ਆਪ ਨੇ ਰਾਮਪੁਰਾ ਫੂਲ਼ ਤੋ ਮਨਜੀਤ ਸਿੰਘ ਸਿੱੱਧੂ( ਬਿੱਟੀ) ਸੇਲਬਰਾਹੀਏ ਦੇ ਹਿੱਸੇ ਪਾਈ ਟਿਕਟ

ss1

ਆਪ ਨੇ ਰਾਮਪੁਰਾ ਫੂਲ਼ ਤੋ ਮਨਜੀਤ ਸਿੰਘ ਸਿੱੱਧੂ( ਬਿੱਟੀ) ਸੇਲਬਰਾਹੀਏ ਦੇ ਹਿੱਸੇ ਪਾਈ ਟਿਕਟ

_20161204_203805ਬਠਿੰਡਾ 5 ਦਸੰਬਰ ( ਜਸਵੰਤ ਦਰਦ ਪ੍ਰੀਤ ) ਆਪ ਵਲੋਂ ਜਾਰੀ ਪੰਜ ਹੋਰ ਉਮੀਦਵਾਰਾਂ ਚ ਇਸ ਵਾਰ ਰਾਮਪੁਰਾ ਫੂਲ ਤੋ ਸੇਲਬਰਾਹ ਦੇ ਜੰਮਪਲ ਤੇ ਰਾਮਪੁਰਾ ਫੂਲ ਵਾਸੀ ਮਨਜੀਤ ਸਿੰਘ ਸਿੱਧੂ (ਬਿੱਟੀ) ਸੇਲਬਰਾਹੀਏ ਨੂੰ ਉਮੀਦਵਾਰ ਐਲਾਨਿਆ ਹੈ ।ਬਠਿੰਡਾ ਜਿਲੇ ਚ ਪੈਂਦੇ ਪਿੰਡ ਸੇਲਬਰਾਹ ਵਿਖੇ ਸ੍ਰ ਸੁਖਮੰਦਰ ਸਿੰਘ ਸਿੱਧੂ ਦੇ ਘਰ 47 ਕੁ ਵਰੇ ਪਹਿਲਾਂ ਜਨਮੇ ਮਨਜੀਤ ਬਿੱਟੀ ਨੇ ਮੁੱਢਲੀ ਪੜਾਈ ਬਠਿੰਡਾ ਤੋ ਕੀਤੀ ਤੇ ਬੀ.ਏ ਗੌਰਮਿਟ ਕਾਲਜ ਸੈਕਟਰ 11 ਚੰਡੀਗੜ ਤੋ ਕੀਤੀ । ਬੀ. ਏ . ਤੋ ਬਾਅਦ ਉਸਨੇ ਆਪਣਾ ਬਿਜ਼ਨਸ ਪੰਟਰੋਲ ਪੰਪ, ਰਾਈਸ ਮਿਲ ਤੇ ਸਟੋਨ ਕਰੈਸ਼ਰ ਦਾ ਕੰਮ ਸੁਰੂ ਕੀਤਾ ।ਟਿਕਟ ਮਿਲਣ ਤੋ ਬਾਅਦ ਮਨਜੀਤ ਬਿੱਟੀ ਨੇ ਪਹਿਲਾਂ ਪਾਰਟੀ ਵਰਕਰਾਂ ਨਾਲ ਸ੍ਰੀ ਹਰਮੰਦਿਰ ਸਾਹਿਬ ਅਮ੍ਰਿਤਸਰ ਵਿਖੇ ਮੱਥਾ ਟੇਕਿਆ ।ਮਨਜੀਤ ਬਿੱਟੀ ਇਸ ਵੇਲੇ ਆਪ ਪਾਰਟੀ ਦੀ ਟਰਾਂਸਪੋਰਟ ਤੇਇੰਡਸਟਰੀ ਵਿੰਗ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ਼ ਹਨ ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਉਹ ਪਾਰਟੀ ਦੇ ਕੋਟ ਕੋਟ ਰਿਣੀ ਹਨ ,ਜਿੰਨਾਂ ਨੇ ਉਨਾਂ ਦੀ ਝੋਲੀ ਟਿਕਟ ਪਾਕੇ ਉਨਾਂ ਦੇ ਵਿਸ਼ਵਾਸ ਨੂੰ ਵਧਾਇਆ ਹੈ ।

Share Button

Leave a Reply

Your email address will not be published. Required fields are marked *