Fri. Apr 19th, 2019

ਆਪ ਮੁਹਾਰੇ ਉੱਘੇ ਨਸ਼ਿਆਂ ਦਾ ਕੋਣ ਜਿੰਮੇਵਾਰ

ਆਪ ਮੁਹਾਰੇ ਉੱਘੇ ਨਸ਼ਿਆਂ ਦਾ ਕੋਣ ਜਿੰਮੇਵਾਰ
ਪੰਜਾਬ ਪੁਲਿਸ ਦੀ ਸਾਝੀਆਂ ਤੇ ਸਰਕਾਰੀ ਥਾਵਾਂ ਤੋਂ ਭੰਗ ਪੁੱਟਣ ਦੀ ਮੁਹਿੰਮ ਹੋਈ ਠੁੱਸ

PicsArt_1464770212201

ਦਿੜ੍ਹਬਾ ਮੰਡੀ 01 ਜੂਨ (ਰਣ ਸਿੰਘ ਚੱਠਾ) ਦਿੱਲੀ ਤੋਂ ਲੈਕੇ ਪੰਜਾਬ ਤੱਕ ਸਮਾਜ ਵਿੱਚ ਵੱਧ ਰਹੇ ਨਸ਼ੇ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ।ਸਮਾਜ ਸੇਵੀ ਲੋਕਾਂ ਤੋਂ ਲੈਕੇ ਬੁੱਧੀਜੀਵੀਆਂ ਤੱਕ ਹਰ ਕੋਈ ਨਸ਼ਿਆਂ ਤੋਂ ਚਿੰਚਤ ਹੈ,ਸਰਕਾਰਾਂ ਵੱਲੋਂ ਇੱਕ ਦੂਜੇ ਸੂਬਿਆਂ ਤੋਂ ਆਪਣੇ ਸੂਬੇ ਵਿੱਚ ਨਸ਼ਾ ਆਉਣ ਦੇ ਅਰੋਪ ਲਗਾਏ ਜਾ ਰਹੇ ਹਨ।ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਤੋਂ ਬਾਰਡਰ ਰਾਂਹੀ ਨਸ਼ੇ ਆਉਣ ਦਾ ਠੀਕਰਾ ਬੀ ਐਸ ਐਫ ਉੱਪਰ ਭੰਨਿਆ ਜਾ ਰਿਹਾ ਅਤੇ ਸੈਂਟਰ ਸਰਕਾਰ ਤੋਂ ਬਾਰਡਰ ਤੇ ਸੁਰੱਖਿਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।ਪੰਜਾਬ ਦੇ ਡਿਪਟੀ ਸੀ ਐਮ ਵੱਲੋਂ ਰਾਜਸਥਾਨ ਵਿੱਚ ਭੁੱਕੀ ਦੀ ਖੇਤੀ ਤੇ ਰੋਕ ਲਗਾਉਣ ਲਈ ਵੀ ਸੈਂਟਰ ਸਰਕਾਰ ਨੂੰ ਕਿਹਾ ਜਾ ਰਿਹਾ ਹੈ।ਦੂਸਰੀਆਂ ਪਾਰਟੀਆਂ ਵੱਲੋਂ ਮੌਜ਼ੂਦਾ ਸਰਕਾਰ ਦੇ ਕੁੱਝ ਮੰਤਰੀਆਂ ਤੇ ਨਸ਼ੇ ਦੀ ਸਮੱਗਲਰ ਦੇ ਸ਼ਰੇਆਮ ਦੋਸ ਲਗਾਏ ਜਾ ਰਹੇ ਹਨ।ਪੰਜਾਬ ਪੁਲਿਸ ਵੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਬੜੇ ਬੜੇ ਦਾਅਵੇ ਕਰ ਰਹੀ।ਹਰ ਰੋਜ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਖੇਪ ਫੜਕੇ ਨਸ਼ਿਆਂ ਤੇ ਠੱਲ ਪਾਉਣ ਦੀ ਤੇ ਨਸ਼ੇ ਦੇ ਸਮੱਗਲਰਾਂ ਨੂੰ ਕਾਬੂ ਕਰਨ ਦੀਆਂ ਨਿੱਤ ਅਖਬਾਰਾਂ ਵਿੱਚ ਖਬਰਾਂ ਛੱਪ ਦੀਆਂ ਹਨ,ਹਰ ਰੋਜ ਨਾਕੇ ਲਗਾਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੋ ਜਾਗਰੂਕ ਕਰਨ ਲਈ ਪਿੰਡਾਂ ਸ਼ਹਿਰਾਂ ਵਿੱਚ ਕੈਂਪ ਲਗਾਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।ਹਰ ਇੱਕ ਪਾਰਟੀ ਵੱਲੋਂ ਆਪਣੀ ਸਰਕਾਰ ਬਣਨ ਤੇ ਨਸ਼ਿਆਂ ਦਾ ਹਫਤੇ ਮਹੀਨੇ ਵਿੱਚ ਖਾਤਮਾ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ,ਪਰ ਇਹ ਸਭ ਕੁੱਝ ਸੱਚਾਈ ਤੋ ਕੋਹਾਂ ਦੂਰ ਹੈ।ਸਮੈਕ ਅਫੀਮ ਹੇਰੋਇਨ ਚਿੱਟਾ ਜਾ ਹੋਰ ਕਈ ਨਸ਼ੇ ਦੁਜੇ ਦੇਸਾਂ ਜਾ ਸੂਬਿਆਂ ਵਿੱਚੋ ਆਉਣ ਕਰਕੇ ਅਸੀ ਮੰਨ ਲੈਦੇਂ ਹਾਂ ਪੂਰਾ ਕੰਟਰੋਲ ਨਹੀ ਕਰ ਪਾ ਰਹੇ,ਹੁਣ ਮੈਂ ਗੱਲ ਕਰਦਾਂ ਆਪ ਮੁਹਾਰੇ ਉੱਘ ਰਹੇ ਨਸ਼ਿਆਂ ਬਾਰੇ ਜੋ ਸਰਕਾਰ ਅਤੇ ਪ੍ਰਸਾਸਨ ਦੇ ਵਿਹੜੇ ਵਿੱਚ ਉੱਗਦਾ ਹੈ। ਉਸ ਵੱਲ ਕਿਉਂ ਨਹੀ ਕਿਸੇ ਦਾ ਧਿਆਨ ਜਾਂਦਾ। ਮੈਂ ਗੱਲ ਕਰ ਰਿਹਾ ਹਾਂ ਸਰਕਾਰੀ ਨਹਿਰਾਂ ਤੇ ਸਰਕਾਰੀ ਰਜਵਾਹਿਆਂ ਤੇ ਸਰਕਾਰੀ ਸੜਕਾ ਤੇ ਸਰਕਾਰੀ ਹਸਪਤਾਲਾਂ ਚ ਸਰਕਾਰੀ ਵਾਟਰ ਵਰਕਸਾਂ ਅਤੇ ਸਰਕਾਰੀ ਗੋਦਾਮਾਂ ਵਿੱਚ ਹੋਰ ਅਨੇਕਾਂ ਹੀ ਸਰਕਾਰੀ ਥਾਵਾਂ ਤੇ ਵੱਡੇ ਵੱਡੇ ਖੜੇ ਭੰਗ ਦੇ ਬੂਟਿਆਂ ਵੱਲ ਕਿਸੇ ਵੀ ਅਫਸਰ ਅਧਿਕਾਰੀ ਦਾ ਇਹਨਾਂ ਭੰਗ ਦੇ ਬੂਟਿਆਂ ਵੱਲ ਕਦੇ ਧਿਆਨ ਨਹੀ ਗਿਆ।

ਬਜਾਰੂ ਨਸ਼ੇ ਮਹਿੰਗੇ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ ਜਿਸ ਕਰਕੇ ਸੜਕਾਂ ਨਹਿਰਾਂ ਖਤਾਨਾਂ ਵਿੱਚ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਨੋਜਵਾਨ ਭੰਗ ਦੇ ਬੂਟਿਆਂ ਤੋਂ ਭੰਗ ਮਲਦੇ ਆਮ ਮਿਲਦੇ ਹਨ। ਇਹਨਾਂ ਸੜਕਾਂ ਤੋਂ ਉੱਚ ਅਧਿਕਾਰੀਆ ਤੋ ਲੈਕੇ ਮੰਤਰੀ ਹੂਟਰ ਵਜਾਉਦੇਂ ਲੰਘਦੇ ਹਨ ਕੀ ਉਹਨਾ ਦਾ ਭੰਗ ਮਲ ਰਹੇ ਨੌਜਵਾਨਾ ਵੱਲ ਧਿਆਨ ਨਹੀ ਗਿਆ ਜਾ ਜਾਣਬੁੱਝ ਕੇ ਅੱਖਾਂ ਮੀਚ ਕੇ ਲੰਘ ਜਾਦੇ ਹਨ।ਕਿਸੇ ਦੀ ਜਮੀਨ ਜਾ ਘਰ ਵਿੱਚੋ ਨਸਾਂ ਬਰਾਮਦ ਹੋਣ ਤੇ ਉਸ ਦੇ ਮਾਲਕ ਨੂੰ ਦੋਸ਼ੀ ਬਣਾਕੇ ਪਰਚਾ ਕੀਤਾ ਜਾਦਾਂ ਹੈ,ਭੰਗ ਦੇ ਬੂਟਿਆਂ ਦੇ ਜਿੰਮੇਵਾਰ ਪ੍ਰਸਾਸਨ ਜਾ ਸਰਕਾਰ ਤੇ ਪਰਚਾ ਕੋਣ ਕਰੇਗਾ,ਨਸੇਂ ਨੂੰ ਠੱਲ ਪਾਉਣੀ ਜਾ ਮੁੰਕਮਲ ਰੋਕ ਲਗਾਉਣੀ ਸਰਕਾਰ ਲਈ ਕੋਈ ਵੱਡੀ ਗੱਲ ਨਹੀ ਪਰ ਸਰਕਾਰ ਤੇ ਪ੍ਰਸਾਸਨ ਦੀ ਹਲੇ ਨੀਅਤ ਸਾਫ ਨਹੀ,ਹੁਣ ਤਾਂ ਸਾਰੇ ਨਸ਼ੇ ਤੇ ਸਿਆਸਤ ਕਰਨ ਲੱਗੇ ਹੋਏ ਹਨ,,ਜਦੋ ਇਸ ਨਸ਼ੇ ਦਾ ਛੇਕ ਇਹਨਾਂ ਦੇ ਘਰਾਂ ਤੱਕ ਪਹੁੰਚੇਗਾ ਫੇਰ ਇਹਨਾ ਦੀ ਨੀਂਦ ਖੁੱਲੇ ਗਈ।

Share Button

Leave a Reply

Your email address will not be published. Required fields are marked *

%d bloggers like this: