ਆਬਕਾਰੀ ਤੇ ਕਰ ਵਿਭਾਗ ਵੱਲੋ ‘‘ਆਪਣਾ ਟੈਕਸ’’ ਸਕੀਮ ਸ਼ੁਰੂ-ਪਵਨਜੀਤ ਸਿੰਘ

ss1

ਆਬਕਾਰੀ ਤੇ ਕਰ ਵਿਭਾਗ ਵੱਲੋ ‘‘ਆਪਣਾ ਟੈਕਸ’’ ਸਕੀਮ ਸ਼ੁਰੂ-ਪਵਨਜੀਤ ਸਿੰਘ
*ਹਰ ਮਹੀਨੇ ਦੀ 15 ਤਰੀਖ ਨੂੰ ਕੱਢੇ ਜਾਣਗੇ ਡਰਾਅ
*ਘੱਟੋ-ਘੱਟ ਕੱਢੇ ਜਾਣਗੇ 10 ਇਨਾਮ
*ਬਿਲ ਅਪਲੋਡ ਕਰੋ ਤੇ ਇਨਾਮ ਪਾਓ

14-37 (2)
ਮਹਿਲ ਕਲਾਂ, 13 ਜੁਲਾਈ (ਪ੍ਰਦੀਪ ਕੁਮਾਰ/ਗੁਰਭਿੰਦਰ ਗੁਰੀ): ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਸ. ਪਵਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਟੈਕਸ ਚੋਰੀ ਦੀ ਰੋਕਥਾਮ ਲਈ ‘‘ਆਪਣਾ ਟੈਕਸ’’ ਦੇ ਬੈਨਰ ਹੇਠਾਂ ਇੱਕ ਨਿਵੇਕਲੀ ਸਕੀਮ ਸ਼ੁਰੂ ਕੀਤੀ ਹੈ। ਜਿਸ ਤਹਿਤ ਲੋਕਾਂ ਵੱਲੋ ਕੀਤੀ ਗਈ ਖਰੀਦ ਦੇ ਬਿਲ ਦੀ ਫੋਟੋ ਖਿੱਚ ਕੇ ਆਬਕਾਰੀ ਤੇ ਕਰ ਵਿਭਾਗ ਵੱਲੋ ਤਿਆਰ ਕੀਤੀ ਇੱਕ ਵਿਸ਼ੇਸ ਮੋਬਾਇਲ ਐਪਲੀਕੇਸ਼ਨ ਤੇ ਅਪਲੋਡ ਕਰਨੀ ਹੋਵੇਗੀ।
ਸ. ਪਵਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਪੱਖੋ ਲੋਕਾਂ ਨੂੰ ਆਕਰਸ਼ਿਤ ਕਰਨ ਹਿੱਤ ਅਜਿਹੇ ਬਿਲਾਂ ਤੇ ਆਧਾਰਿਤ ਹੀ ਡਰਾਅ ਕੱਢ ਕੇ ਬਿਲ ਵਿਚਲੀ ਰਾਸ਼ੀ ਤੋਂ ਪੰਜ ਗੁਣਾ ਵੱਧ ਤੱਕ ਦੇ ਇਨਾਮ ਵੀ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਖਪਤਕਾਰ ਦੇ ਬਿਲ ਦੇ ਹਵਾਲੇ ਨਾਲ ਕੋਈ ਚੋਰੀ ਫੜੀ ਜਾਂਦੀ ਹੈ, ਤਾਂ ਇਸ ਤੇ ਵੀ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤਹਿਤ ਪਲੇਠਾ ਡਰਾਅ 15 ਅਗਸਤ, 2016 ਨੂੰ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਜਾਰੀ ਕੀਤੀ ਗਈ ਅਜਿਹੀ ਜਾਣਕਾਰੀ ਮੋਬਾਇਲ ਐਪਲੀਕੇਸ਼ਨ ‘‘ਗੂਗਲ’’ ਅਤੇ ‘‘ਐਪਲ ਸਟੋਰ’’ ਸਮੇਤ ਵਿਭਾਗ ਦੀ ਵੈਬਸਾਈਟ www.pextax.com ਤੇ ਵੀ ਮੁਫ਼ਤ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ। ਸ. ਪਵਨਜੀਤ ਸਿੰਘ ਨੇ ਦੱਸਿਆ ਕਿ ਇਹ ਡਰਾਅ ਹਰ ਪੰਦਰਵਾੜੇ ਤੇ ਕੱਢਿਆ ਜਾਵੇਗਾ ਅਤੇ ਹਰ ਮਹੀਨੇ ਘੱਟੋ-ਘੱਟ 10 ਇਨਾਮ ਕੱਢੇ ਜਾਣਗੇ।

Share Button

Leave a Reply

Your email address will not be published. Required fields are marked *