Wed. Apr 24th, 2019

”ਆਪ” ਵੱਲੋਂ ਅਜੇ ਮੈਨੂੰ ਕੋਈ ਸੱਦਾ ਨਹੀਂ ਆਇਆ : ਜਗਮੀਤ ਬਰਾੜ

”ਆਪ” ਵੱਲੋਂ ਅਜੇ ਮੈਨੂੰ ਕੋਈ ਸੱਦਾ ਨਹੀਂ ਆਇਆ : ਜਗਮੀਤ ਬਰਾੜ

2016_5image_01_29_4399933093-ll

ਲੁਧਿਆਣਾ, 11 ਮਈ (ਪ.ਪ.):  ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਆਪਣੇ ਦਿਲ ਦੀ ਗੱਲ ਦੱਸਦੇ ਹੋਏ ਕਿਹਾ ਕਿ ਅਜੇ ਤਕ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਕੋਈ ਸੱਦਾ ਨਹੀਂ ਆਇਆ। ਜੇਕਰ ਉਨ੍ਹਾਂ ਨਾਲ ‘ਆਪ’ ਦੀ ਲੀਡਰਸ਼ਿਪ ਕੋਈ ਗੱਲ ਕਰਦੀ ਹੈ ਤਾਂ ਉਹ ਜ਼ਰੂਰ ਮੁੱਦਿਆਂ ‘ਤੇ ਆਧਾਰਿਤ ਗੱਲਬਾਤ ਕਰਨ ਉਪਰੰਤ ਹੀ ਭਵਿੱਖ ਦੀ ਰਾਜਨੀਤੀ ਸਬੰਧੀ ਫੈਸਲਾ ਲੈਣਗੇ।
ਬਰਾੜ ਅੱਜ ਇਥੇ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਸਰਕਾਰ ਪੰਜਾਬ ਭਰ ਅੰਦਰ ਇਕ ਸਾਜ਼ਿਸ਼ ਤਹਿਤ ਦਹਿਸ਼ਤ ਭਰਿਆ ਮਾਹੌਲ ਬਣਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਨੂੰ ਨਸ਼ਿਆਂ ਦੇ ਦਰਿਆ ‘ਚ ਡੋਬਣ ਲਈ ਪੰਜਾਬ ਸਰਕਾਰ ਹੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।
ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਵੀ ਦਾਅਵਾ ਕੀਤਾ ਕਿ 15 ਅਗਸਤ 2016 ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦਾ ਨਕਸ਼ਾ ਹੀ ਬਦਲ ਜਾਵੇਗਾ। ਉੁਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਇਸ ਸਮੇਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰ ਕੇ 21 ਮਈ ਨੂੰ ਚੱਪੜਚਿੜੀ ਵਿਖੇ ਖੇਤੀਬਾੜੀ ਸੰਕਟ ਸਮੇਤ ਪੰਜਾਬ ਅਤੇ ਪੰਜਾਬੀਆਂ ਨਾਲ ਸੰਬੰਧਿਤ ਮੁੱਦਿਆਂ ‘ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ। ਉਹ ਹਰ ਵਰਗ ਨੂੰ ਇਸ ਕਾਨਫਰੰਸ ‘ਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।
ਪੰਜਾਬ ਭਰ ਵਿਚ ਦਿਨੋਂ ਦਿਨ ਅਮਨ ਕਾਨੂੰਨ ਦੀ ਵਿਗੜ ਰਹੀ ਦਸ਼ਾ ਦੇ ਸਬੰਧ ‘ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਉੱਪਰ ਪੁਲਸ ਸਰਕਾਰ ਦੀ ਸ਼ਹਿ ‘ਤੇ ਜ਼ੁਲਮ ਕਰ ਰਹੀ ਹੈ। ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਉੱਪਰ ਲਾਠੀਚਾਰਜ ਕਰਨ ਦੇ ਨਾਲ ਹੀ ਝੂਠੇ ਪੁਲਸ ਕੇਸਾਂ ‘ਚ ਉਲਝਾ ਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੀਤੇ ਗਏ ਲਾਠੀਚਾਰਜ ਦੀ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਬਰਾੜ ਨੇ ਕਿਹਾ ਕਿ ਉਹ ਬੈਂਸ ਭਰਾਵਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਭਰਪੂਰ ਸਮਰਥਨ ਕਰਦੇ ਹਨ। ਇਸ ਮੌਕੇ ਯੂਥ ਆਗੂ ਸੁਖਵੰਤ ਸਿੰਘ ਦੁੱਗਰੀ, ਸਾਬਕਾ ਵਿਧਾਇਕ ਵਿਜੇ ਸਾਥੀ, ਅਮਰਜੀਤ ਸਿੰਘ ਰਾਜੇਆਣਾ, ਦਿਲਰਾਜ ਸਿੰਘ ਲਲਤੋਂ, ਬਿੱਲਾ ਪ੍ਰਧਾਨ, ਸ਼ਿਵ ਰਾਮ ਸਰੋਏ ਅਤੇ ਗੁਰਿੰਦਰ ਸੂਦ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: