‘ਆਪ’ ਪਾਰਟੀ ਨੇ ਮੁਮਾਰਾ ਪਿੰਡ ਦੇ ਹਾਈ ਸਕੂਲ ਨੂੰ ਦਿੱਤਾ 4 ਲੱਖ ਦਾ ਚੈਕ

ss1

‘ਆਪ’ ਪਾਰਟੀ ਨੇ ਮੁਮਾਰਾ ਪਿੰਡ ਦੇ ਹਾਈ ਸਕੂਲ ਨੂੰ ਦਿੱਤਾ 4 ਲੱਖ ਦਾ ਚੈਕ

photoਸਾਦਿਕ, 15 ਨਵੰਬਰ (ਗੁਲਜ਼ਾਰ ਮਦੀਨਾ)-ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਇਕ-ਇਕ ਕਰਕੇ ਪੂਰਾਂ ਕਰ ਰਹੇ ਹਾਂ ਤਾਂ ਜੋ ਪਿੰਡਾਂ ਅਤੇ ਸਹਿਰਾਂ ਵਿੱਚ ਵਿਕਾਸ ਪੱਖੋਂ ਕੋਈ ਵੀ ਇਲਾਕਾ ਪਿਛੇ ਨਾ ਰਹਿ ਜਾਵੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਖੋਸਾ ਅਤੇ ਬਾਬਾ ਜਸਪਾਲ ਸਿੰਘ ਨੇ ਸਾਦਿਕ ਨੇੜੇ ਪਿੰਡ ਮੁਮਾਰਾ ਦੇ ਸਰਕਾਰੀ ਹਾਈ ਸਕੂਲ ਦੇ ਕਮਰਿਆਂ ਲਈ 4 ਲੱਖ ਰੁਪਏ ਦਾ ਚੈਕ ਆਪ ਪਾਰਟੀ ਦੇ ਐਮ.ਪੀ ਪੋ: ਸ. ਸਾਧੂ ਸਿੰਘ ਦੇ ਕੋਟੇ ਵਿਚੋਂ ਦੇਣ ਉਪਰੰਤ ਕਹੇ। ਊਨਾ ਅੱਗੇ ਕਿਹਾ ਕੇ ਪਿੰਡਾਂ ਵਿਚ ਕਿਸੇ ਵੀ ਘਾਟ ਨੂੰ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ ਹਰ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਪਿੰਡਾਂ ਦੇ ਸਕੂਲਾਂ ਦੀਆਂ ਮੰਗਾ ਨੂੰ ਪੂਰਾ ਕੀਤਾ ਜਾਵੇਗਾ। ਅੰਤ ਵਿੱਚ ਪਿੰਡ ਵਾਸੀਆਂ, ਸਕੂਲ ਦੀ ਪ੍ਰਿੰਸੀਪਲ ਸੁਨੀਤਾ ਧੀਰ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਇਸ ਮੌਕੇ ਰਮਨਦੀਪ ਸਿੰਘ ਮੁਮਾਰਾ, ਬਾਬੂ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ, ਇਕਬਾਲ ਸਿੰਘ ਨੰਬਰਦਾਰ, ਸੁੱਖੀ ਮੁਮਾਰਾ, ਬਲਵਿੰਦਰ ਸਿੰਘ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਸਰਪੰਚ, ਸੁਖਦੇਵ ਸਿੰਘ ਸਾਦਿਕ, ਅਨਮੋਲ ਸਿੰਘ ਅਤੇ ਪੂਰਨ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *