਮ ਦਿੱਤੇ ਗਏ, ਅਤੇ ਉਹਨਾਂ ਨੇ ਸਾਰੇ ਬੱਚਿਆਂ ਦੁਆਰਾ ਬਣਾਏ ਗਏ ਚਿਤਰਾਂ ਦੀ ਸਲਾਘਾ ਕੀਤੀ ਅਤੇ ਭਾਸਣ ਵੱਚ ਕਿਹਾ ਕਿ ਬੱਚਿਆ ਨੂੰ ਹਰ ਤਰਾਂ ਦੇ ਮੁਕਾਬਲੇ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ । ਤਾਂ ਜੋ ਬੱਚਿਆ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ । ਸਕੂਲ ਦੇ ਸਟਾਫ ਨੇ ਵੀ ਬੱਚਿਆ ਦਾ ਭਰਪੂਰ ਸਾਥ ਦਿੱਤਾ ।

Share Button

Leave a Reply

Your email address will not be published. Required fields are marked *

%d bloggers like this: