Thu. Apr 18th, 2019

ਆਬਾਨ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਨਵੋਦਿਆ ਵਿਦਿਆਲਿਆ ਦੇ ਟੈਸਟ ਵਿੱਚ ਮਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਆਬਾਨ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਨਵੋਦਿਆ ਵਿਦਿਆਲਿਆ ਦੇ ਟੈਸਟ ਵਿੱਚ ਮਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

24-12ਮਲੇਰਕੋਟਲਾ, 23 ਮਈ (ਪਰਮਪ੍ਰੀਤ ਸਿੰਘ ਪ੍ਰਿੰਸ): ਆਬਾਨ ਪਬਲਿਕ ਸਕੂਲ ਮਲੇਰਕੋਟਲਾ ਦੇ ਵਿਦਿਆਰਥੀ ਮੁਹੰਮਦ ਆਰਿਫ ਪੁੱਤਰ ਮੁਹੰਮਦ ਰਮਜ਼ਾਨ ਨੇ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਦੇ ਹੋਏ ਨਵੋਦਿਆ ਵਿਦਿਆਲਿਆ ਵਿਖੇ ਦਾਖਲਾ ਹਾਸਲ ਕਰਕੇ ਸ਼ਹਿਰ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਦੇ ਡਾਇਰੈਕਟਰ ਮੁਹੰੰਮਦ ਅਸ਼ਰਫ ਅਤੇ ਪ੍ਰਿੰਸੀਪਲ ਰੁਖਸਾਨਾ ਪਰਵੀਨ ਨੇ ਦੱਸਿਆ ਕਿ ਵਿਦਿਆਰਥੀ ਮੁਹੰਮਦ ਆਰਿਫ ਸਕੂਲ ਵਿਖੇ ਵਿੱਦਿਆ ਦੇ ਹਰ ਖੇਤਰ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰਦਾ ਰਿਹਾ ਹੈ।ਇਹ ਵਿਦਿਆਰਥੀ ਨਰਸਰੀ ਤੋਂ ਲੈ ਪੰਜਵੀਂ ਜਮਾਤ ਤੱਕ ਆਪਣੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਰਿਹਾ ਹੈ। ਹੁਣ ਇੱਕ ਕਦਮ ਅੱਗੇ ਵਧਦੇ ਹੋਏ ਇਸ ਵਿਦਿਆਰਥੀ ਨੇ ਮਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂਕਿ ਸੰਗਰੂਰ ਜ਼ਿਲੇ ਵਿੱਚੋਂ 6ਵੇਂ ਸਥਾਨ ਤੇ ਰਿਹਾ।ਮੁਹੰਮਦ ਆਰਿਫ ਪੜ੍ਹਣ ਦੇ ਨਾਲ-2 ਇੱਕ ਚੰਗਾ ਖਿਡਾਰੀ ਵੀ ਹੈ।

ਇਸ ਨੇ ਸਮੇਂ-2 ਦੇ ਆਪਣੀ ਖੇਡ ਨਿਪੁੰਨਤਾ ਦਾ ਵਿਖਾਵਾ ਕਰਦੇ ਹੋਏ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਨ ਤੇ ਸਕੂਲ ਵੱਲੋਂ ਮੁਹੰਮਦ ਆਰਿਫ ਨੂੰ ਸਕੂਲ ਵਿੱਖੇ ਸਕੂਲ ਮੈਨੇਜ਼ਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਰੁਖਸਾਨਾ ਪਰਵੀਨ ਨੇ ਕਿਹਾ ਕਿ ਅਜਿਹੇ ਨਤੀਜਿਆਂ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਅਧਿਆਪਕ ਅਤੇ ਸਕੂਲ ਮੈਨੇਜ਼ਮੈਂਟ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਿੰਨੀ ਸਖਤ ਮਿਹਨਤ ਕਰ ਰਹੇ ਹਨ। ਸਕੂਲ ਵੱਲੋਂ ਸਿਰਫ ਇੱਕ ਵਿਦਿਆਰਥੀ ਨੇ ਹੀ ਇਹ ਟੈਸਟ ਦਿੱਤਾ ਸੀ ਤੇ ਪਾਸ ਕੀਤਾ ਹੈ। ਉਹਨਾਂ ਕਿਹਾ ਕਿ ਅੱਗੋਂ ਵੀ ਉਹ ਕੋਸ਼ਿਸ਼ ਕਰਨਗੇ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਇਸ ਟੈਸਟ ਵਿੱਚ ਬੈਠਣ ਅਤੇ ਟੈਸਟ ਪਾਸ ਕਰਕੇ ਸ਼ਹਿਰ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਇੰਨ ਸ਼ਾਅ ਅੱਲਾਹ ਸਕੂਲ ਸਟਾਫ ਅਤੇ ਮੈਨੇਜ਼ਮੈਂਟ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਆਲਮਾਈਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸਕੂਲ ਪਹੁੰਚ ਕੇ ਬੱਚੇ ਨੂੰ ਸਨਮਾਨਿਤ ਕੀਤਾ। ਬੱਚੇ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਦੇ ਸਟਾਫ ਮੈਂਬਰ, ਬੱਚੇ ਦੇ ਮਾਤਾ-ਪਿਤਾ ਮੁਹੰੰਮਦ ਰਮਜ਼ਾਨ ਅਤੇ ਨੀਨਾ ਅਤੇ ਪ੍ਰੰਬਧਕ ਕਮੇਟੀ ਦੇ ਮੈਂਬਰ ਵੀ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: