‘ਆਪ’ ਦੇ ਵਲੰਟੀਅਰਾਂ ਨੇ ਡੋਰ ਟੂ ਡੋਰ ਮੁਹਿੰਮ ‘ਚ ਲਿਆਂਦੀ ਤੇਜੀ

‘ਆਪ’ ਦੇ ਵਲੰਟੀਅਰਾਂ ਨੇ ਡੋਰ ਟੂ ਡੋਰ ਮੁਹਿੰਮ ‘ਚ ਲਿਆਂਦੀ ਤੇਜੀ
ਪਿੰਡਾਂ ਦੇ ਲੋਕਾਂ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ:’ਆਪ’ ਆਗੂ

ਸ੍ਰੀ ਅਨੰਦਪੁਰ ਸਾਹਿਬ – 15 ਦਸੰਬਰ ( ਦਵਿੰਦਰਪਾਲ ਸਿੰਘ/ਅੰਕੁਸ਼): ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਚਲਾਈ ਮੁਹਿੰਮ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਰਗਰਮ ‘ਆਪ’ ਵਲੰਟੀਅਰਾਂ ਨੇ ਇਸ ਮੁਹਿੰਮ ਚ’ ਇੱਕਦਮ ਤੇਜੀ ਲੈ ਆਊਂਦੀ ਹੈ । ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੀ ਨੀਤੀਆਂ ਨੂੰ ਘਰ – ਘਰ ਤੱਕ ਪਹੁੰਚਾ ਰਹੇ ਇਨਾਂ ਵਲੰਟੀਅਰਾਂ ਚ’ ਸ਼ਾਮਿਲ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੂ , ਸਰਕਲ ਇੰਚਾਰਜ ਠੇਕੇਦਾਰ ਜਗਜੀਤ ਸਿੰਘ ਜੱਗੀ , ਡਾਕਟਰ ਸੰਜੀਵ ਗੋਤਮ , ਆਦਿ ਨੇ ਦੱਸਿਆਂ ਕਿ ਲੋਕਾਂ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ ਅਤੇ ਲੋਕ ਬੜੀ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਕਿ ਲੋਟੂ ਅਕਾਲੀ- ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਸੂਬੇ ਅੰਦਰ ‘ਆਪ’ ਦੀ ਸਰਕਾਰ ਬਣਾਈ ਜਾ ਸਕੇ । ਆਗੂਆਂ ਨੇ ਦੱਸਿਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸੂਬੇ ਦੇ ਹਰ ਵਰਗ ਦਾ ਖਾਸ ਖਿਆਲ ਰੱਖਿਆਂ ਜਾਵੇਗਾ । ਉਨਾਂ ਕਿਹਾ ਕਿ ਕਾਂਗਰਸ , ਅਕਾਲੀ ਦਲ ਤੇ ਭਾਜਪਾ ਵੱਲੋਂ ਅਮੀਰੀ ਗਰੀਬੀ ਦੇ ਵਧਾਏ ਪਾੜੇ ਨੂੰ ਖਤਮ ਕਰਕੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇਗਾ ਤਾਂ ਕਿ ਹਰ ਵਿਅਕਤੀ ਸਮਾਜ ਚ’ ਸਿਰ ਉੱਚਾ ਕਰਕੇ ਜੀਅ ਸਕੇ । ਇਸ ਮੋਕੇ ਸੋਹਨ ਸਿੰਘ ਨਿੱਕੂਵਾਲ , ਦੀਪਕ ਸੋਨੀ , ਸੋਹਨ ਸਿੰਘ ਬੀਕਾਪੁਰ , ਰਾਹੁਲ ਸੋਨੀ , ਜੱਗਿਆ ਦੱਤ , ਜਸਪਾਲ ਪੰਮੀ , ਸ਼ਕਤੀ ਸੈਣੀ , ਕਮਲਦੀਪ ਸਿੰਘ ਕੰਮਾ , ਕਮਾਲਦੀਨ , ਵਿਜੈ ਕੁਮਾਰ , ਹਰਦੀਪ ਸਿੰਘ , ਲੱਕੀ ਤੋਂ ਇਲਾਵਾ ਵੱਡੀ ਗਿਣਤੀ ਵਲੰਟੀਅਰ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: