Wed. Oct 23rd, 2019

ਆਪ ਪਾਰਟੀ ਦੇ ਹੱਕ ਚ ਚਲਦੀ ਲਹਿਰ ਤੋਂ ਅਕਾਲੀ ਕਾਂਗਰਸੀ ਬੋਖਲਾਏੇ-ਐਡਵੋਕੇਟ ਚੀਮਾ

ਆਪ ਪਾਰਟੀ ਦੇ ਹੱਕ ਚ ਚਲਦੀ ਲਹਿਰ ਤੋਂ ਅਕਾਲੀ ਕਾਂਗਰਸੀ ਬੋਖਲਾਏੇ-ਐਡਵੋਕੇਟ ਚੀਮਾ

15056369_1176518712442120_3309328902249684709_nਦਿੜ੍ਹਬਾ ਮੰਡੀ 24 ਨਵੰਬਰ (ਰਣ ਸਿੰਘ ਚੱਠਾ ): ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰਾਂ ਪ੍ਰਭਾਵਤ ਹਨ ਅਤੇ ਆਮ ਆਦਮੀ ਪਾਰਟੀ ਦੀ ਧੁਰੀ ਅਤੇ ਦਿੜ੍ਹਬਾ ਵਿਖੇ ਹੋਈ ਇਨਕਲਾਬ ਰੈਲੀ ਵਿੱਚ ਲੋਕਾਂ ਦੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਕਾਂਗਰਸੀ ਅਤੇ ਅਕਾਲੀ ਦਿਮਾਗੀ ਸਤੁਲੰਨ ਖੋਹ ਬੈਠੇ ਹਨ ਤੇ ਬੇਲੋੜੀਆਂ ਬਿਆਨਬਾਜੀਆਂ ਕਰ ਰਹੇ ਹਨ ਪਰ ਲੋਕ ਇਨ੍ਹਾ ਦੀਆਂ ਬਿਆਨਬਾਜੀਆਂ ਤੇ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।ਇਨ੍ਹਾ ਗੱਲਾ ਦਾ ਪ੍ਰਗਟਾਵਾ ਹਲਕਾ ਦਿੜ੍ਹਬਾ ਤੋਂ ਆਪ ਪਾਰਟੀ ਦੇ ਉਮੀਦਵਾਰ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾਂ ਨੇ ਅੱਜ ਪਿੰਡ ਚੱਠਾ ਨੰਨਹੇੜਾ,ਰਾਮਗੜ੍ਹ ਜਵੰਧੇਂ ਅਤੇ ਦੋਲੇ ਸਿੰਘ ਵਾਲਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕੁਝ ਮਹੀਨਿਆਂ ਦੀ ਪ੍ਰਹੋਣੀ ਹੈ ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਮਨ ਬਣਾਈ ਬੈਠੇ ਹਨ। ਆਉਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੇ ਹੱਕ ਵਿੱਚ ਚੱਲਦੀ ਲਹਿਰ ਤੋ ਪਤਾ ਲੱਗਦਾ ਹੈ ਕਿ ਆਪ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਉਹਨਾ ਕਿਹਾ ਕਿ ਐਸ ਵਾਈ ਐਲ ਲਿੰਕ ਨਹਿਰ ਤੇ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਸਿਰਫ ਸਿਆਸੀ ਲਾਹਾ ਲੈਣ ਲਈ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਲੋਕਰਾਜ ਨਹੀ ਸਗੋਂ ਬਾਦਲਕਿਆਂ ਦਾ ਗੁੰਡਾਰਾਜ,ਮਾਫੀਆ ਰਾਜ ਹੈ।ਉਨਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਹੁਣ ਲੋਕ ਇੰਨਾਂ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੌਣਾਂ ਵਿੱਚ ਇੰਨਾ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਕਰਵਾ ਕੇ ਪੈਸੇ ਅਤੇ ਗੁੰਡਾਗਰਦੀ ਦੇ ਸਿਰ ਤੇ ਚੋਣਾਂ ਜਿੱਤਣ ਦਾ ਭੁਲੇਖਾ ਦੂਰ ਕਰ ਦੇਣਗੇ। ਇਸ ਮੌਕੇ ਹਲਕਾ ਪ੍ਧਾਨ ਅਮ੍ਰਿਤਪਾਲ ਸਿੰਘ ਕਮਾਲਪੁਰ,ਗੁਰਜਿੰਦਰ ਸਿੰਘ ਕਾਕਾ,ਮੈਡਮ ਜਸਵੀਰ ਕੌਰ ਸੇਰਗਿੱਲ,ਰਾਜ ਸਿੰਘ ਸਿੱਧੂ,ਰਾਜਵੰਤ ਸਿੰਘ ਘੁੱਲੀ,ਗਮਦੂਰ ਸਿੰਘ ਔਲਖ,ਕੁਲਦੀਪ ਸਿੰਘ ਕੀਪਾ,ਮੇਵਾ ਸਿੰਘ ਚੱਠਾ,ਸੀਪਾ ਚੱਠਾ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: