Mon. Jun 17th, 2019

‘ਆਪ’ ਦੇ ਬਾਗੀ ਨੇਤਾਵਾਂ ਨੇ ਕੇਜਰੀਵਾਲ ਨੂੰ ‘ਚੰਦਾ ਗੁਪਤ’ ਐਲਾਨਿਆ

‘ਆਪ’ ਦੇ ਬਾਗੀ ਨੇਤਾਵਾਂ ਨੇ ਕੇਜਰੀਵਾਲ ਨੂੰ ‘ਚੰਦਾ ਗੁਪਤ’ ਐਲਾਨਿਆ

ਨਵੀਂ ਦਿੱਲੀ: ਬਦਲਾਅ ਦੀ ਰਾਜਨੀਤੀ ਦੇ ਨਾਅਰਿਆਂ ਨਾਲ ਦਿੱਲੀ ਦੀ ਸਿਆਸਤ ‘ਚ ਕਦਮ ਰੱਖਣ ਵਾਲੀ ਆਮ ਆਦਮੀ ਪਾਰਟੀ ਆਪਣੇ ਹੀ ਸਵਾਲਾਂ ‘ਚ ਘਿਰ ਗਈ ਹੈ। ਕੇਜਰੀਵਾਲ ਦੇ ਕਰੀਬੀ ਮੰਨੇ ਜਾਣ ਵਾਲੇ ‘ਆਪ’ ਨੇਤਾ ਬਾਗੀ ਹੋ ਚੁੱਕੇ ਹਨ। ਅੱਜ ਕਵੀ ਤੇ ‘ਆਪ’ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਨੇ ਇਸ਼ਾਰਿਆਂ ‘ਚ ਕੇਜਰੀਵਾਲ ਨੂੰ ‘ਚੰਦਾ ਗੁਪਤਾ’ ਕਹਿ ਦਿੱਤਾ।

 

ਉਨ੍ਹਾਂ ਆਸ਼ੀਸ਼ ਖੇਤਾਨ ਦੇ ਕਥਿਤ ਅਸਤੀਫੇ ਦੀ ਖ਼ਬਰ ‘ਤੇ ਕਿਹਾ ਕਿ ਇਹ ਇੱਕ ਹੋਰ ਆਤਮ ਸਮਰਪਿਤ ਦੀ ਕੁਰਬਾਨੀ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ‘ਆਪ’ ਨੂੰ ਅਲਵਿਦਾ ਕਹਿ ਦਿੱਤਾ ਸੀ। ਕੁਮਾਰ ਵਿਸ਼ਵਾਸ ਨੇ ਅੱਜ ਇਕ ਤੋਂ ਬਾਅਦ ਇੱਕ ਕਈ ਟਵੀਟ ਤੇ ਰੀ-ਟਵੀਟ ਕੀਤੇ। ਵਿਸ਼ਵਾਸ ਨੇ ਕਿਹਾ ਅਸੀਂ ਤਾਂ ਚੰਦਰ ਗੁਪਤ ਬਣਾਉਣ ਨਿਕਲੇ ਸੀ ਸਾਨੂੰ ਕੀ ਪਤਾ ਸੀ ਚੰਦਾ ਗੁਪਤਾ ਬਣ ਜਾਵੇਗਾ।

 

ਜ਼ਿਕਰਯੋਗ ਹੈ ਕਿ ਕੁਮਾਰ ਅੰਨਾ ਅੰਦੋਲਨ ਤੋਂ ਲੈਕੇ ਕੁਝ ਮਹੀਨੇ ਪਹਿਲਾਂ ਹੋਈਆਂ ਰਾਜ ਸਭਾ ਚੋਣਾਂ ਤੱਕ ਕੇਜਰੀਵਾਲ ਨਾਲ ਰਹੇ। ਦਿੱਲੀ ਦੀ ਸੱਤਾ ਹਾਸਲ ਕਰਨ ‘ਚ ਕੁਮਾਰ ਦੀ ਅਹਿਮ ਭੂਮਿਕਾ ਸੀ ਪਰ ਰਾਜ ਸਭਾ ਨਾ ਭੇਜਣ, ਸਰਜੀਕਲ ਸਟਰਾਈਕ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਹਮਲੇ ਨੂੰ ਲੈ ਕੇ ਉਨ੍ਹਾਂ ਕੇਜਰੀਵਾਲ ‘ਤੇ ਸਵਾਲ ਚੁੱਕੇ ਤੇ ਕੇਜਰੀਵਾਲ ਨੇ ਕੁਮਾਰ ਨਾਲੋਂ ਨਾਤਾ ਤੋੜ ਲਿਆ।

 

ਅੱਜ ਆਪ ਦਾ ਸਾਥ ਛੱਡ ਕੇ ਜਾ ਰਹੇ ਲੀਡਰਾਂ ਨੂੰ ਕੁਮਾਰ ਦਾ ਸਾਥ ਮਿਲ ਰਿਹਾ ਹੈ। ਓਧਰ ਪੰਜਾਬ ‘ਚ ਵੀ ਆਮ ਦਮੀ ਪਾਰਟੀ ‘ਚ ਵੀ ਤਰੇੜਾਂ ਜੱਗ ਜ਼ਾਹਰ ਹਨ। ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਲੀਡਰਾਂ ਦਾ ਕਹਿਣਾ ਹੈ ਕਿ ਪਾਰਟੀ ‘ਚ ਕੁਝ ਚਾਪਲੂਸਾਂ ‘ਚ ਘਿਰੇ ਕੇਜਰੀਵਾਲ ਤਾਨਾਸ਼ਾਹ ਦੀ ਤਰ੍ਹਾਂ ਕੰਮ ਕਰਦੇ ਹਨ। ਪਾਰਟੀ ‘ਚ ਸੰਵਿਧਾਨ ਤੇ ਸਭ ਤੋਂ ਵੱਡੀ ਰਾਜਨੀਤਕ ਇਕਾਈ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੈ।

 

ਪਾਰਟੀ ਨੂੰ ਮਿਲਣ ਵਾਲੇ ਚੰਦੇ ਨੂੰ ਲੈਕੇ ਬਾਗੀ ਨੇਤਾਵਾਂ ਦਾ ਕਹਿਣਾ ਹੈ ਕਿ ਇਸ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰੀ ਹੋਈ ਹੈ ਜਦਕਿ ਪਾਰਟੀ ਦੀ ਸਥਾਪਨਾ ਦਾ ਆਧਾਰ ਭ੍ਰਿਸ਼ਟਾਚਾਰੀ ਖ਼ਤਮ ਕਰਨ ਤੋਂ ਹੋਇਆ ਸੀ। ਬਾਗੀ ਨੇਤਾਵਾਂ ਦਾ ਕਹਿਣਾ ਹੈ ਕਿ ਬਦਲਾਅ ਦੀ ਰਾਜਨੀਤੀ ਦੇ ਨਾਂਅ ‘ਤੇ ਆਪ ਆਈ ਸੀ ਪਰ ਬੀਜੇਪੀ-ਕਾਂਗਰਸ ਤੇ ਹੋਰ ਰਾਜਨੀਤਕ ਦਲਾਂ ਦੀ ਲੀਹੇ ਚੱਲ ਪਈ।

Leave a Reply

Your email address will not be published. Required fields are marked *

%d bloggers like this: