Sat. Apr 20th, 2019

ਆਬਾਨ ਸਕੂਲ ਨੇ ਵਿਸ਼ਵ ਤੁਬਾਕੂੰ ਰਹਿਤ ਦਿਵਸ ਮਨਾਇਆ

ਆਬਾਨ ਸਕੂਲ ਨੇ ਵਿਸ਼ਵ ਤੁਬਾਕੂੰ ਰਹਿਤ ਦਿਵਸ ਮਨਾਇਆ

1-14
ਮਲੇਕੋਟਲਾ, 31 ਮਈ (ਪ੍ਰਿੰਸ): ਮਿਤੀ 31/05/2016 ਨੂੰ ਆਬਾਨ ਪਬਲਿਕ ਸਕੂਲ ਵਿੱਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ ਗਿਆ। ਇਸ ਦਿਵਸ ਤੇ ਮਹਿਮਾਨ ਵਜੋ ਸਕੂਲ ਦੇ ਸਕੱਤਰ ਮੁਹੰਮਦ ਸ਼ਫੀਕ ਨੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਹੋਰ ਕਠਨਾਈਆਂ ਬਾਰੇ ਜਾਗਰੂਕ ਕਰਵਾਇਆਂ । ਉਹਨਾਂ ਦੱਸਿਆਂ ਕਿ ਕਿਸ ਤਰ੍ਹਾਂ ਇਕ ਤੰਬਾਕੂ ਦੇ ਸੇਵਨ ਕਰਨ ਵਾਲਾ ਵਿਅਕਤੀ ਆਪਣੀ ਅਤੇ ਆਪਣੇ ਆਸ ਪਾਸ ਰਹਿਣ ਵਾਲੇ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੈ, ਅਤੇ ਇਹ ਕੋੜ ਦੇ ਰੋਗ ਤੋਂ ਘੱਟ ਨਹੀ। ਇਸ ਦਿਵਸ ਤੇ ਸਕੂਲ ਦੇ ਬੱਚਿਆ ਨੇ ਤੰਬਾਕੂ ਰਹਿਤ ਦਿਨ ਤੇ ਚਾਰਟ ਬਣਾ ਕੇ ਅਤੇ ਆਪਣੇ ਵਿਚਾਰ ਦੂਸਰੇ ਬੱਚਿਆਂ ਨਾਲ ਸਾਂਝੇ ਕਰਕੇ ਬੱਚਿਆਂ ਅਤੇ ਸਮਾਜ ਨੂੰ ਤੰਬਾਕੂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ । ਇਕ ਢੰਗ ਦਾ ਜੀਵਨ ਗੁਜਾਰਨ ਦੀ ਪ੍ਰੇਰਨਾ ਦਿੱਤੀ , ਸਕੂਲ ਵਿੱਚ ਅਧਿਆਪਕਾਂ ਵੱਲੋ ਵੀ ਬਚਿਆ ਨੂੰ ਤੰਬਾਕੂ ਅਤੇ ਹੋਰ ਨਸੇ ਦੇ ਨੁਕਸਾਨ ਉਹਨਾਂ ਦੀਆਂ ਹਾਨੀਆਂ ਤੋਂ ਜਾਣੂ ਕਰਵਾਇਆ।ਇਸ ਮੌਕੇ ਤੇ ਕਿਉਜ ਕੰਮਪੀਟੀਅਨ ਅਤੇ ਚਾਰਟ ਮੁਕਾਬਲੇ ਕਰਵਾਏ ਗਏ ੳਕੂਲ ਦੇ ਸਟਾਫ ਨੇ ਜੇਤੂਆਂ ਨੂੰ ਇਨਾਮ ਦਿੱਤੇ । ਚਾਰਟ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ +2 ਦੀ ਲੜਕੀ ਹੁਸਨਾ ਬਾਨੋ ਦੂਸਰਾ ਸਥਾਨ ਪਵਨਦਪਿ ਕੌਰ ਅਤੇ ਤੀਸਰੇ ਸਥਾਨ ਤੇ 9ਵੀ ਕਲਾਸ ਦਾ ਵਿਦਿਆਰਥੀ ਅਬਦੁਲ ਅਬਦੁਲ ਰਹਿਮਾਨ ਸਕੂਲ ਟੀਚਰ ਯਸ਼ਪ੍ਰੀਤ ਕੌਰ ਨੇ ਕਿਹਾ ਕਿ ਬੱਚਿਆ ਨੂੰ ਤੰਬਾਕੂ ਰਹਿਤ ਸਮਾਜ ਸਿਰਜਣ ਦੀ ਪ੍ਰੇਰਨਾ ਦਿੱਤੀ ਗਈ।

Share Button

Leave a Reply

Your email address will not be published. Required fields are marked *

%d bloggers like this: