Sat. Oct 19th, 2019

‘ਆਪ’ ਵਰਕਰਾਂ ਦੇ ਖਿਲਾਫ ਪੁਲਿਸ ਕੋਲ ਝੂਠੀਆਂ ਸ਼ਿਕਾਇਤਾਂ ਦਰਜ ਕਰਾਉਣ ਲਗੇ ਸੰਦੋਆ: ਆਪ ਆਗੂ

‘ਆਪ’ ਵਰਕਰਾਂ ਦੇ ਖਿਲਾਫ ਪੁਲਿਸ ਕੋਲ ਝੂਠੀਆਂ ਸ਼ਿਕਾਇਤਾਂ ਦਰਜ ਕਰਾਉਣ ਲਗੇ ਸੰਦੋਆ: ਆਪ ਆਗੂ

ਰੂਪਨਗਰ, 10 ਮਈ (ਨਿਰਪੱਖ ਕਲਮ): ਸੰਦੋਆ ਦੇ ਨਿੱਜੀ ਸਹਾਇਕ ਵੱਲੋਂ ਆਪ ਦੇ ਵਰਕਰਾਂ ਦੇ ਖਿਲਾਫ ਥਾਣਾ ਨੂਰਪੁਰ ਬੇਦੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਕਿ ਅਮਰਜੀਤ ਸਿੰਘ ਸੰਦੋਆ ਦੇ ਫੇਸਬੁੱਕ ਅਕਾਉਂਟ ਉੱਤੇ ਕਾਂਗਰਸ ਜ਼ਿਲ੍ਹਾ ਇੰਚਾਰਜ ਬਰਿੰਦਰ ਸਿੰਘ ਢਿਲੋਂ ਅਤੇ ਅਮਰਜੀਤ ਸਿੰਘ ਸੰਦੋਆ ਵਿਚਕਾਰ ਮਤਭੇਦ ਪੈਦਾ ਕਰਨ ਵਾਲੀ ਪੋਸਟ ਪਾਈ ਗਈ ਹੈ, ਜਿਸ ਦਾ ਸਪਸ਼ਟੀਕਰਨ ਦੇਣ ਲਈ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰਾ (ਪੰਜਾਬ) ਬਲਵਿੰਦਰ ਸਿੰਘ ਗਿੱਲ, ਐਸ ਸੀ ਸੈਲ ਪੰਜਾਬ ਦੇ ਉੱਪ ਪ੍ਰਧਾਨ ਸੁਰਿੰਦਰ ਸਿੰਘ, ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਅਤੇ ਹਲਕਾ ਇੰਚਾਰਜ ਕਸ਼ਮੀਰੀ ਲਾਲ ਬਜਰੂੜ, ਥਾਣਾ ਨੂਰਪੁਰ ਬੇਦੀ ਪਹੁੰਚੇ, ਜਿਥੇ ਉਹਨਾਂ ਵੱਲੋਂ ਥਾਣਾ ਮੁੱਖੀ ਰਜੀਵ ਕੁਮਾਰ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਕਿ ਜਿਸ ਫੇਸਬੁੱਕ ਅਕਾਉਂਟ ਦੀ ਛੇੜਛਾੜ ਬਾਰੇ ਸੰਦੋਆ ਵੱਲੋਂ ਸ਼ਿਕਾਇਤ ਦਰਜ ਕਰਵਾਈ ਹੈ ਉਸ ਦੇ ਐਡਮਿਨ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਹਨ, ਫਿਰ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਤਫਤੀਸ਼ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ।
ਇਥੇ ਇਹ ਦਸਣਾ ਬਣਦਾ ਹੈ ਕਿ ਜਿਹਨਾਂ ਆਪ ਵਰਕਰਾਂ ਉੱਤੇ ਸੰਦੋਆ ਵੱਲੋਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ, ਉਹਨਾਂ ਵਿੱਚ ਕੋਮਲ ਬੇਲਾ ਉਹ ਵਰਕਰ ਹੈ, ਜਿਸ ਨੂੰ ਅਮਰਜੀਤ ਸਿੰਘ ਸੰਦੋਆ ਦੇ ਚੋਣ ਪ੍ਰਚਾਰ ਦੀ ਰਫਤਾਰ ਤੇਜ਼ ਕਰਨ ਲਈ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਵਾਦਕ ਪੋਸਟਰ ਲਗਾਉਣ ਬਦਲੇ ਇਕ ਰਾਤ ਹਵਾਲਾਤ ਵਿੱਚ ਰਹਿਣਾ ਪਿਆ ਸੀ। ਦੂਸਰਾ ਰਾਮ ਕੁਮਾਰ ਮੁਕਾਰੀ ਜਿਸ ਦੇ ਛੋਟੇ ਭਰਾ ਰਾਧੇ ਸ਼ਾਮ ਇਹਨਾਂ ਚੋਣਾਂ ਸਮੇਂ ਅਕਾਲੀ ਆਗੂ ਵੱਲੋਂ ਸੰਦੋਆ ਦੇ ਖਿਲਾਫ ਦੁਸ਼ਟ ਪ੍ਰਚਾਰ ਦੇ ਪਰਚੇ ਵੰਡਦੇ ਨੂੰ ਰੋਕਣ ਲਈ ਉਸ ਨਾਲ ਹਥੋਪਾਈ ਕੀਤੀ ਗਈ ਸੀ, ਜਿਸ ਵਿੱਚ ਉਸ ਦਾ ਸਿਰ ਫੱਟ ਗਿਆ ਸੀ ਅਤੇ ਉਸ ਨੂੰ 7/51 ਦਾ ਕੇਸ ਹੀ ਨਹੀਂ ਭੁਗਤਣਾ ਪਿਆ ਸਗੋਂ ਉਸ ਦੀ ਬੈਂਕ ਦੀ ਨੌਕਰੀ ਵੀ ਚਲੀ ਗਈ ਸੀ। ਤੀਸਰਾ ਨੂਰ ਮੁਹੰਮਦ ਜਿਸ ਨੂੰ ਅਮਰਜੀਤ ਸਿੰਘ ਸੰਦੋਆ ਅਕਸਰ ਆਪਣੀ ਆਕਸੀਜਨ ਕਹਿੰਦਾ ਹੁੰਦਾ ਸੀ। ਆਪ ਆਗੂਆਂ ਨੇ ਕਿਹਾ ਕਿ ਜਿਸ ਕਾਰਵਾਈ ਪਿੱਛੇ ਸੰਦੋਆ ਇੰਨਾਂ ਤਿਲਮਿਲਾ ਉਠਿਆ ਹੈ, ਉਹ ਤਾਂ ਸਿਰਫ ਟਰੇਲਰ ਹੈ, ਲੜੀਵਾਰ ਸੀਰੀਅਲ ਤਾਂ ਵੋਟਾਂ ਤੋਂ ਅਗਲੇ ਦਿਨ ਸ਼ੁਰੂ ਹੋਵੇਗਾ।

Leave a Reply

Your email address will not be published. Required fields are marked *

%d bloggers like this: