ਆਪ ਵਲੋਂ ਕੈਰੋਂ ਪਿੰਡ ਚ ਰਾਸ਼ਨ ਚ ਫ਼ਰਜ਼ੀ ਨਾਂ ਹੋਣ ਦੇ ਦੋਸ਼

ss1

ਆਪ ਵਲੋਂ ਕੈਰੋਂ ਪਿੰਡ ਚ ਰਾਸ਼ਨ ਚ ਫ਼ਰਜ਼ੀ ਨਾਂ ਹੋਣ ਦੇ ਦੋਸ਼

27-01

ਚੰਡੀਗੜ , 26 ਮਈ (ਪ੍ਰਿੰਸ): ਆਮ ਆਦਮੀ ਪਾਰਟੀ (ਆਪ) ਵਲੋਂ ਪੰਜਾਬ ਵਿੱਚ ਰਾਸ਼ਨ ਡਿਪੂਆਂ ਉੱਤੇ ਆਧਾਰਿਤ ਜਨ ਵੰਡ ਪ੍ਰਣਾਲੀ (ਪੀਡੀਐਸ) ਵਿੱਚ 4500 ਕਰੋੜ ਰੁਪਏ ਤੋਂ ਵੱਡੇ ਘੋਟਾਲੇ ਦੇ ਦੋਸ਼ਾਂ ਤੋਂ ਬਾਅਦ ‘ਆਪ’ ਦੇ ਆਗੂ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਨਵੇਂ ਅਤੇ ਪੁਰਾਣੇ ਦਸਤਾਵੇਜ਼ ਮੀਡੀਆਂ ਨੂੰ ਸੌਂਪਦੇ ਹੋਏ ਕਿਹਾ ਕਿ ਕੈਰੋਂ ਪਿੰਡ ਦੇ ਨਮੂਨਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਭਾਗ ਵਿੱਚ ਕਥਿਤ ਤੌਰ ਤੇ ਹਜਾਰਾਂ ਕਰੋੜ ਰੁਪਏ ਦੀ ਗੜਬੜੀ ਹੋਇਆ ਹੈ ਅਤੇ ਹੋ ਰਿਹਾ ਹੈ। ।
ਅਮਨ ਅਰੋੜਾ ਨੇ ਕਿਹਾ ਕਿ ਗਰੀਬ ਅਤੇ ਆਮ ਆਦਮੀ ਦੇ ਨਾਮ ਉੱਤੇ ਹੋ ਰਹੇ ਇਸ ਅਰਬਾਂ ਰੁਪਏ ਦੇ ਘੋਟਾਲੇ ਦਾ ਉਨ੍ਹਾਂ ਨੇ ਪਿਛਲੇ 14 ਮਈ ਨੂੰ ਪ੍ਰੈਸ ਕਾਨਫਰੰਸ ਵਿੱਚ ਪਰਦਾਫਾਸ਼ ਕੀਤਾ ਸੀ। ਜਿਸ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਘੋਟਾਲੇ ਤੋਂ ਮਨਾਹੀ ਕਰ ਦਿੱਤੀ ਸੀ।
ਅਮਨ ਅਰੋੜਾ ਨੇ ਕਿਹਾ ਕਿ ਇੱਕ ਪਾਸੇ ਘੋਟਾਲੇ ਤੋਂ ਮਨਾਹੀ ਕਰਦੇ ਹਨ, ਦੂਜੇ ਪਾਸੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਬੀਰ ਕਲਾਂ ਪਿੰਡ (ਸੰਗਰੂਰ) ਦੇ ਤਿੰਨ ਰਾਸ਼ਨ ਡਿਪੂਆਂ ਨਾਲ ਸਬੰਧੰਤ 107 ਫਰਜ਼ੀ ਨਾਮ ਕੱਟ ਦਿੱਤੇ ਹਨ। ਜਿਸਦੇ ਨਾਲ ਸਾਬਤ ਹੁੰਦਾ ਹੈ ਕਿ ਗੜਬੜੀ ਹੋ ਰਹੀ ਸੀ। ਅਮਨ ਅਰੋੜਾ ਨੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੀ ਵੈਬ-ਪੋਰਟਲ ਦੇ ਹਵਾਲੇ ਤੋਂ ਨਵੀਂ ਸੂਚੀ ਨੂੰ ਦਿਖਾਉਂਦੇ ਹੋਏ ਕਿਹਾ ਕਿ ਹੁਣ ਵੀ ਉਨ੍ਹਾਂ ਲੜਕੀਆਂ ਦੇ ਨਾਮ ਉੱਤੇ ਰਾਸ਼ਨ ਦੀ ਗੜਬੜੀ ਜਾਰੀ ਹੈ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ। ਇਸੇ ਤਰ੍ਹਾਂ ਮ੍ਰਿਤਕਾਂ ਦੇ ਨਾਮ ਉੱਤੇ ਵੰਡੀਆ ਜਾ ਰਿਹਾ ਰਾਸ਼ਨ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।
ਆਪ ਆਗੂ ਨੇ ਕਿਹਾ ਕਿ ਕੇਵਲ ਇੱਕ ਪਿੰਡ ਦੇ ਫਰਜ਼ੀ ਨਾਮ ਕੱਟਣ ਨਾਲ ਇਸ ਅਰਬਾਂ-ਕਰੋੜ ਰੁਪਏ ਦੇ ਘੋਟਾਲੇ ਨੂੰ ਨਕੇਲ ਨਹੀਂ ਲੱਗਣ ਵਾਲੀ, ਹਰ ਇੱਕ ਰਾਸ਼ਨ ਡਿਪੂ ਨਾਲ ਸਬੰਧਤ ਲਾਭਪਾਤਰੀਆਂ ਦੀ ਸੂਚੀ ਦੀ ਜਾਂਚ ਪੜਤਾਲ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾ ਕੇਵਲ ਇਸ ਮਾਮਲੇ ਨੂੰ ਕੈਗ ਦੇ ਕੋਲ ਲੈ ਕੇ ਜਾ ਰਹੀ ਹੈ ਸਗੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਵਿਚ ਨਿਰਪੱਖ ਜਾਂਚ ਦੀ ਮੰਗ ਵੀ ਕਰ ਰਹੀ ਹੈ। ।
ਖੁਦ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਵਾਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਘੇਰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਉੱਥੇ ਭੈਣਾਂ ਦੇ ਨਾਮ ਉੱਤੇ ਘੋਟਲਾ ਹੋ ਰਿਹਾ ਹੈ। ਕੈਰੋਂ ਪਿੰਡ ਦੇ ਬਲਦੇਵ ਸਿੰਘ ਡੀਪੂ ਹੋਲਡਰ ਦੀ ਸੂਚੀ ਵਿਖਾਈ, ਜਿਸਦੇ ਲੜੀ ਨੰਬਰ 21 ਵਿੱਚ ‘ਵੀ’ ਪੁਤੱਰੀ ‘ਐਸ’ ਨੂੰ ਭੈਣ ਅਤੇ ਲੜੀ ਨੰਬਰ 45 ਵਿੱਚ ‘ਏ’ ਪੁੱਤਰੀ ‘ਏ’ ਨੂੰ ਵੀ ਭੈਣ ਵਖਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਇਨ੍ਹਾਂ ਦੋਵਾਂ ਦਾ ਆਧਾਰ ਕਾਰਡ ਨੰਬਰ ਗਾਇਬ ਹੈ। ਸੂਚੀ ਵਿੱਚ ਇਸ ਤਰ੍ਹਾਂ ਦੇ ਕਈ ਫਰਜ਼ੀ ਲਾਭਪਾਤਰੀ ਵਿਖਾਏ ਗਏ। ਇਸ ਤੋਂ ਇਲਾਵਾ ਬੀਰ ਕਲਾਂ ਪਿੰਡ ਦੇ ਫਰਜ਼ੀਵਾੜੇ ਦੀ ਤਰਜ਼ ਉੱਤੇ ਕੈਰੋਂ ਪਿੰਡ ਵਿੱਚ ਇੱਕ ਹੀ ਵਿਅਕਤੀ ਨੂੰ ਇੱਕ ਤੋਂ ਜਿਆਦਾ ਬਾਰ ਲਾਭਪਾਤਰੀ ਵਿਖਾਏ ਜਾਣ ਦੀ ਅਨੇਕਾਂ ਉਦਹਾਰਣਾਂ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਗਈ।

Share Button

Leave a Reply

Your email address will not be published. Required fields are marked *