ਆਬਕਾਰੀ ਵਿਭਾਗ ਵਲੋਂ ਨੂਰਪੁਰਬੇਦੀ ਖੇਤਰ ਦੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ

ss1

ਆਬਕਾਰੀ ਵਿਭਾਗ ਵਲੋਂ ਨੂਰਪੁਰਬੇਦੀ ਖੇਤਰ ਦੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ

21-19

ਰੂਪਨਗਰ,20 ਮਈ (ਗੁਰਮੀਤ ਮਹਿਰਾ): ਸ਼੍ਰੀਮਤੀ ਰਮਨਪ੍ਰੀਤ ਕੌਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਰੂਪਨਗਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਜ਼ ਸਵੇਰੇ 7 ਵਜੇ ਤੋਂ 8.30 ਤੱਕ ਆਬਕਾਰੀ ਵਿਭਾਗ ਵਲੋਂ ਨੂਰਪੁਰਬੇਦੀ ਖੇਤਰ ਦੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਰਬਜੋਤ ਸਿੰਘ ਸਿਧੂ ਆਬਕਾਰੀ ਅਫਸਰ ਨੇ ਦਸਿਆ ਕਿ ਇਹ ਚੈਕਿੰਗ ਸ਼੍ਰੀ ਜੋਰਾਵਰ ਸਿੰਘ ਆਬਕਾਰੀ ਇੰਸਪੈਕਟਰ ਵਲੋ ਨਿਰਧਾਰਤ ਸਮੇ ਤੋਂ ਪਹਿਲਾਂ ਖੋਲ੍ਹੇ ਠੇਕਿਆਂ ਦੀ ਚੈਕਿੰਗ ਕਰਨ ਹਿਤ ਕੀਤੀ ਗਈ।ਉਨਾਂ ਦਸਿਆ ਕਿ ਇਸ ਚੈਕਿੰਗ ਦੌਰਾਨ ਕੋਈ ਵੀ ਠੇਕਾ 9 ਵਜੇ ਤੋਂ ਪਹਿਲਾਂ ਖੋਲਿਆ ਨਹੀਂ ਪਾਇਆ ਗਿਆ।
ਸ਼੍ਰੀ ਸਿੱਧੂ ਨੇ ਜ਼ਿਲ੍ਹੇ ਦੇ ਸਮੂਹ ਸ਼ਰਾਬ ਦੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸਵੇਰੇ 9 ਵਜੇ ਤੋਂ ਰਾਤ 11 ਵਜੇ ਤਕ ਹੀ ਠੇਕੇ ਖੋਲ੍ਹਣ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨਾਂ ਵਿਰੁੱਧ ਬਣਦੀ ਕਾਰਵਾਈ ਕਰਦੇ ਹੋਏ ਜੁਰਮਾਨੇ ਵਸੂਲੇ ਜਾਣਗੇ।

Share Button