‘ਆਪ’ ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼

ss1

‘ਆਪ’ ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼

ਦਿੱਲੀ ਦੇ ਇੱਕ ਕਾਰੋਬਾਰੀ ਨੇ ਆਮ ਆਦਮੀ ਪਾਰਟੀ ਨੂੰ ਦੋ ਕਰੋੜ ਰੁਪਏ ਦਾ ਚੰਦਾ ਦੇਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਦਿੱਲੀ ਸਰਕਾਰ ਤੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਦੇ ਉਸ ਇਲਜ਼ਾਮ ਨੂੰ ਖ਼ਾਰਜ ਕਰਦੇ ਹੋਏ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਪਾਰਟੀ ਨੂੰ ਫ਼ਰਜ਼ੀ ਕੰਪਨੀ ਰਾਹੀਂ ਇਹ ਚੰਦਾ ਮਿਲਣ ਦੀ ਗੱਲ ਕਹੀ ਸੀ।
ਪ੍ਰਾਪਰਟੀ ਡੀਲਰ ਤੇ ਤੰਬਾਕੂ ਕਾਰੋਬਾਰੀ ਮੁਕੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ 31 ਮਾਰਚ 2014 ਨੂੰ ‘ਆਪ’ ਨੂੰ ਦੋ ਕਰੋੜ ਰੁਪਏ ਡਿਮਾਂਡ ਡਰਾਫ਼ਟ ਰਾਹੀਂ ਦਿੱਤੇ ਸਨ। ਸ਼ਰਮਾ ਨੇ ਕਿਹਾ ਕਿ ਉਸ ਸਮੇਂ ਆਪ ਦੇ ਪ੍ਰਤੀ ਜਨ ਸਮਰਥਨ ਬਹੁਤ ਜ਼ਿਆਦਾ ਸੀ।
ਸ਼ਰਮਾ ਨੇ ਇਸ ਉਮੀਦ ਨਾਲ ਚੰਦਾ ਇਕੱਠਾ ਕੀਤਾ ਸੀ ਕਿ ਪਾਰਟੀ ਦਿੱਲੀ ਤੇ ਰਾਸ਼ਟਰ ਲਈ ਚੰਗਾ ਕਰੇਗੀ। ਮਿਸ਼ਰਾ ਨੇ ਆਪ ਨੂੰ ਮਿਲੇ ਚੰਦੇ ਵਿੱਚ ਵੱਡੀਆਂ ਬੇਨੇਮੀਆਂ ਦਾ ਇਲਜ਼ਾਮ ਲਾਉਂਦੇ ਹੋਏ ਦੋ ਕਰੋੜ ਰੁਪਏ ਚੰਦੇ ਉੱਥੇ ਸੁਆਲ ਚੁੱਕੇ ਸਨ।
Share Button

Leave a Reply

Your email address will not be published. Required fields are marked *