Wed. Jun 19th, 2019

ਆਪ ਵਰਕਰਾਂ ਨੇ ਅਰੋੜਾ ਦੀ ਟਿਕਟ ਤੇ ਖੁਸ਼ੀ ਜਿਤਾਈ

ਆਪ ਵਰਕਰਾਂ ਨੇ ਅਰੋੜਾ ਦੀ ਟਿਕਟ ਤੇ ਖੁਸ਼ੀ ਜਿਤਾਈ

ਤਪਾ ਮੰਡੀ, 20 ਅਗਸਤ (ਨਰੇਸ਼ ਗਰਗ)ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਟਰਾਂਸਪੋਰਟ,ਇੰਡਸਟਰੀ ਅਤੇ ਵਪਾਰ ਵਿੰਗ ਦੇ ਪੰਜਾਬ ਦੇ ਇਚਾਰਜ ਸ੍ਰੀ ਅਮਨ ਅਰੋੜਾ ਨੂੰ ਵਿਧਾਨ ਸਭਾ ਹਲਕਾ ਸੁਨਾਮ ਤੋਂ ਉਮੀਦਵਾਰ ਬਣਾਏ ਜਾਣ ਉੱਤੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇੱਥੇ ਮੀਡੀਆ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਢਿੱਲੋਂ ਢਿੱਲਵਾਂ ,ਨਿੱਕਾ ਸਿੰਘ ਪੱਖੋਕੇ,ਮੁਨੀਸ਼ ਗਰਗ ਤਪਾ,ਸਤਨਾਮ ਸਿੰਘ ਫੌਜੀ,ਪ੍ਰਗਟ ਸਿੰਘ ਮੌੜ,ਭੁਪਿੰਦਰ ਸਿੰਘ ਮਾਲੀ ਸੁਖਪੁਰਾ ਆਦਿ ਨੇ ਕਿਹਾ ਕਿ ਅਜਿਹੇ ਸਮਾਜ ਸੇਵੀ ਅਤੇ ਇਮਾਨਦਾਰ ਉਮੀਦਵਾਰਾਂ ਸਦਕਾ ਹੀ ਆਮ ਆਦਮੀ ਪਾਰਟੀ 117 ਸਾਰੀਆਂ ਸੀਟਾਂ ਉੱਪਰ ਜਿੱਤ ਹਾਸਲ ਕਰੇਗੀ; ਉੱਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਚੜਤ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ =ਇੱਕ ਸੀਟ ਲਈ ਦਰਜਨਾਂ ਦਾਅਵੇਦਾਰ ਹਨ। ਹਲਕਾ ਭਦੌੜ ਤੋਂ ਵੀ ਜਲਦੀ ਯੋਗ ਉਮੀਦਵਾਰ ਐਲਾਨ ਕਰਕੇ ਪਾਰਟੀ ਵਰਕਰਾਂ ਦੀ ਇੱਛਾ ਪੂਰੀ ਕਰੇਗੀ।
ਇਸ ਸਮੇਂ ਸੁਖਚੈਨ ਸਿੰਘ ਧੂਰਕੋਟ ,ਸੱਤਪਾਲ ਸ਼ਰਮਾ ਢਿੱਲਵਾਂ,ਜਗਸੀਰ ਸਿੰਘ ਘੁੰਨਸ,ਰੁਪਿੰਦਰ ਰੂਬੀ,ਪਿਆਰਾ ਸਿੰਘ ਖੁੱਡੀ ਖੁਰਦ,ਪ੍ਰਗਟ ਸਿੰਘ ਧੂਰਕੋਟ,ਨਾਜਰ ਸਿੰਘ ਪੱਖੋ ਕਲਾਂ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: