‘ਆਪ’ ਦੇ ਹੱਕ ਵਿੱਚ ਚਲ ਰਹੀ ਹਨ੍ਹੇਰੀ ਨੂੰ ਸੁਨਾਮੀ ਬਣਾਉਣ ਲਈ ਮੀਟਿੰਗਾਂ ਜਾਰੀ

ss1

‘ਆਪ’ ਦੇ ਹੱਕ ਵਿੱਚ ਚਲ ਰਹੀ ਹਨ੍ਹੇਰੀ ਨੂੰ ਸੁਨਾਮੀ ਬਣਾਉਣ ਲਈ ਮੀਟਿੰਗਾਂ ਜਾਰੀ

2-34
ਰੂਪਨਗਰ, 1 ਜੂਨ (ਗੁਰਮੀਤ ਮਹਿਰਾ): ਭਾਵੇਂ ਚੋਣ ਸਰਵੇਖਣ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਆਪਣੀਆਂ ਰਿਪੋਰਟਾਂ ਰਾਹੀਂ ਇਹ ਫੈਸਲਾ ਸੁਣਾ ਦਿੱਤਾ ਹੈ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਕਮਾਂਡ ਸੰਭਾਲੇਗੀ। ਪਰ ਫਿਰ ਵੀ ਪਾਰਟੀ ਵਰਕਰ ਇਸ ਹਨੇ੍ਹਰੀ ਨੂੰ ਸੁਨਾਮੀ ਵਿੱਚ ਬਦਲਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਬੂਥ ਪੱਧਰ ਦੀਆਂ ਮੀਟਿੰਗ ਦੀ ਲੜੀ ਤਹਿਤ ਬੀਤੇ ਦਿਨ ਰੋਪੜ ਸ਼ਹਿਰ ਦੇ ਵਾਰਡ ਨੰ: 2 ਵਿੱਚ ਬੁੱਧੀਜੀਵੀ ਸੈੱਲ ਦੇ ਵਲੰਟੀਅਰ ਐਡਵੋਕੇਟ ਮਹਿੰਦਰ ਸਿੰਘ ਦੇ ਉੱਦਮ ਸਦਕਾ ਬੂਥ ਇੰਚਾਰਜ ਮੈਡਮ ਜਸਵਿੰਦਰ ਕੌਰ ਸ਼ਾਹੀ ਅਤੇ ਜਗੀਰ ਸਿੰਘ ਦੀ ਦੇਖਰੇਖ ਵਿੱਚ ਇਕ ਮੀਟਿੰਗ ਬੁਲਾਈ ਗਈ। ਜਿਸ ਵਿੱਚ ਰੋਪੜ (ਸ਼ਹਿਰੀ) ਸਰਕਲ ਇੰਚਾਰਜ ਬਲਵਿੰਦਰ ਸੈਣੀ ਨੇ ਬਿਜਲੀ ਦੀ ਸਪਲਾਈ ਅਤੇ ਇੰਤਰਾਜ ਦੀ ਤੁਲਨਾ ਪੰਜਾਬ ਅਤੇ ਦਿੱਲੀ ਦੀ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਪੰਜਾਬ ਨਾਲੋਂ ਅੱਧੇ ਤੋਂ ਘੱਟ ਰੇਟ ਤੇ ਬਿਜਲੀ ਮਿਲ ਰਹੀ ਹੈ। ਉਪਰੋਂ ਕੇਜਰੀਵਾਲ ਸਰਕਾਰ ਨੇ ਇਹ ਇਤਿਹਾਸਕ ਫੈਸਲਾ ਸੁਣਾ ਦਿੱਤਾ ਕਿ ਜੇਕਰ ਬਿਜਲੀ ਕੰਪਨੀਆਂ ਇਕ ਘੰਟੇ ਦਾ ਕੱਟ ਵੀ ਲਗਾਉਣਗੀਆਂ ਤਾਂ ਕੰਪਨੀਆਂ ਮੁਆਵਜ਼ੇ ਵਜੋਂ ਖਪਤਕਾਰ ਨੂੰ 50 ਰੁਪਏ ਪ੍ਰਤੀ ਘੰਟਾ ਅਦਾ ਕਰਨਗੀਆਂ। ਸਰਕਲ ਇੰਚਾਰਜ ਨੇ ਕਿਹਾ ਕਿ ਪੰਜਾਬ ਵਿੱਚ ਦੁੱਗਣੇ ਪੈਸੇ ਦੇਕੇ ਵੀ ਬਿਜਲੀ ਮੋਦੀ ਸਾਹਿਬ ਦੇ (ਅੱਛੇ ਦਿਨਾਂ ਵਾਂਗ) ਉਡੀਕਣੀ ਪੈਂਦੀ ਹੈ। ਜੇ ਬਿਜਲੀ ਆਉਂਦੀ ਵੀ ਹੈ ਤਾਂ ਅਧਰੰਗ ਦਾ ਸ਼ਿਕਾਰ ਹੋਈ 220 ਵੋਲਟੇਜ ਦੀ ਜਗ੍ਹਾ ਮੁਸ਼ਕਿਲ ਨਾਲ 140 ਵੋਲਟੇਜ ਹੁੰਦੀ ਹੈ। ਜਿਸ ਨਾਲ ਖੱਪਤਕਾਰ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ।

ਮੀਟਿੰਗ ਦੀ ਸਟੇਜ ਸੇਵਾ ਨਿਭਾ ਰਹੇ ਪਾਰਟੀ ਵਰਕਰ ਮਨਜੀਤ ਸਿੰਘ ਬਰਨਾਲਾ ਨੇ ਭਾਵੁਕ ਹੁੰਦੇ ਕਿਹਾ ਕਿ ਰੋਪੜ ਵਾਸੀਆਂ ਕੋਲ ਬੱਚਿਆਂ ਨੂੰ ਅਤੇ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਘੁੰਮਾਉਣ ਅਤੇ ਦਿਖਾਉਣਯੋਗ ਸਾਫ ਸੁਥਰੀ ਅਤੇ ਕੁਦਰਤੀ ਅਤੇ ਸੱਸਤੀ ਜਗ੍ਹਾ ਸੀ ਬੋਟ ਕਲੱਬ। ਪਰ ਬਾਦਲਾਂ ਦੀ ਹਵੱਸ ਨੇ ਉਹ ਵੀ ਸ਼ਹਿਰ ਵਾਸੀਆਂ ਕੋਲੋਂ ਖੋਹ ਲਿਆ। ਉਹਨਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਜਿਥੇ 24 ਘੰਟੇ ਰੋਣਕ ਲੱਗੀ ਰਹਿੰਦੀ ਸੀ, ਅੱਜ ਉਥੋਂ ਲੰਘਣ ਲਗਿਆ ਵੀ ਡਰ ਲਗਦਾ ਹੈ।
ਕਿਸਾਨ ਵਿੰਗ ਦੇ ਕਨਵੀਨਰ ਗੁਰਮੇਲ ਸਿੰਘ ਬਾੜਾ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਸਾਉਣੀ ਦੀਆਂ ਫਸਲਾਂ ਦੀ ਬੀਜਾਈ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਅੱਧ ਤੋਂ ਵੱਧ ਕਿਸਾਨਾਂ ਦੀ ਵੇਚੀ ਹੋਈ ਕਣਕ ਦੀ ਪੇਮੈਂਟ ਨਹੀਂ ਮਿਲੀ। ਯੂਥ ਵਿੰਗ ਦੇ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾਂ ਨੇ ਪੰਜਾਬ ਨੂੰ ਬੇਰੁਜ਼ਗਾਰੀ ਦੇ ਦੈਂਤ ਤੋਂ ਬਚਾਉਣ ਲਈ ਸਮੂਹ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਪ੍ਰੇਰਿਆ। ਅਖੀਰ ਵਿੱਚ ਮਹਿੰਦਰ ਸਿੰਘ ਐਡਵੋਕੇਟ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਦੇ ਇਸ਼ਾਰੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਦਿਨ ਕੇਜਰੀਵਾਲ ਉੱਤੇ ਅਜਿਹੇ ਝੂਠੇ ਇਲਜ਼ਾਮ ਲਗਾਉਣ ਦੀਆਂ ਵਿਉਂਤਾਂ ਗੁੰਦਦੀ ਰਹਿੰਦੀ ਹੈ। ਜਿਸ ਨਾਲ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖਾਂ ਦਾ ਹਿਤੈਸ਼ੀ ਨਹੀਂ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਹੋਰ ਸ਼ੋਸਾ ਛੱਡਿਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਰਕ ਬਣਾਉਣ ਲਈ ਕੇਜਰੀਵਾਲ ਸਰਕਾਰ ਜਗ੍ਹਾ ਨਹੀਂ ਦੇ ਰਹੀ। ਜਦ ਕਿ ਸੱਚ ਇਹ ਹੈ ਕਿ ਦਿੱਲੀ ਦੇ ਵਿੱਚ ਜਗ੍ਹਾ ਅਲਾਟ ਕਰਨਾ ਪ੍ਰਧਾਨ ਮੰਤਰੀ ਦੇ ਅਧਿਕਾਰ ਵਿੱਚ ਹੈ ਨਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਅਧਿਕਾਰੀ ਵਿੱਚ। ਉਹਨਾਂ ਕਿਹਾ ਕਿ ਪਾਰਟੀ ਪ੍ਰਤੀ ਹੋਣ ਵਾਲੇ ਭੰਡੀ ਪ੍ਰਚਾਰ ਨੂੰ ਸਬੂਤਾਂ ਸਹਿਤ ਖੰਡਨ ਕਰਨ ਲਈ ਆਦਮੀ ਪਾਰਟੀ ਦਾ ਬੁੱਧੀਜੀਵੀ ਸੈਲ ਕਮਰਕੱਸੇ ਕਰੀ ਬੈਠਾ ਹੈ।

ਇਸ ਮੌਕੇ ਤੋਂ ਇਲਾਵਾ ਭਾਗ ਸਿੰਘ ਮਦਾਨ, ਮਨਜੀਤ ਸਿੰਘ ਬਹਿਰਾਮਪੁਰੀ, ਕਮਲਜੀਤ ਸਿੰਘ, ਨਿਰਮਲ ਸਿੰਘ ਲੋਧੀਮਾਜਰਾ, ਮਾਸਟਰ ਅਮਰਜੀਤ ਸਿੰਘ, ਸੁਰਿੰਦਰ ਮੋਹਨ ਮੁੰਦਰਾ, ਸੁਰਜਨ ਸਿੰਘ, ਰਣਜੀਤ ਸਿੰਘ, ਤੇਜਾ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਜੋਗਿੰਦਰ ਸਿੰਘ, ਹਰਜੀਤ ਸਿੰਘ ਕੰਗ, ਐਡਵੋਕੇਟ ਹੀਰਾ, ਨਰਿੰਦਰ ਸਿੰਘ ਅੱਲੀਪੁਰ, ਬਚਨ ਸਿੰਘ, ਐਸ. ਐਸ. ਬੈਂਸ, ਐਡਵੋਕੇਟ ਰਵਿੰਦਰ ਸਿੰਘ ਮੁੰਦਰਾ, ਜਰਨੈਲ ਸਿੰਘ ਔਲਖ, ਸ਼ਾਮ ਸਿੰਘ ਪਤਿਆਲਾਂ, ਗੁਰਮੇਲ ਸਿੰਘ ਥੱਲੀ, ਇੰਜ:ਦੀਦਾਰ ਸਿੰਘ, ਡਾ. ਆਰ. ਐਸ. ਪਰਮਾਰ, ਕੋਮਲ ਸੈਣੀ ਆਦਿ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *