”ਆਪ” ਨੇ 3 ਮਹੀਨਿਆਂ ”ਚ ਇਸ਼ਤਿਹਾਰ ”ਤੇ ਖਰਚ ਕੀਤੇ 15 ਕਰੋੜ ਰੁਪਏ

ss1

”ਆਪ” ਨੇ 3 ਮਹੀਨਿਆਂ ”ਚ ਇਸ਼ਤਿਹਾਰ ”ਤੇ ਖਰਚ ਕੀਤੇ 15 ਕਰੋੜ ਰੁਪਏ

18-39

ਨਵੀਂ ਦਿੱਲੀ, 17 ਮਈ (ਏਜੰਸੀ): ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ 11 ਮਈ ਤੱਕ 91 ਦਿਨਾਂ ਦੀ ਮਿਆਦ ਦੌਰਾਨ ਪ੍ਰਿੰਟ ਮੀਡੀਆ ਦੇ ਇਸ਼ਤਿਹਾਰ ‘ਚ ਕਰੀਬ 15 ਕਰੋੜ ਰੁਪਏ ਖਰਚ ਕੀਤੇ ਹਨ। ਸੂਚਨਾ ਦੇ ਅਧਿਕਾਰ ਦੇ ਅਧੀਨ ਮਿਲੀ ਜਾਣਕਾਰੀ ‘ਚ ਇਕ ਦਿਲਚਸਪ ਗੱਲ ਇਹ ਪਤਾ ਲੱਗੀ ਹੈ ਕਿ ਕੇਜਰੀਵਾਲ ਸਰਕਾਰ ਤੋਂ ਇਸ਼ਤਿਹਾਰ ਛਾਪਣ ਲਈ ਧਨ ਪ੍ਰਾਪਤ ਕਰਨ ਵਾਲੇ ਪ੍ਰਕਾਸ਼ਨਾਂ ‘ਚ ਕੇਰਲ, ਕਰਨਾਟਕ, ਓਡੀਸ਼ਾ ਅਤੇ ਤਾਮਿਲਨਾਡੂ ਸਮੇਤ ਹੋਰ ਰਾਜਾਂ ਦੇ ਦੈਨਿਕ ਅਖਬਾਰ ਸ਼ਾਮਲ ਹਨ।
ਐਡਵੋਕੇਟ ਅਮਨ ਪੰਵਾਰ ਦੇ ਆਰ.ਟੀ.ਆਈ. ਅਰਜ਼ੀ ਦੇ ਜਵਾਬ ਅਨੁਸਾਰ ਦਿੱਲੀ ਸਰਕਾਰ ਨੇ 10 ਫਰਵਰੀ ਤੋਂ 11 ਮਈ ਦੌਰਾਨ ਇਸ਼ਤਿਹਾਰ ‘ਤੇ ਕਰੀਬ 14.56 ਕਰੋੜ ਰੁਪਏ ਖਰਚ ਕੀਤੇ। ਇਸ਼ਤਿਹਾਰ ਮੁਹਿੰਮ ਕਾਰਨ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕੀਤਾ। ਕਾਂਗਰਸ ਦੇ ਨੇਤਾ ਅਜੇ ਮਾਕਨ ਨੇ ਕਿਹਾ,”ਇਕ ਪਾਸੇ ਤਾਂ ਸਾਡੇ ਕੋਲ ਸਫਾਈ ਕਰਮਚਾਰੀਆਂ ਨੂੰ ਤਣਖਾਹ ਦੇਣ ਲਈ ਪੈਸੇ ਨਹੀਂ ਹਨ ਪਰ ਦੂਜੇ ਪਾਸੇ ਉਹ ਆਪਣੇ ਇਸ਼ਤਿਹਾਰ ‘ਚ ਇੰਨੀ ਵੱਡੀ ਰਾਸ਼ੀ ਖਰਚ ਕਰ ਰਹੇ ਹਨ।” ਜ਼ਿਕਰਯੋਗ ਹੈ ਕਿ ਲੋਕ ਸਭਾ ‘ਚ ਹਾਲ ਹੀ ‘ਚ ਦੱਸਿਆ ਗਿਆ ਸੀ ਕਿ ਦਿੱਲੀ ਸਰਕਾਰ ਨੇ ਜਨਵਰੀ ਅਤੇ ਅਪ੍ਰੈਲ ਦੇ 2 ਪੜਾਵਾਂ ‘ਚ ਓਡ-ਈਵਨ ਯੋਜਨਾ ਦੇ ਇਸ਼ਤਿਹਾਰ ‘ਤੇ ਕਰੀਬ 5 ਕਰੋੜ ਰੁਪਏ ਖਰਚ ਕੀਤੇ।

Share Button

Leave a Reply

Your email address will not be published. Required fields are marked *