Sun. Sep 22nd, 2019

“ਆਪ” ਨੂੰ ਝਟਕਾ: ਸੁਰਜੀਤ ਸਿੰਘ ਗੜ੍ਹੀ ਅਤੇ ਨਿਰਮੈਲ ਸਿੰਘ ਜੋਲਾ “ਆਪ” ਛੱਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

“ਆਪ” ਨੂੰ ਝਟਕਾ: ਸੁਰਜੀਤ ਸਿੰਘ ਗੜ੍ਹੀ ਅਤੇ ਨਿਰਮੈਲ ਸਿੰਘ ਜੋਲਾ “ਆਪ” ਛੱਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਪਾਰਟੀ ਦੇ ਚਾਰ ਮੁੱਖ ਮੈਂਬਰ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ, ਜਿਸ ਨਾਲ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਗਏ ਫ੍ਰੰਟ ਨੂੰ ਜੋਰਦਾਰ ਝਟਕਾ ਲੱਗਿਆ ਹੈ।

ਸੁਰਜੀਤ ਸਿੰਘ ਗੜ੍ਹੀ ਅਤੇ ਨਿਰਮੈਲ ਸਿੰਘ ਜੋਲਾ ਦੋਵੇਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜਰੀ ‘ਚ ਆਮ ਆਦਮੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਗੜ੍ਹੀ ਅਤੇ ਜੋਲਾ ਦੋਵੇਂ ਐਸਜੀਪੀਸੀ ਮੈਂਬਰ ਹਨ।

ਇਸ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ ਹਰਿਆਣਾ ਅਤੇ ਇੰਦਰਮੋਹਨ ਸਿੰਘ ਲਖਵੀਰਵਾਲਾ ਦੋਵੇਂ ਐਸ.ਜੀ.ਪੀ.ਸੀ. ਮੈਂਬਰ ਵੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਸੁਰਜੀਤ ਸਿੰਘ ਗੜ੍ਹੀ ਤੇ ਨਿਰਮੈਲ ਸਿੰਘ ਜੋਲਾ ਡੇਰਾਬੱਸੀ ਤੋਂ ਆਪ ਆਗੂ ਵੀ ਹਨ।

ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂਆਂ ਦਾ ਪਾਰਟੀ ‘ਚ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੌ ਪ੍ਰਧਾਨਗੀ ਚੋਣ ਕੱਲ੍ਹ ਹੋਣ ਵਾਲੀ ਹੈ।

Leave a Reply

Your email address will not be published. Required fields are marked *

%d bloggers like this: