Fri. Jul 19th, 2019

‘ਆਪ’ ਵੱਲੋਂ ਰੂਪਨਗਰ ਸੀਟ ਤੋਂ ਅਮਰਜੀਤ ਸਿੰਘ ਸੰਦੋਏ ਨੂੰ ਟਿਕਟ ਮਿਲਣ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

‘ਆਪ’ ਵੱਲੋਂ ਰੂਪਨਗਰ ਸੀਟ ਤੋਂ ਅਮਰਜੀਤ ਸਿੰਘ ਸੰਦੋਏ ਨੂੰ ਟਿਕਟ ਮਿਲਣ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
ਪਾਰਟੀ ਹਾਈਕਮਾਨ ਦਾ ਇੱਕ ਆਮ ਵਰਕਰ ਨੂੰ ਟਿਕਟ ਦੇਣ ਲਈ ਕੀਤਾ ਧੰਨਵਾਦ

5-29
ਸ੍ਰੀ ਅਨੰਦਪੁਰ ਸਾਹਿਬ – 5 ਅਗਸਤ ( ਦਵਿੰਦਰ ਪਾਲ ਸਿੰਘ ): ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ 19 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਰੂਪਨਗਰ ਸੀਟ ਤੋਂ ਇੱਕ ਆਮ ਜਿਹੇ ਪਾਰਟੀ ਵਰਕਰ ਅਮਰਜੀਤ ਸਿੰਘ ਸੰਦੋਏ ਨੂੰ ਟਿਕਟ ਮਿਲਣ ਤੇ ਪਾਰਟੀ ਵਰਕਰਾਂ ਚ’ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਵਪਾਰ ਵਿੰਗ ਦੇ ਜੋਨ ਮੀਤ ਪ੍ਰਧਾਨ ਅਤੇ ਕੋਆਰਡੀਨੇਟਰ ਜਸਵੀਰ ਸਿੰਘ ਜੱਸੂ , ਠੇਕੇਦਾਰ ਜਗਜੀਤ ਸਿੰਘ ਜੱਗੀ , ਸੰਜੀਵ ਰਾਣਾ , ਸਤੀਸ਼ ਚੋਪੜਾ , ਭਾਗ ਸਿੰਘ ਮਦਾਨ , ਸੋਹਨ ਸਿੰਘ ਨਿੱਕੂਵਾਲ , ਐਡਵੋਕੇਟ ਪਰਮਜੀਤ ਸਿੰਘ ਪੰਮਾ , ਡਾਕਟਰ ਸੰਜੀਵ ਗੋਤਮ , ਸੋਹਨ ਸਿੰਘ ਬੀਕਾਪੁਰ , ਮੋਤੀ ਲਾਲ , ਜਸਪਾਲ ਸਿੰਘ ਪੰਮੀ , ਅਸ਼ੋਕ ਕੁਮਾਰ ਹੰਸ , ਜਸਵੰਤ ਸਿੰਘ , ਜਸਬੀਰ ਰਾਣਾ , ਗੁਰਵਿੰਦਰ ਸਿੰਘ ਮਜੀਠੀਆ , ਸੁਮਨ ਫੋਜੀ , ਮਨਜੀਤ ਸਿੰਘ ਬਹਿਰਾਮਪੁਰ , ਕਮਿੱਕਰ ਸਿੰਘ , ਗੁਰਨਾਮ ਸਿੰਘ ਲਾਡਲ ਆਦਿ ਪਾਰਟੀ ਵਰਕਰਾਂ ਨੇ ਰੂਪਨਗਰ ਸੀਟ ਤੋਂ ਇਮਾਨਦਾਰ ਵਲੰਟੀਅਰ ਅਮਰਜੀਤ ਸੰਦੋਏ ਨੂੰ ਟਿਕਟ ਦੇਣ ਲਈ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ , ਪੰਜਾਬ ਦੇ ਇੰਚਾਰਜ ਸੰਜੇ ਸਿੰਘ , ਸਾਂਸਦ ਭਗਵੰਤ ਮਾਨ , ਪੰਜਾਬ ਦੇ ਯੂਥ ਕਨਵੀਨਰ ਹਰਜੋਤ ਸਿੰਘ ਬੈਂਸ ਦਾ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵਰਕਰ ਆਉਂਦੀਆਂ ਚੋਣਾਂ ਵਿੱਚ ਅਮਰਜੀਤ ਸੰਦੋਏ ਨੂੰ ਇੱਥੋਂ ਭਾਰੀ ਫਰਕ ਨਾਲ ਜਿਤਾਕੇ ਵਿਧਾਨ ਸਭਾ ਚ ਭੇਜਣਗੇ ।

Leave a Reply

Your email address will not be published. Required fields are marked *

%d bloggers like this: