Thu. Jul 18th, 2019

ਆਪ ਦੇ ਦੋ ਵਿਧਾਇਕਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਉਤੇ ਸੰਕਟ

ਆਪ ਦੇ ਦੋ ਵਿਧਾਇਕਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਉਤੇ ਸੰਕਟ

ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਚਲੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਨਿਲ ਵਾਜਪਾਈ ਅਤੇ ਕਰਨਲ ਦੇਵੇਂਦਰ ਸਹਰਾਵਤ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦਿੱਲੀ ਵਿਧਾਨ ਸਭਾ ਵੱਲੋਂ ਦੋਵੇਂ ਵਿਧਾਇਕਾਂ ਨੂੰ ਐਂਟੀ ਡਿਫੇਕਸ਼ਨ ਲਾਅ 1985 ਦੇ ਤਹਿਤ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਵਿਚ 25 ਜੂਨ ਨੂੰ ਵਿਧਾਨ ਸਭਾ ਵਿਚ ਸੁਣਵਾਈ ਹੈ। ਦੋਵੇਂ ਵਿਧਾਇਕਾਂ ਦਾ ਕਹਿਣਾ ਹੈ ਕਿ ਅਸੀਂ ਕਾਨੂੰਨੀ ਟੀਮ ਤੋਂ ਸਲਾਹ ਲੈ ਰਹੇ ਹਾਂ। ਉਸਦੇ ਬਾਅਦ ਇਸ ਉਤੇ ਜਵਾਬ ਦਿੱਤਾ ਜਾਵੇਗਾ।

ਗਾਂਧੀ ਨਗਰ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਅਨਿਲ ਵਾਜਪਾਈ ਅਤੇ ਬਿਜਵਾਸਨ ਤੋਂ ‘ਆਪ’ ਵਿਧਾਇਕ ਕਰਨਲ ਦੇਵੇਂਦਰ ਸਹਰਾਵਤ ਨੇ ਲੋਕ ਸਭਾ ਚੋਣਾਂ ਦੌਰਾਨ ਅਧਿਕਾਰਤ ਤੌਰ ਉਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। ਦੋਵੇਂ ਪਾਰਟੀ ਨੇ ‘ਆਪ’ ਦੇ ਉਚ ਆਗੂਆਂ ਨਾਲ ਨਰਾਜ਼ਗੀ ਪ੍ਰਗਟਾਈ ਸੀ। ਉਸਦੇ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿਚ ਸ਼ਿਕਾਇਤ ਕਰਕੇ ਦੋਵਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *

%d bloggers like this: