‘ਆਪ’ ਦੇ ਯੂਥ ਵਿੰਗ ਵੱਲੋਂ ਮੁੱਖ ਮੰਤਰੀ ਦਾ ਫੁਕਿਆ ਗਿਆ ਪੁਤਲਾ

‘ਆਪ’ ਦੇ ਯੂਥ ਵਿੰਗ ਵੱਲੋਂ ਮੁੱਖ ਮੰਤਰੀ ਦਾ ਫੁਕਿਆ ਗਿਆ ਪੁਤਲਾ

11-35ਰੂਪਨਗਰ, 10 ਜੂਨ (ਗੁਰਮੀਤ ਮਹਿਰਾ): ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਕਰਨ ਵਾਲੀ ਬਾਦਲ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਨ ਲਈ ਸਥਾਨਕ ਕਮਿਊਨਿਟੀ ਸੈਂਟਰ, ਨੇੜੇ ਬੇਲਾ ਚੌਂਕ, ਰੋਪੜ ਵਿਖੇ ਰੋਪੜ ਬਲਾਕ ਦੇ ਯੂਥ ਵਿੰਗ ਦੀ ਇਕੱਤਰਤਾ ਬੁਲਾਈ ਗਈ। ਯੂਥ ਵਿੰਗ ਦੇ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾ ਨੇ ਆਏ ਨੌਜਵਾਨਾਂ ਦੀ ਤਰਜਮਾਨੀ ਕਰਦੇ ਹੋਏ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਫੜਾਂ ਮਾਰਨ ਵਾਲੇ ਉਪ ਮੁੱਖ ਮੰਤਰੀ ਨੂੰ ਪੁਛਿਆ ਕਿ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਗੁਰਾਂ ਦੇ ਨਾਂ ਦੇ ਵਸੇ ਪੰਜਾਬ ਦੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ, ਪਿੰਡ ਦੇ ਲੋਕਾਂ ਨੇ ਸਬੰਧਤ ਥਾਣੇ ਰਿਪੋਰਟ ਲਿਖਾਈ, ਜਿਸ ਦੀ ਕੋਈ ਕਾਰਵਾਈ ਨਹੀਂ ਹੋਈ, ਸਗੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਨ ਵਾਲੇ ਅਨਸਰਾਂ ਵੱਲੋਂ ਬੇਖੋਫ ਹੋ ਕੇ ਉਸ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉਪਰ ਹਥ ਲਿਖਤ ਪੋਸਟਰ ਚਿਪਕਾਏ ਗਏ ਜਿਸ ਉੱਤੇ ਸਿੱਖਾਂ ਪ੍ਰਤੀ ਬੇਹੱਦ ਭੱਦੀ ਭਾਸ਼ਾ ਲਿਖੀ ਹੋਈ ਸੀ ਅਤੇ ਇਹ ਚੈਲੰਜ ਕੀਤਾ ਗਿਆ ਕਿ ਸਿੱਖਾਂ ਦੇ ਵਿੱਚ ਜੇ ਹਿੰਮਤ ਹੈ ਤਾਂ ਆਪਣਾ ਗ੍ਰੰਥ ਲਭਕੇ ਦਿਖਾ ਦੇਣ। ਨਹੀਂ ਤਾਂ ਹਫਤੇ ਦੇ ਅੰਦਰ ਗੰਥ ਦੇ ਪਤਰੇ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਜਾਣਗੇ। ਇਲਾਕੇ ਦੀ ਸਿੱਖ ਸੰਗਤ ਨੇ ਇਹ ਸਾਰਾ ਮਸਲਾ ਪੁਲਿਸ, ਪ੍ਰਸ਼ਾਸ਼ਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਪਰ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ। 8 ਦਿਨਾਂ ਦੇ ਵਿੱਚ ਵਿੱਚ ਉਹਨਾਂ ਸਰਾਰਤੀ ਅਨਸਰਾਂ ਨੇ ਗੁਰੂ ਸਾਹਿਬ ਦੇ ਪੱਤਰੇ ਪਾੜਕੇ ਗਲੀਆਂ ਵਿੱਚ ਖਿਲਾਰ ਦਿੱਤੇ। ਇਸ ਰੋਸ ਵਜੋਂ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਦੋਸ਼ੀਆਂ ਉੱਤੇ ਕਾਰਵਾਈ ਕਰਨ ਦਾ ਸਰਕਾਰ ਉੱਤੇ ਦਬਾਅ ਪਾਉਣ ਲਈ ਬੜਗਾੜੀ (ਕੋਟਕਪੂਰਾ) ਵਿਖੇ ਇਕੱਠੀਆਂ ਹੋਈਆਂ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਲੋਕਾਂ ਉੱਤੇ ਪੰਜਾਬ ਪੁਲਿਸ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਵਾਂਗ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੋਲੀ ਕਿਸ ਦੇ ਹੁਕਮ ਨਾਲ ਚੱਲੀ, ਕਿਸ ਨੇ ਚਲਾਈ, ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਭਾ ਕੁਝ ਰਹੱਸਮਈ ਹੈ। ਕੀ ਸੁਖਬੀਰ ਸਿੰਘ ਬਾਦਲ ਅਤੇ ‘ਮੈਨੂੰ ਮਾਣ ਹੈ ਅਕਾਲੀ ਹੋਣ ਦਾ’ ਦੀ ਤਖਤੀ ਗਲ ਵਿੱਚ ਲਟਕਾਈ ਫਿਰਨ ਵਾਲੇ ਪਾਰਟੀ ਦੇ ਵਰਕਰ ਦਸ ਸਕਦੇ ਹਨ ਕਿ ਉਪਰੋਕਤ ਸਾਰੀਆਂ ਘਟਨਾਵਾਂ ਦਾ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ।
ਆਮ ਆਦਮੀ ਪਾਰਟੀ ਦੇ ਐਸ਼.ਸੀ. ਸੈਲ ਦੇ 9 ਵਿਧਾਨ ਸਭਾ ਦੇ ਇੰਚਾਰਜ ਲੈਕਚਰਾਰ ਸੁਰਜਨ ਸਿੰਘ ਨੇ ਕਿਹਾ ਇਕ ਪਾਸੇ ਸੁਖਬੀਰ ਸਿੰਘ ਬਾਦਲ ਇਹ ਦਾਅਵੇ ਕਰਦੇ ਹਨ ਕਿ ਜੇ ਪੰਜਾਬ ਵਿੱਚ ਪਤਾ ਵੀ ਹਿਲਦਾ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਹੁੰਦਾ ਹੈ। ਪਰ ਦੁਜੇ ਪਾਸੇ ਹਾਲ ਹੀ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲੇ ਉੱਤੇ ਹਮਲਾ ਹੋਣਾ ਤੇ ਉਹਨਾਂ ਦੇ ਸਾਥੀ ਦੀ ਮੌਤ ਹੋ ਜਾਣੀ ਕੀ ਇਹ ਵੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਸੀ। ਉਹਨਾਂ ਕਿਹਾ ਕਿ ਕੈਲੀਫੋਰਨੀਆਂ ਬਣਾਉਂਦੀ ਬਣਾਉਂਦੀ ਬਾਦਲ ਸਰਕਾਰ ਨੇ ਪੰਜਾਬ ਨੂੰ ਅਫਗਾਨਿਸਤਾਨ ਬਣਾ ਕੇ ਰੱਖ ਦਿੱਤਾ। ਜਿਸ ਦੇ ਰੋਸ ਵਜੋਂ ਅਜ ਦੀ ਮੀਟਿੰਗ ਤੋਂ ਬਾਅਦ ਸਥਾਨਕ ਬੇਲਾ ਚੌਂਕ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੁਕਿਆ ਗਿਆ, ਜਿਸ ਵਿੱਚ ਸਰਕਲ ਇੰਚਾਰਜ ਗੁਰਮੇਲ ਸਿੰਘ, ਪੁਲਕਿਤ, ਐਡਵੋਕੇਟ ਸੁਖਜੀਤ ਸਿੰਘ, ਵਿਕਰਾਂਤ ਚੌਧਰੀ, ਕੌਮਲ ਸੈਣੀ, ਸਰਕਲ ਇੰਚਾਰਜ ਰਜਿੰਦਰ ਸਿੰਘ, ਗੁਰਨਾਮ ਸਿੰਘ ਲਾਡਲ, ਮਨਜੋਤ, ਗੋਲਡੀ ਖੁਆਸਪੁਰਾ, ਅਮਿਤ ਪਾਵਰ ਕਲੋਨੀ, ਪਰਮਿੰਦਰ ਸ਼ਾਮਪੁਰੀ, ਨੂਰ ਮੁਹੰਮਦ, ਡਾ. ਆਰ. ਐਸ. ਪਰਮਾਰ, ਗੁਰਮੇਲ ਸਿੰਘ ਥੱਲੀ, ਤੇਜਿੰਦਰ ਸਿੰਘ ਸਰਪੰਚ ਲੋਹਗੜ ਫਿੱਡੇ, ਮਨਜੀਤ ਸਿੰਘ ਮੁੰਦਰਾ, ਰਾਕੇਸ਼ ਜਿੰਦਲ, ਚੰਦਨ ਸਿੰਘ ਅਤੇ ਸੈਕਟਰ ਇੰਚਾਰਜ ਰਜਿੰਦਰ ਸ਼ਰਮਾ, ਉਚੇਚੇ ਤੌਰ ਤੇ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: