‘ਆਪ’ ਦੇ ਜਰਨੈਲ ਸਿੰਘ ਦੀ ਅੱਖ ਹੁਣ ਸ਼੍ਰੀ ਅਨੰਦਪੁਰ ਸਾਹਿਬ ਹਲਕੇ ‘ਤੇ

‘ਆਪ’ ਦੇ ਜਰਨੈਲ ਸਿੰਘ ਦੀ ਅੱਖ ਹੁਣ ਸ਼੍ਰੀ ਅਨੰਦਪੁਰ ਸਾਹਿਬ ਹਲਕੇ ‘ਤੇ

ਰੂਪਨਗਰ— ਆਮ ਆਦਮੀ ਪਾਰਟੀ ਪੰਜਾਬ ਦੇ ਕੋ-ਕਨਵੀਨਰ ਅਤੇ ਰਾਜੌਰੀ ਗਾਰਡਨ ਦਿੱਲੀ ਤੋਂ ਮੌਜੂਦਾ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਇਤਿਹਾਸਕ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਵੱਲੋਂ ਉਮੀਦਵਾਰ ਦਾ ਚਿਹਰਾ ਨਾ ਐਲਾਨਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀਆਂ ਹਿਤੈਸ਼ੀ ਪੰਥਕ ਧਿਰਾਂ ਅਤੇ ਐੱਨ. ਆਰ. ਆਈਜ਼ ਸਰਗਰਮ ਵਲੰਟੀਅਰਾਂ ਵੱਲੋਂ ਹਾਈਕਮਾਂਡ ‘ਤੇ ਇਹ ਖਦਸ਼ਾ ਪਾਇਆ ਜਾ ਰਿਹਾ ਹੈ। ਖਾਲਸੇ ਦੀ ਜਨਮ ਭੂਮੀ ਹੋਣ ਦੇ ਨਾਤੇ ਉਕਤ ਹਲਕੇ ਤੋਂ ਕਿਸੇ ਗੁਰਸਿੱਖ ਚਿਹਰੇ ਨੂੰ ਚੋਣ ਪਿੜ ‘ਚ ਉਤਾਰਿਆ ਜਾਵੇ ਜਦੋਂ ਕਿ ਇਸ ਹਲਕੇ ਦੇ ਆਬਜ਼ਰਵਰ ਇੱਥੋਂ ਇਕ ਹਿੰਦੂ ਉਮੀਦਵਾਰ ਦਾ ਨਾਂ ਪ੍ਰਮੁੱਖ ਰੂਪ ‘ਚ ਪੇਸ਼ ਕਰ ਰਹੇ ਹਨ।

ਇਥੇ ਹੀ ਬਸ ਨਹੀਂ ਪੰਜਾਬ ਡਾਇਲਾਗ ਕਮੇਟੀ ਦੀ ਮੈਂਬਰ ਮੈਡਮ ਚੰਦਰ ਸੁਤਾ ਡੋਗਰਾ ਦੀਆਂ ਹਲਕੇ ਅੰਦਰ ਆਰੰਭੀਆਂ ਸਰਗਰਮੀਆਂ ਵੀ ਕਿਤੇ-ਕਿਤੇ ਇਸੇ ਤਰਜ਼ ਦੇ ਚਰਚਿਆਂ ਨੂੰ ਜਨਮ ਦੇ ਰਹੀਆਂ ਹਨ। ਅਜਿਹੀ ਹੀ ਹਾਲਤ ‘ਚ ਲੰਬਾ ਸਮਾਂ ਸਥਿਤੀ ਸੋਚੋ ਅਤੇ ਵਿਚਾਰੋ, ਵਾਲੀ ਬਣਨ ਤੋਂ ਬਾਅਦ ਇਹ ਪੱਖ ਉਭਰ ਕੇ ਸਾਹਮਣੇ ਆਇਆ ਹੈ ਕਿ ਜਰਨੈਲ ਸਿੰਘ ਵੀ ਇਥੋ ਚੋਣ ਲੜ ਸਕਦੇ ਹਨ। ਭਾਵੇਂ ਇਸ ਸਬੰਧੀ ਜਰਨੈਲ ਸਿੰਘ ਨੇ ਕਿਸੇ ਕਿਸਮ ਦੀ ਕੋਈ ਪੁਸ਼ਟੀ ਨਹੀਂ ਕੀਤੀ ਪਰ ਉਨ੍ਹਾਂ ਦੇ ਨਜ਼ਦੀਕੀਆਂ ਅਨੁਸਾਰ ਕੁਝ ਧਿਰਾਂ ਉਨ੍ਹਾਂ ਨੂੰ ਇੱਥੋਂ ਚੋਣ ਲੜਨ ਲਈ ਕਹਿ ਰਹੀਆਂ ਹਨ। ਇਸ ਸੰਦਰਭ ‘ਚ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਫਿਲਹਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਬਾਰੇ ਕੁਝ ਵੀ ਫਾਈਨਲ ਨਹੀਂ। ਇਹ ਫੈਸਲਾ ਅਗਲੇ ਦਿਨਾਂ ‘ਚ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: