ਆਪ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਨੂੰ ਲੈ ਕੇ ਲੋਕਾਂ ਵਿੱਚ ਪਾਈ ਜਾ ਰਹੀ ਹੈ ਨਿਰਾਸ਼ਾ

ss1

ਆਪ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਨੂੰ ਲੈ ਕੇ ਲੋਕਾਂ ਵਿੱਚ ਪਾਈ ਜਾ ਰਹੀ ਹੈ ਨਿਰਾਸ਼ਾ
ਕਈ ਥਾਵਾਂ ਤੇ ਹੋ ਰਿਹਾ ਹੈ ਵਿਰੋਧ
ਆਪ ਉਮੀਦਵਾਰ ਦੇ ਸ਼ੋਸ਼ਲ ਮੀਡੀਆਂ ਤੇ ਅਕਾਲੀ ਦਲ ਨਾਲ ਸਬੰਧ ਹੋਣ ਦੇ ਚਰਚੇ ਜ਼ੋਰਾਂ ਤੇ

12mogapappu08ਮੋਗਾ, 12 ਅਕਤੂਬਰ (ਕੁਲਦੀਪ ਘੋਲੀਆ, ਸਭਾਜੀਤ ਪੱਪੂ)-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ, ਕਾਂਗਰਸ ਅਤੇ ਨਵੀਂ ਉੱਭਰੀ ਆਮ ਆਦਮੀ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ ਅਤੇ ਅਕਾਲੀ ਦਲ ਤੇ ਕਾਂਗਰਸ ਨੇ ਹਾਲੇ ਤੱਕ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਨਹੀਂ ਕੀਤੇ ਹਨ ਪ੍ਰੰਤੂ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੇ ਆਪਣੇ ਤਕਰੀਬਨ 60 ਕੁ ਉਮੀਦਵਾਰਾਂ ਦੇ ਨਾਮ ਜਨਤਕ ਕੀਤੇ ਗਏ ਹਨ ਜਿੰਨਾਂ ਵਿਚੋਂ ਕਈ ਥਾਵਾਂ ਤੇ ਤਾਂ ਉਮੀਦਵਾਰਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਸੇ ਕੜੀ ਤਹਿਤ ਬੀਤੇ ਦਿਨੀਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਐਲਾਨ ਗਏ ਉਮੀਦਵਾਰ ਨੂੰ ਲੈ ਕੇ ਥਾਂ-ਥਾਂ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਬਗਾਵਤੀ ਸੁਰਾਂ ਉਭਰਣੀਆਂ ਸ਼ੁਰੂ ਹੋ ਗਈਆਂ ਹਨ ਜੋ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰਨਗੀਆਂ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਨਾਂ ਦਾ ਕਹਿਣਾ ਹੈ ਕਿ ਜਦੋਂ ਪਾਰਟੀ ਦਾ ਮੁੱਢ ਬੰਨਿਆ ਸੀ ਉਦੋਂ ਦੇ ਕੁਝ ਕੁ 12mogapappu09ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਵਰਕ ਕੀਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਘਰ ਬਾਰ ਤੱਕ ਦਾ ਤਿਆਗ ਕੀਤਾ ਤੇ ਅੱਧੀ ਅੱਧੀ ਰਾਤ ਨੂੰ ਵੀ ਪੋਸਟਰ ਲਗਾਉਂਦੇ ਰਹੇ ਅਤੇ ਪਾਰਟੀ ਵੱਲੋਂ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ ਵਿੱਚ ਟਿਕਟ ਲੈਣ ਦੇ ਮਕਸਦ ਨਾਲ ਸ਼ਾਮਲ ਹੋਏ ਆਗੂਆਂ ਨੂੰ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ ਉਸ ਆਗੂ ਦੇ ਅਕਾਲੀ ਦਲ ਨਾਲ ਸਬੰਧ ਦੇ ਚਰਚੇ ਵੀ ਸ਼ੋਸ਼ਲ ਮੀਡੀਆ ਤੇ ਆਮ ਹੀ ਚੱਲੇ ਹਨ ਅਤੇ ਲੋਕ ਇਹ ਕੁਮੈਂਟ ਕਰ ਰਹੇ ਹਨ ਕਿ ਇਸ ਦੇ ਅਕਾਲੀ ਦਲ ਨਾਲ ਸਬੰਧਾਂ ਨੂੰ ਕੌਣ ਨਹੀਂ ਜਾਣਦਾ ਅਤੇ ਆਪ ਆਗੂ ਵੀ ਸ਼ੋਸ਼ਲ ਮੀਡੀਆ ਤੇ ਕੁਮੈਂਟ ਪਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਵਲੰਟੀਅਰ ਸ਼ਬਦ ਦਾ ਬਲਾਤਕਾਰ ਕਰ ਦਿੱਤਾ ਹੈ ਅਤੇ ਉਹੀ ਆਗੂ ਪਾਰਟੀ ਨਾਲ ਉਦੋਂ ਦੇ ਜੁੜੇ ਹਨ ਜਦੋਂ ਪਾਰਟੀ ਦੀ ਹੋਂਦ ਕਾਇਮ ਹੋਣ ਲੱਗੀ ਸੀ। ਪਾਰਟੀ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਨੇ ਤਿੰਨ ਨਿਯਮ ਰੱਖੇ ਸੀ ਕਰੇਕਟਰ ਪਰਖ ਪ੍ਰਣਾਲੀ, ਕੁਰੱਪਸ਼ਨ ਤੇ ਇੱਕ ਹੋਰ ਨਿਯਮ ਪ੍ਰੰਤੂ ਉਮੀਦਵਾਰ ਇਨਾਂ ਤਿੰਨਾਂ ਵਿਚੋਂ ਕਿਸੇ ਤੇ ਵੀ ਖਰਾ ਨਹੀਂ ਉੱਤਰਦਾ। ਇੱਥੋਂ ਤੱਕ ਹੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਦੇ ਅਕਾਲੀ ਦਲ ਨਾਲ ਸਬੰਧ ਜੱਗ ਜਾਹਿਰ ਵੀ ਹਨ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਵੋਟਰ ਸੂਚੀ ਰਾਹੀਂ ਅਤੇ ਅਕਾਲੀ ਦਲ ਦੀ ਚੇਅਰਪਰਸਨ ਤੇ ਉਕਤ ਉਮੀਦਵਾਰ ਦੀ ਵੋਟ ਇੱਕੋ ਮਕਾਨ ਨੰਬਰ ਤੇ ਬਣੀ ਹੈ ਜਿਸ ਤੋਂ ਇਸ ਦੇ ਅਕਾਲੀ ਦਲ ਨਾਲ ਸਬੰਧਾਂ ਦੀ ਤਸਵੀਰ ਸਾਫ਼ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਹੁਣ ਆਮ ਨਹੀਂ ਖਾਸ ਬਣਕੇ ਰਹਿ ਗਈ ਹੈ ਅਤੇ ਟਿਕਟਾਂ ਦੇ ਮਾਮਲੇ ਵਿੱਚ ਕਾਫ਼ੀ ਜਗਾ ਜਿੱਥੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਪਾਰਟੀ ਲਈ ਅਤੀ ਘਾਤਕ ਸਿੱਧ ਹੋ ਸਕਦਾ ਹੈ। ਅੱਜ ਪਿੰਡ ਬੁੱਟਰ ਵਿਖੇ ਵੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਦੇ ਖਿਲਾਫ਼ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਬੁੱਟਰ ਦੇ ਵਸਨੀਕਾ ਪ੍ਰਗਟ ਸਿੰਘ, ਰਿੰਕੂ ਸਿੰਘ, ਬਿੰਦਰ ਸਿੰਘ, 12mogapappu10ਸੁਰਜੀਤ ਸਿੰਘ ਫੌਜੀ, ਨਵਜੋਤ ਸਿੰਘ, ਜੱਸਾ ਸਿੰਘ, ਬੂਟਾ ਸਿੰਘ, ਜਰਨੈਲ ਸਿੰਘ,ਲਾਡੀ ਸਿੰਘ, ਨੇਕੀ ਸਿੰਘ, ਭਗਵਾਨ ਸਿੰਘ, ਗੁਰਸੇਵਕ ਸਿੰਘ, ਕੁਲਵੀਰ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਅਸੀਂ ਮੁੱਢ ਤੋਂ ਹੀ ਆਮ ਆਦਮੀ ਪਾਰਟੀ ਨਾਲ ਖੜੇ ਹਾਂ ਪ੍ਰੰਤੂ ਟਿਕਟਾਂ ਦੀ ਵੰਡ ਨੂੰ ਲੈ ਕੇ ਅਸੀਂ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਹਾਂ ਕਿਉਂਕਿ ਇਹ ਪਾਰਟੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਾਉਂਦੀ ਹੈ ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਆਗੂਆਂ ਨੂੰ ਦਰ ਕਿਨਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਪਾਰਟੀ ਦੇ ਆਗੂ ਤੇ ਵਰਕਰ ਕਾਫ਼ੀ ਕਫ਼ਾ ਪਾਏ ਜਾ ਰਹੇ ਹਨ। ਉਨਾਂ ਦੋਸ਼ ਲਗਾਇਆ ਹੈ ਕਿ ਜਿਸ ਵਿਅਕਤੀ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਉਸ ਦੇ ਸਿੱਧੇ ਤੌਰ ਤੇ ਅਕਾਲੀ ਨਾਲ ਗੂੜੇ ਸਬੰਧ ਹਨ ਅਤੇ ਜੋ ਹਲਕਾ ਨਿਹਾਲ ਸਿੰਘ ਵਾਲਾ ਦੇ ਸਮਰੱਥਕ ਹਨ ਉਹ ਇਸ ਗੱਲ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਨਾਂ ਕਿਹਾ ਕਿ ਪਹਿਲਾਂ ਤਾਂ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਦੁਖੀ ਹਨ ਪ੍ਰੰਤੂ ਅਕਾਲੀ ਦਲ ਦਾ ਦੂਜਾ ਰੂਪ ਫਿਰ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਨਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਹਲਕਾ ਨਿਹਾਲ ਸਿੰਘ ਵਾਲਾ ਦੀ ਸੀਟ ਤੇ ਮੁੜ ਵਿਚਾਰ ਕਰਨ।

Share Button

Leave a Reply

Your email address will not be published. Required fields are marked *