‘ਆਪ’ ਵਿਧਾਇਕ ਨੂੰ ਪੱਤਰਕਾਰਾਂ ਸਾਹਮਣੇ ਪੁਲਿਸ ਨੇ ਚੁੱਕਿਆ

ss1

‘ਆਪ’ ਵਿਧਾਇਕ ਨੂੰ ਪੱਤਰਕਾਰਾਂ ਸਾਹਮਣੇ ਪੁਲਿਸ ਨੇ ਚੁੱਕਿਆ

DINESH-MOHANIA5-580x395

ਨਵੀਂ ਦਿੱਲੀ: ਸੰਗਮ ਵਿਹਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਮੋਹਨੀਆ ਨੂੰ ਪੁਲਿਸ ਨਾਟਕੀ ਅੰਦਾਜ਼ ਵਿੱਚ ਆਪਣੇ ਨਾਲ ਥਾਣੇ ਲੈ ਗਈ। ਜਿਸ ਵੇਲੇ ਦਿਨੇਸ਼ ਮੋਹਨੀਆ ਪ੍ਰੈੱਸ ਕਾਨਫਰੰਸ ਕਰ ਰਹੇ ਸਨ, ਉਸ ਵੇਲੇ ਹੀ ਦਿੱਲੀ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚ ਗਏ ਤੇ ਮੋਹਨੀਆ ਨੂੰ ਜਬਰਦਸਤੀ ਖਿੱਚ ਕੇ ਆਪਣੇ ਨਾਲ ਲੈ ਗਏ।

ਪੁਲਿਸ ਮੌਕੇ ‘ਤੇ ਪੂਰੀ ਤਿਆਰੀ ਨਾਲ ਆਈ ਸੀ। ਪੁਲਿਸ ਅਫਸਰਾਂ ਨੇ ਕੋਈ ਬਿਆਨ ਨਾ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਬੱਸ ਇਹ ਹੀ ਕਹਿੰਦੇ ਰਹੇ ਕਿ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਬਾਰੇ ਉਨ੍ਹਾਂ ਨੂੰ ਕੋਈ ਨੋਟਿਸ ਵੀ ਨਹੀਂ ਭੇਜਿਆ। ਦਿੱਲੀ ਦੇ ਸੰਗਮ ਵਿਹਾਰ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਮੋਹਨੀਆ ‘ਤੇ ਹੁਣ ਨਵਾਂ ਇਲਜ਼ਾਮ ਲੱਗਿਆ ਹੈ। ਇਸ ਵਾਰ ਉਨ੍ਹਾਂ ‘ਤੇ ਬਜ਼ੁਰਗ ਨੂੰ ਥੱਪੜ ਮਾਰਨ ਦੇ ਇਲਜ਼ਾਮ ਹਨ। ਤੁਗਲਕਾਬਾਦ ਦੇ ਬਜ਼ੁਰਗ ਰਾਕੇਸ਼ ਨੇ ਇਲਜ਼ਾਮ ਲਾਏ ਹਨ ਕਿ ਜਦੋਂ ਉਹ ਦਿਨੇਸ਼ ਨੂੰ ਪਛਾਣ ਨਾ ਸਕੇ ਤੇ ਪਾਣੀ ਦੇ ਸੰਕਟ ਦੇ ਬਾਰੇ ਗੱਲ ਕੀਤੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।

ਵਿਧਾਇਕ ਦੇ ਸਮਰਥਕਾਂ ਵੱਲੋਂ ਬਜ਼ੁਰਗ ਦਾ ਹੱਥ ਮਰੋੜਨ ਦਾ ਵੀ ਇਲਜ਼ਾਮ ਹੈ। ਚਾਰ ਦਿਨ ਪਹਿਲਾਂ ਵੀ ਦਿਨੇਸ਼ ਮੋਹਨੀਆ ‘ਤੇ ਸੰਗਮ ਵਿਹਾਰ ਇਲਾਕੇ ਵਿੱਚ ਔਰਤਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਸਨ। ਇਲਜ਼ਾਮ ਹਨ ਕਿ ਪਾਣੀ ਦੀ ਕਿੱਲਤ ਨੂੰ ਲੈ ਕੇ ਔਰਤਾਂ ਦਿਨੇਸ਼ ਦੇ ਦਫਤਰ ਪਹੁੰਚੀਆਂ ਸਨ, ਪਰ ਦਿਨੇਸ਼ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਦਫਤਰ ਤੋਂ ਬਾਹਰ ਕੱਢ ਦਿੱਤਾ ਸੀ। ਦੱਸਣਯੋਗ ਹੈ ਕਿ ਦਿਨੇਸ਼ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਤੋਂ ਵਿਧਾਇਕ ਵੀ ਹਨ ਤੇ ਨਾਲ ਹੀ ਉਹ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਵੀ ਹਨ।

Share Button

Leave a Reply

Your email address will not be published. Required fields are marked *