ਆਪ ਵਲੋਂ ਟਾਂਗਰਾ ਵਿਖੇ ਰੱਖੀ ਕਾਨਫਰੰਸ ਨੁੰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ-ਹਰਭਜਨ ਸਿੰਘ ਈ ਟੀ ਉ

ss1

ਆਪ ਵਲੋਂ ਟਾਂਗਰਾ ਵਿਖੇ ਰੱਖੀ ਕਾਨਫਰੰਸ ਨੁੰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ-ਹਰਭਜਨ ਸਿੰਘ ਈ ਟੀ ਉ

aapਜੰਡਿਆਲਾ ਗੁਰੂ 6 ਦਸੰਬਰ ਵਰਿੰਦਰ ਸਿੰਘ :- ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹਲਕੇ ਵਾਰ ਰੈਲੀਆਂ ਕਰ ਕੇ ਆਪਣੀ ਹਾਜਰੀ ਅਤੇ ਆਪਣੀਆ ਨੀਤੀਆ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਵਿੱਚ 9 ਦਸੰਬਰ ਨੂੰ ਟਾਂਗਰਾ ਦਾਣਾ ਮੰਡੀ ਵਿਖੇ ਰੈਲੀ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੰਡਿਆਲਾ ਹਲਕੇ ਤੋਂ ਆਪ ਵਲੋਂ ਚੋਣ ਲੜ ਰਹੇ ਉਮੀਦਵਾਰ ਹਰਭਜਨ ਸਿੰਘ ਈ ਟੀ ਉ ਨੇ ਪਿੰਡ ਗਹਿਰੀ ਮੰਡੀ ਵਿਖੇ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਕਰਦਿਆਂ ਦੱਸਿਆ ਕਿ ਜੰਡਿਆਲਾ ਹਲਕੇ ਅੰਦਰ ਅਰਵਿੰਦ ਕੇਜਰੀਵਾਲ ਦੀ ਪਹਿਲੀ ਕਾਨਫਰੰਸ ਹੈ ਜਿਸ ਵਾਸਤੇ ਪਾਰਟੀ ਵਰਕਰਾਂ ਵਿੱਚ ਬਹੁਤ ਉਤਸਾਹ ਹੈ । ੳੇਹਨਾ ਆਮ ਆਦਮੀ ਨੂੰ ਬੇਨਤੀ ਕੀਤੀ ਕਿ ਇਸ ਹੋ ਰਹੀ ਟਾਗਰਾ ਰੈਲੀ ਵਿੱਚ ਪਹੁੰਚ ਕਿ ਆਪ ਦੇ ਉਮੀਦਵਾਰਾਂ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣੋ ਤਾਂ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਚੋਣ ਰਣਨੀਤੀ ਤਿਆਰ ਕਰ ਸਕੀਏ। ਇਸ ਮੌਕੇ ਉਹਨਾ ਦੇ ਨਾਲ ਸਰਬਜੀਤ ਸਿੰਘ ਡਿੰਪੀ, ਐਡਵੋਕੇਟ ਅਮਨਦੀਪ ਸਿੰਘ , ਸਨਾਖ ਸਿੰਘ,ਸੁਖਦੇਵ ਸਿੰਘ ਸਰਜਾ ,ਹਰਪਾਲ ਕੌਰ ਮਹਿਲਾ ਵਿੰਗ ,ਰਣਬੀਰ ਸਿੰਘ,ਜਗਜੀਤ ਸਿੰਘ,ਨਰੇਸ਼ ਪਾਠਕ,ਅਮਰ ਸਿੰਘ,ਕਵਲਜੀਤ ਸਿੰਘ,ਮਲਕੀਤ ਸਿੰਘ ਹਜਾਰ ਸਨ।

Share Button

Leave a Reply

Your email address will not be published. Required fields are marked *